ਵੋਡਾਫੋਨ ਦਾ ਐਲਾਨ: 5 ਰੁਪਏ 'ਚ ਅਣ-ਲਿਮਟਿਡ ਡਾਟਾ

By: abp sanjha | | Last Updated: Wednesday, 7 June 2017 5:43 PM
ਵੋਡਾਫੋਨ ਦਾ ਐਲਾਨ: 5 ਰੁਪਏ 'ਚ ਅਣ-ਲਿਮਟਿਡ ਡਾਟਾ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ ਇੰਡੀਆ ਨੇ ਰਮਜ਼ਾਨ ਦੇ ਮੌਕੇ ਨੂੰ ਧਿਆਨ ‘ਚ ਰੱਖਦੇ ਹੋਏ ਖ਼ਾਸ ਆਫ਼ਰ ਦਾ ਐਲਾਨ ਕੀਤਾ ਹੈ। ਅਨਲਿਮਟਿਡ ਸ਼ੇਅਰਿੰਗ, ਅਨਰਲਿਮਟਿਡ ਕੇਅਰਿੰਗ, ਦੇ ਕਾਨਸੈਪਟ ਨਾਲ ਵੋਡਾਫੋਨ ਨੇ ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਨਿਵਾਸੀਆਂ ਲਈ ਅਨਲਿਮਟਿਡ ਲੋਕਲ ਤੇ STD ਕਾਲਿੰਗ ਨਾਲ ਫ਼ਰੀ ਡਾਟਾ ਦੇਣ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਮੰਗਲਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਰਮਜ਼ਾਨ ਸਪੈਸ਼ਲ ਪੈਕ ਨਾਲ 2G ਯੂਜ਼ਰ *444*5# ‘ਤੇ ਡਾਇਲ ਕਰਕੇ 5 ਰੁਪਏ ‘ਚ ਅਨਲਿਮਟਿਡ ਡਾਟਾ ਆਫ਼ਰ ਦਾ ਫ਼ਾਇਦਾ ਲੈ ਸਕਦੇ ਹਨ। ਉੱਥੇ 3G ਯੂਜ਼ਰ ਲਈ *444*19# ‘ਤੇ ਡਾਇਲ ਕਰਕੇ 19 ਰੁਪਏ ‘ਚ ਅਨਲਿਮਟਿਡ ਡਾਟਾ ਆਫ਼ਰ ਦਾ ਲਾਭ ਲੈ ਸਕਦੇ ਹਨ। ਅਨਲਿਮਟਿਡ ਡਾਟਾ ਦੇ ਇਲਾਵਾ 2G ਯੂਜ਼ਰ 253 ਰੁਪਏ ਦੇ ਅਨਲਿਮਟਿਡ ਪੈਕ ਨਾਲ ਅਨਲਿਮਟਿਡ ਲੋਕਲ ਤੇ STD ਕਾਲ ਤੇ ਅਨਲਿਮਟਿਡ ਡਾਟਾ ਦਾ ਅਨੰਦ ਲੈ ਸਕਦੇ ਹਨ।
ਯੂਜ਼ਰ 345 ਰੁਪਏ ‘ਚ ਅਨਲਿਮਟਿਡ ਲੋਕਲ ਅਤੇ STD ਕਾਲਜ਼ ਤੇ 1 GB ਡਾਟਾ ਦਾ ਲਾਭ ਵੀ ਲੈ ਸਕਦੇ ਹਨ। ਇਸ ਦੇ ਇਲਾਵਾ ਯੂਜ਼ਰ 30 ਪੈਸੇ ਪ੍ਰਤੀ ਮਿੰਟ ‘ਤੇ 90 ਦਿਨਾਂ ਲਈ ਲੋਕਲ ਤੇ STD ਕਾਲਸ ਦੀ Long ਵੈਲਡਿਟੀ ਦਾ ਅਨੰਦ ਲੈ ਸਕਦੇ ਹਨ। ਇਹ ਸਪੈਸ਼ਲ ਰਮਜ਼ਾਨ ਪੈਕ ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਉਪਭੋਗਕਤਾਂ ਲਈ ਉਪਲਬਧ ਹੈ।
ਵੋਡਾਫੋਨ ਇੰਡੀਆ ਨੇ ਯੂਪੀ ਵੈਸਟ ਤੇ ਉੱਤਰਾਖੰਡ ਦੇ ਬਿਜ਼ਨਸ ਹੈੱਡ ਦਲੀਪ ਕੁਮਾਰ ਗੰਟਾ ਨੇ ਕਿਹਾ ਕਿ ‘ਰਮਜ਼ਾਨ ਦਾ ਪਾਕ ਮਹੀਨਾ ਸਾਡੇ ਲਈ ਬੇਹੱਦ ਖ਼ਾਸ ਹੈ। ਇਸ ਲਈ ਅਸੀਂ ਯੂਜ਼ਰ ਦੀ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਪੈਸਾ ਵਸੂਲ ਪੈਕੇਜ ਲੈ ਕੇ ਆਏ ਹਨ। ਨਵਾਂ ਡਾਟਾ ਅਤੇ ਕਾਲਿੰਗ ਪੈਕਜ ਦੇ ਨਾਲ ਯੂਜ਼ਰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿ ਸਕਣਗੇ ਤੇ ਕਿਫ਼ਾਇਤੀ ਦਰਾਂ ‘ਤੇ ਇੰਟਰਨੈੱਟ ਦਾ ਲਾਭ ਲੈ ਸਕਣਗੇ।
First Published: Wednesday, 7 June 2017 5:43 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ