'WhatsApp' ਦੀ ਇਹ ਸੈਟਿੰਗ ਕਰ ਸਕਦੀ ਤੁਹਾਡਾ ਵੱਡਾ ਨੁਕਸਾਨ

By: ਏਬੀਪੀ ਸਾਂਝਾ | | Last Updated: Thursday, 12 October 2017 12:54 PM
'WhatsApp' ਦੀ ਇਹ ਸੈਟਿੰਗ ਕਰ ਸਕਦੀ ਤੁਹਾਡਾ ਵੱਡਾ ਨੁਕਸਾਨ

ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟੱਸਐਪ ਅਜਿਹਾ ਐਪ ਹੈ ਜੋ ਅੱਜਕੱਲ੍ਹ ਤਕਰੀਬਨ ਸਾਰੇ ਸਮਾਰਟਫੋਨ ‘ਚ ਹੁੰਦਾ ਹੈ ਪਰ ਇਸ ਦੀ ਵੱਡੀ ਗੜਬੜੀ ਸਾਹਮਣੇ ਆਈ ਹੈ।

 

ਰੌਬਰਟ ਥੇਟੌਨ ਨਾਂ ਦੇ ਸਾਫਟਵੇਅਰ ਇੰਜਨੀਅਰ ਨੇ ਆਪਣੇ ਬਲੌਗ ‘ਤੇ ਦੱਸਿਆ ਹੈ ਕਿ ਵਟਸਐਪ ਦਾ ਪਿਕਚਰ-ਟੈਕਸਟ ਸਟੇਟਸ ਇਸ ਗੱਲ ਦਾ ਪਤਾ ਲਾਉਂਦਾ ਹੈ ਕਿ ਯੂਜ਼ਰ ਕਦੋਂ ਆਨਲਾਈਨ ਹੈ। ਇਸ ਫੀਚਰ ਨਾਲ ਯੂਜ਼ਰ ਦੇ ਆਨਲਾਈਨ ਹੋਣ ਦੇ ਟਾਈਮ ਦਾ ਪਤਾ ਲਾਇਆ ਜਾ ਸਕਦਾ ਹੈ।

 

ਥੇਟੌਨ ਨੇ ਆਪਣੇ ਬਲੌਗ ‘ਚ ਦੱਸਿਆ ਕਿ ਜੇਕਰ ਲੈਪਟਾਪ ਜਾਂ ਕ੍ਰੋਮ ਬ੍ਰਾਈਜ਼ਰ ‘ਤੇ ਵਟਸਐਪ ਵੈਬ ਦਾ ਇਸਤੇਮਾਲ ਕਰਦੇ ਹਾਂ ਤਾਂ ਬਿਲਕੁਲ ਆਸਾਨੀ ਨਾਲ ਤੁਹਾਡੀ ਐਕਟੀਵਿਟੀ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਤੁਹਾਡੀ ਪ੍ਰਾਈਵੇਸੀ ਸੈਟਿੰਗ ਬੜੀ ਜ਼ਰੂਰੀ ਹੋ ਜਾਂਦੀ ਹੈ। ਜੇਕਰ ਤੁਸੀਂ ਕਾਨਟੈਕਟ ਓਨਲੀ ਦਾ ਆਪਸ਼ਨ ਚੁਣਿਆ ਹੈ ਤਾਂ ਇਸ ਬਾਰੇ ਪਤਾ ਨਹੀਂ ਲਾਇਆ ਜਾ ਸਕਦਾ।

 

ਦਰਅਸਲ ਬਾਈ ਡਿਫਾਲਟ ਸੈਟਿੰਗ ‘ਚ ਤੁਹਾਡਾ ਲਾਸਟ ਸੀਨ ਕੋਈ ਵੀ ਵੇਖ ਸਕਦਾ ਹੈ ਤੇ ਜ਼ਿਆਦਾਤਰ ਯੂਜ਼ਰ ਇਸ ਨੂੰ ਬਦਲਦੇ ਨਹੀਂ। ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।

First Published: Thursday, 12 October 2017 12:54 PM

Related Stories

ਜੀਓ ਦੇ ਗਾਹਕਾਂ ਨੂੰ ਝਟਕੇ
ਜੀਓ ਦੇ ਗਾਹਕਾਂ ਨੂੰ ਝਟਕੇ

ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ

ਫੇਸਬੁੱਕ ਦਾ ਨਵਾਂ ਕਾਰਨਾਮਾ!
ਫੇਸਬੁੱਕ ਦਾ ਨਵਾਂ ਕਾਰਨਾਮਾ!

ਸੈਨ ਫ੍ਰਾਂਸਿਸਕੋ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵੇਂ ਵਰਚੂਅਲ

ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ
ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ

ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ
ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ

ਚੰਡੀਗੜ੍ਹ: ਵਟਸਐਪ ਯੂਜਰਜ਼ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਯੂਜ਼ਰ ਆਪਣੀ ਲਾਈਵ ਲੋਕੇਸ਼ਨ

ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ
ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ

ਨਵੀਂ ਦਿੱਲੀ: ਦੀਵਾਲੀ ਤੋਂ ਬਿਲਕੁਲ ਪਹਿਲਾਂ ਸੈਮਸੰਗ ਇੰਡੀਆ ਨੇ ਆਪਣੇ ਪ੍ਰੀਮੀਅਮ