WhatsApp ਦੇ ਗਰੁੱਪ 'ਚ ਵੱਡੀ ਗੜਬੜੀ ਦਾ ਖੁਲਾਸਾ

By: ਏਬੀਪੀ ਸਾਂਝਾ | | Last Updated: Friday, 12 January 2018 5:27 PM
WhatsApp ਦੇ ਗਰੁੱਪ 'ਚ ਵੱਡੀ ਗੜਬੜੀ ਦਾ ਖੁਲਾਸਾ

ਨਵੀਂ ਦਿੱਲੀ: ਵਟਸਐਪ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਰਮਨੀ ਦੇ ਇੱਕ ਰਿਸਰਚਰ ਮੁਤਾਬਕ ਵਟਸਐਪ ਗਰੁੱਪ ਚੈਟ ਵਿੱਚ ਇੱਕ ਵੱਡਾ ਸਿਕਿਉਰਿਟੀ ਗੈਪ ਸਾਹਮਣੇ ਆਇਆ ਹੈ। ਵਟਸਐਪ ਦੇ ਐਡਮਿਨ ਦੀ ਮਰਜ਼ੀ ਤੋਂ ਬਿਨਾ ਵੀ ਗਰੁੱਪ ਵਿੱਚ ਮੈਂਬਰ ਜੋੜਿਆ ਜਾ ਸਕਦਾ ਹੈ।

 

ਇੱਕ ਰਿਪੋਰਟ ਮੁਤਾਬਕ ਜਰਮਨੀ ਦੇ ਰੁਹਰ ਯੂਨੀਵਰਸਿਟੀ ਬੋਚੂਮ ਦੇ ਕ੍ਰਿਪਟੋਗ੍ਰਾਫਰ ਨੇ ਇੱਕ ਕਾਨਫ਼ਰੰਸ ਵਿੱਚ ਲੋਕਾਂ ਨੂੰ ਦੱਸਿਆ ਕਿ ਐਪਸ ਦੇ ਸਰਵਰ ਦਾ ਕੰਟਰੋਲ ਜਿਸ ਬੰਦੇ ਕੋਲ ਹੁੰਦਾ ਹੈ, ਉਹ ਨਵੇਂ ਲੋਕਾਂ ਨੂੰ ਪ੍ਰਾਈਵੇਟ ਗਰੁੱਪ ਚੈਟ ਵਿੱਚ ਲਿਆ ਸਕਦਾ ਹੈ। ਇਸ ਲਈ ਐਡਮਿਨ ਦੀ ਇਜਾਜ਼ਤ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਕੋਈ ਵੀ ਨਵੇਂ ਮੈਸੇਜ ਪੜ੍ਹ ਸਕਦਾ ਹੈ। ਇਸ ਨਾਲ ਪ੍ਰਾਈਵੇਸੀ ਨੂੰ ਖ਼ਤਰਾ ਬਣ ਸਕਦਾ ਹੈ।

 

ਇਸ ਬਾਰੇ ਫੇਸਬੁੱਕ ਦੇ ਚੀਫ਼ ਸਿਕਿਉਰਿਟੀ ਅਫ਼ਸਰ ਅਲੈਕਸ ਸਟੇਮੋਸ ਨੇ ਟਵੀਟ ਕਰ ਕੇ ਦੱਸਿਆ ਕਿ ਵਟਸਐਪ ਬਾਰੇ ਵਾਇਰਡ ਦੇ ਆਰਟੀਕਲ ਨੂੰ ਪੜ੍ਹਿਆ। ਇਹ ਡਰਾਉਂਦਾ ਹੈ ਪਰ ਵਟਸਐਪ ਦੇ ਗਰੁੱਪ ਚੈਟ ਵਿੱਚ ਕਿਸੇ ਤਰ੍ਹਾਂ ਵੜਿਆ ਨਹੀਂ ਜਾ ਸਕਦਾ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕੀਤੀ। ਅਜਿਹਾ ਨਹੀਂ ਹੋ ਸਕਦਾ। ਵਟਸਐਪ ਵਿੱਚ ਜਦ ਨਵੇਂ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਮੌਜੂਦਾ ਮੈਂਬਰਾਂ ਨੂੰ ਵੀ ਇਸ ਦੀ ਖ਼ਬਰ ਹੋ ਜਾਂਦੀ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਸੀਕ੍ਰੇਟ ਰੱਖਿਆ ਹੈ।

First Published: Friday, 12 January 2018 5:27 PM

Related Stories

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ

ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!
ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!

ਨਵੀਂ ਦਿੱਲੀ: ਵਨ ਪਲੱਸ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਇਹ ਆ ਰਹੀ

ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ
ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਪਲਾਨ ਕਰਕੇ ਜਾਣਿਆ ਜਾਂਦਾ ਹੈ। ਅੱਜ