ਵੋਡਾਫੋਨ ਦਾ ਐਲਾਨ: 7 ਰੁਪਏ 'ਚ ਅਨੰਤ ਕਾਲ ਤੇ ਡੇਟਾ...!

By: ABP Sanjha | | Last Updated: Wednesday, 9 August 2017 12:33 PM
ਵੋਡਾਫੋਨ ਦਾ ਐਲਾਨ: 7 ਰੁਪਏ 'ਚ ਅਨੰਤ ਕਾਲ ਤੇ ਡੇਟਾ...!

ਨਵੀਂ ਦਿੱਲੀ: ਟੈਲੀਕਾਮ ਇੰਡਸਟਰੀ ਵਿੱਚ ਰਿਲਾਇੰਸ ਜੀਓ ਦੇ ਸਸਤੇ ਡੇਟਾ ਟੈਰਿਫ ਦੀ ਟੱਕਰ ਵਿੱਚ ਟੈਲੀਕਾਮ ਕੰਪਨੀਆਂ ਹਰ ਦਿਨ ਨਵੇਂ-ਨਵੇਂ ਟੈਰਿਫ ਪਲਾਨ ਉਤਾਰ ਰਹੀਆਂ ਹਨ। ਇਸ ਲੜੀ ਵਿੱਚ ਵੋਡਾਫੋਨ ਨੇ ‘Super Hour’ ਪਲਾਨ ਉਤਾਰਿਆ ਹੈ।

 

ਇਹ Super Hour ਕੰਪਨੀ ਦੇ ਪ੍ਰੀਪੇਡ ਤੇ ਪੋਸਟਪੇਡ ਦੋਵਾਂ ਯੂਜਰਜ਼ ਲਈ ਹੋਵੇਗਾ। 7 ਰੁਪਏ ਤੋਂ ਸ਼ੁਰੂ ਹੋਣ ਵਾਲੇ ਇਸ ਟੈਰਿਫ ਪਲਾਨ ਵਿੱਚ ਵੋਡਾਫੋਨ ਤੋਂ ਵੋਡਾਫੋਨ ਮੁਫਤ ਕਾਲਜ਼ ਤੇ ਅਨੰਤ 4G/3G ਡੇਟਾ ਮਿਲੇਗਾ। ਪੋਸਟਪੇਡ ਯੂਜ਼ਰ ਇਸ ਪਲਾਨ ਨੂੰ USSD ਕੋਡ ਡਾਇਲ ਕਰਕੇ ਹਾਸਲ ਕਰ ਸਕਦੇ ਹਨ। ਇਸ ਪਲਾਨ ਨੂੰ ਯੂਜ਼ਰ ਕਿਸੇ ਸਮੇਂ ਲੈ ਸਕਦਾ ਹੈ। ਇਸ ਦੇ ਨਾਲ ਹੀ ਕਿਸੇ ਦੂਜੇ ਰੀਚਾਰਜ ਦੇ ਨਾਲ ਵੀ ਇਸ ਦਾ ਲਾਹਾ ਲਿਆ ਜਾ ਸਕਦਾ ਹੈ। ਪਰ ਜੇਕਰ ਤੁਸੀਂ ਅਸੀਮਤ ਡੇਟਾ ਯੂਜ਼ਰ ਹੋ ਤਾਂ ਤੁਸੀਂ ਇਹ ਪਲਾਨ ਨਹੀਂ ਲੈ ਸਕਦੇ।

 

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਵੋਡਾਫੋਨ ਨੇ ਸਟੂਡੈਂਟ ਸਰਵਾਇਵਲ ਕਿੱਟ ਪਲਾਨ ਜਾਰੀ ਕੀਤਾ ਹੈ। ਇਸ ਦੀ ਕੀਮਤ 352 ਰੁਪਏ ਹੈ। ਇਸ ਪਲਾਨ ਵਿੱਚ 84 ਜੀਬੀ ਡੇਟਾ ਤੇ ਮੁਫਤ ਕਾਲ ਕੰਪਨੀ ਪੇਸ਼ ਕਰ ਰਹੀ ਹੈ। ਇਸ ਪਲਾਨ ਦੀ ਮਿਆਦ 84 ਦਿਨ ਹੋਵੇਗੀ ਤੇ ਹਰ ਦਿਨ ਮਿਲਣ ਵਾਲਾ 1 ਜੀਬੀ ਡੇਟਾ FUP ਲਿਮਟ ਨਾਲ ਦਿੱਤਾ ਜਾ ਰਿਹਾ ਹੈ। ਹਾਲਾਂਕਿ ਮੁਫਤ ਕਾਲ ਲਈ ਵੋਡਾਫੋਨ ਨੇ ਲਿਮਟ ਰੱਖੀ ਹੈ। ਕਾਲਿੰਗ ਲਈ ਰੋਜ਼ਾਨਾ 300 ਮਿੰਟ ਮਿਲਣਗੇ ਤੇ ਹਫਤੇ ਵਿੱਚ 1200 ਮਿਨਟ ਤੋਂ ਜ਼ਿਆਦਾ ਕਾਲ ਨਹੀਂ ਕੀਤੀ ਜਾ ਸਕਦੀ।

First Published: Wednesday, 9 August 2017 12:33 PM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ