ਹੁਣ ਵਟਸਐਪ 'ਤੇ ਇਹ ਕੰਮ ਵੀ ਕਰ ਸਕਦੇ ਹੋ...

By: abp sanjha | | Last Updated: Saturday, 15 July 2017 3:08 PM
ਹੁਣ ਵਟਸਐਪ 'ਤੇ ਇਹ ਕੰਮ ਵੀ ਕਰ ਸਕਦੇ ਹੋ...

ਚੰਡੀਗੜ੍ਹ :ਵਟਸਐਪ ਐਂਡਰਾਇਡ ਯੂਜ਼ਰ ਨੂੰ ਆਖ਼ਰਕਾਰ ਹਰ ਤਰ੍ਹਾਂ ਦੀ ਫਾਈਲ ਨੂੰ ਟਰਾਂਸਫ਼ਰ ਕਰਨ ਲਈ (ਆਰਕਾਈਵ ਸਮੇਤ) ਸਪੋਰਟ ਕਰਨ ਵਾਲੇ ਫ਼ੀਚਰ ਲਈ ਅੱਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਇੱਕ ਵਾਰ ‘ਚ ਇਕੱਠੀਆਂ ਤਸਵੀਰਾਂ ਨੂੰ ਭੇਜਣ ਵਾਲਾ ਫ਼ੀਚਰ (ਫ਼ੋਟੋ ਬੰਡਲ) ਵੀ ਹੁਣ ਆਮ ਐਂਡਰਾਇਡ ਯੂਜ਼ਰ ਇਸਤੇਮਾਲ ਕਰ ਸਕਣਗੇ।

 

ਗ਼ੌਰ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਇਹ ਨਵੇਂ ਵਟਸਐਪ ਫ਼ੀਚਰ ਐਂਡਰਾਇਡ ਬੀਟਾ ਐਪ ‘ਚ ਦੇਖੇ ਗਏ ਸਨ ਅਤੇ ਹੁਣ ਇਨ੍ਹਾਂ ਨੂੰ ਆਮ ਯੂਜ਼ਰ ਲਈ ਸਟੇਬਲ ਐਪ ‘ਚ ਰੋਲ ਆਊਟ ਕੀਤਾ ਜਾ ਰਿਹਾ ਹੈ।

 

 

ਐਂਡਰਾਇਡ ਵਟਸਐਪ ਯੂਜ਼ਰ ਨੂੰ ਗੂਗਲ ਪਲੇ ‘ਚ ਜਾ ਕੇ ਐਪ ਦਾ ਨਵਾਂ ਵਰਜਣ ਡਾਊਨਲੋਡ ਕਰਨਾ ਹੋਵੇਗਾ। ਹਰ ਤਰ੍ਹਾਂ ਦੀ ਫਾਈਲ ਸਪੋਰਟ ਅਤੇ ਮੀਡੀਆ ਬੰਡਲ ਤੋਂ ਇਲਾਵਾ ਨਵੇਂ ਵਟਸਐਪ ਅੱਪਡੇਟ ਦੇ ਨਾਲ ਟੱਚ ਟੈਕਸਟ ਫਾਰਮੈਟ ਕਰਨ ਦਾ ਵੀ ਵਿਕਲਪ ਮਿਲੇਗਾ। ਕਿਸੇ ਚੈਟ ‘ਚ ਟਾਈਪਿੰਗ ਕਰਦੇ ਸਮੇਂ ਯੂਜ਼ਰ ਹੁਣ ਟੈਕਸਟ ਨੂੰ ਆਸਾਨੀ ਨਾਲ ਬੋਲਡ ਅਤੇ ਇਟਾਲਿਕ ਕਰਨ ਲਈ ਉਸ ‘ਤੇ ਟੈਪ ਅਤੇ ਹੋਲਡ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਹ ਫ਼ੀਚਰ ਬੀਟਾ ਯੂਜ਼ਰ ਲਈ ਹੀ ਉਪਲਬਧ ਸੀ।

 

ਨਵੀਂ ਵਟਸਐਪ ਅੱਪਡੇਟ ਦੇ ਨਾਲ ਹੀ ਵਟਸਐਪ ਦੇ ਕਾਲ ਸਕਰੀਨ ‘ਚ ਥੋੜ੍ਹਾ ਜਿਹਾ ਬਦਲਾਅ ਹੋਇਆ ਹੈ। ਹੁਣ ਯੂਜ਼ਰ ਨੂੰ ਕੋਈ ਕਾਲ ਚੁੱਕਣ ਲਈ ਸਾਈਡ ‘ਚ ਸਵਾਈਪ ਕਰਨ ਦੀ ਥਾਂ ਉੱਪਰ ਵੱਲ ਸਵਾਈਪ ਕਰਨਾ ਹੋਵੇਗਾ। ਬਦਲੇ ਹੋਏ ਵਟਸਐਪ ਕਾਲ ਸਕਰੀਨ ਨੂੰ ਵੀ ਪਿਛਲੇ ਮਹੀਨੇ ਦੇਖਿਆ ਗਿਆ ਸੀ।

First Published: Saturday, 15 July 2017 3:08 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ