ਏਅਰਟੈੱਲ ਤੋਂ ਬਾਅਦ ਵੋਡਾਫੋਨ ਦਾ ਆਪਣੇ ਗਾਹਕਾਂ ਲਈ ਵੱਡਾ ਧਮਾਕਾ

By: abp sanjha | | Last Updated: Wednesday, 8 November 2017 4:04 PM
ਏਅਰਟੈੱਲ ਤੋਂ ਬਾਅਦ ਵੋਡਾਫੋਨ ਦਾ ਆਪਣੇ ਗਾਹਕਾਂ ਲਈ ਵੱਡਾ ਧਮਾਕਾ

ਚੰਡੀਗੜ੍ਹ-ਏਅਰਟੈੱਲ ਤੋਂ ਬਾਅਦ ਵੋਡਾਫੋਨ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਡਾਟਾ ਰੋਲ ਓਵਰ ਸਰਵਿਸ ਪੇਸ਼ ਕੀਤੀ ਹੈ। ਇਸ ਸਰਵਿਸ ਲਈ ਕੰਪਨੀ ਨੇ ਚੁਣੇ ਹੋਏ ਵੋਡਾਫੋਨ ਰੈੱਡ ਪੋਸਟਪੇਡ ਪਲਾਨ ਚੁਣੇ ਹਨ ਜਿਨ੍ਹਾਂ ਨੂੰ ਕੰਪਨੀ ਨੇ ‘unprecedented telecom and value added benefits’ ਨਾਂ ਦਿੱਤਾ ਹੈ।

 

ਨਵੇਂ ਰੈੱਡ ਵੋਡਾਫੋਨ ਪਲਾਨ ਨੂੰ ਰੈੱਡ ਟ੍ਰੈਵਲਰ, ਰੈੱਡ ਇੰਟਰਨੈਸ਼ਨਲ ਅਤੇ ਰੈੱਡ ਸਿਗਨੇਚਰ ‘ਚ ਵੰਡਿਆ ਗਿਆ ਹੈ। ਹੁਣ ਕੰਪਨੀ ਦੇ ਪੋਸਟਪੇਡ ਗਾਹਕਾਂ ਨੂੰ ਹਰ ਮਹੀਨੇ (ਬਿੱਲ ਸਾਈਕਲ) ਤੈਅ ਡਾਟਾ ਪੂਰਾ ਇਸਤੇਮਾਲ ਕਰਨ ਦੀ ਚਿੰਤਾ ਤੋਂ ਛੁਟਕਾਰਾ ਮਿਲ ਜਾਵੇਗਾ।

 

 

ਅਗਸਤ ਤੋਂ ਏਅਰਟੈੱਲ ਦੇ ਪੋਸਟਪੇਡ ਗਾਹਕਾਂ ਨੂੰ ਕਿਸੇ ਬਿਲਿੰਗ ਸਾਈਕਲ ‘ਚ ਬਚੇ ਹੋਏ ਡਾਟਾ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਇਹ ਡਾਟਾ ਆਪਣੇ ਆਪ ਹੀ ਅਗਲੇ ਮਹੀਨੇ ਦੇ ਬਿੱਲ ‘ਚ ਟ੍ਰਾਂਸਫਰ ਹੋ ਜਾਵੇਗਾ। ਲਾਂਚ ਕੀਤੇ ਗਏ ਸਾਰੇ ਵੋਡਾਫੋਨ ਰੈੱਡ ਪਲਾਨ ‘ਚ ਮੁਫਤ ਨੈਸ਼ਨਲ ਰੋਮਿੰਗ, 12 ਮਹੀਨੇ ਤੱਕ ਮੁਫਤ ਨੈੱਟਫਲਿਕਸ ਐਕਸੈਸ, ਮੁਫਤ ਵੋਡਾਫੋਨ ਪਲੇਅ ਐਕਸੈਸ (ਮੂਵੀ ਅਤੇ ਲਾਈਵ ਟੀਵੀ), ਮੁਫਤ ਮੈਗਜ਼ਟਰ ਐਕਸੈਸ (ਆਨਲਾਈਨ ਮੈਗਜ਼ੀਨ ਸਬਸਕ੍ਰਿਪਸ਼ਨ) ਅਤੇ ਰੈੱਡ ਸ਼ੀਲਡ ਥੈੱਫਟ ਤੇ ਡੈਮੇਜ ਪ੍ਰੋਟੈਕਸ਼ਨ ਐਕਸੈਸ ਦਿੱਤਾ ਜਾ ਰਿਹਾ ਹੈ। ਏਅਰਟੈੱਲ ਦੀ ਤਰ੍ਹਾਂ ਹੀ ਡਾਟਾ ਰੋਲ ਓਵਰ 200 ਜੀ.ਬੀ. ਤੱਕ ਸੀਮਿਤ ਹੈ।

download (4)

ਇਹ ਪਲਾਨ 8 ਨਵੰਬਰ, ਬੁੱਧਵਾਰ ਤੋਂ ਉਪਲੱਬਧ ਹਨ ਪਰ ਆਂਧਰ-ਪ੍ਰਦੇਸ਼, ਮੱਧ-ਪ੍ਰਦੇਸ਼, ਬਿਹਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਰਕਿਲ ‘ਚ ਇਹ ਪਲਾਨ ਨਹੀਂ ਮਿਲਣਗੇ। ਨਵੇਂ ਵੋਡਾਫੋਨ ਰੈੱਡ ਟ੍ਰੈਵਲਰ ਅਤੇ ਰੈੱਡ ਇੰਟਰਨੈਸ਼ਨਲ ਪਲਾਨ ਨੂੰ ਆਰ (ਰੈਗੁਲਰ), ਐੱਮ (ਮੀਡੀਅਮ) ਅਤੇ ਐੱਲ (ਲਾਰਜ) ਪਲਾਨ ‘ਚ ਵੰਡਿਆ ਗਿਆ ਹੈ।

 

ਰੈੱਡ ਇੰਟਰਨੈਸ਼ਨਲ ਪਲਾਨ ‘ਚ ਅਮਰੀਕਾ, ਕੈਨੇਡਾ, ਚੀਨ, ਹਾਂਗਕਾਂਗ, ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਲਈ ਮੁਫਤ ਆਈ.ਐੱਸ.ਡੀ. ਮਿੰਟ ਮਿਲਦੇ ਹਨ। ਸਾਰੇ ਪਲਾਨ ਰੈੱਡ ਟੁਗੈਦਰ ਲਈ ਯੋਗ ਹਨ ਅਤੇ ਇਸ ਨਾਲ ਰੈਂਟਲ ‘ਤੇ 20 ਫੀਸਦੀ ਤੱਕ ਬਚਤ ਹੋਵੇਗੀ।

First Published: Wednesday, 8 November 2017 4:02 PM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ