WhatsApp ਦਾ ਨਵਾਂ ਫੀਚਰ, ਹੁਣ ਸਿਰਫ ਗਰੁੱਪ ਐਡਮਿਨ ਦੀ ਚੱਲੇਗੀ!

By: ABP SANJHA | | Last Updated: Wednesday, 6 December 2017 3:50 PM
WhatsApp ਦਾ ਨਵਾਂ ਫੀਚਰ, ਹੁਣ ਸਿਰਫ ਗਰੁੱਪ ਐਡਮਿਨ ਦੀ ਚੱਲੇਗੀ!

ਨਵੀਂ ਦਿੱਲੀ: ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਵਟਸਐਪ ਨੇ ਗਰੁੱਪ ਮੈਂਬਰਾਂ ਤੇ ਐਡਮਿਨ ਵਾਸਤੇ ਨਵਾਂ ਫੀਚਰ ਲਾਂਚ ਕੀਤਾ ਹੈ। ਹੁਣ ਐਡਮਿਨ ਨੂੰ ਹੋਰ ਤਾਕਤਾਂ ਮਿਲ ਗਈਆਂ ਹਨ। ਨਵੇਂ ਫੀਚਰ ਤਹਿਤ ਜੇਕਰ ਐਡਮਿਨ ਦੀ ਮਰਜ਼ੀ ਹੋਵੇ ਤਾਂ ਉਹ ਬਾਕੀ ਮੈਂਬਰਾਂ ਨੂੰ ਗਰੁੱਪ ਮੈਸੇਜ, ਫੋਟੋ, ਵੀਡੀਓ ਭੇਜਣ ‘ਤੇ ਰੋਕ ਲਾ ਸਕਦਾ ਹੈ।

 

ਵਟਸਐਪ ਦੀਆਂ ਜਾਣਕਾਰੀਆਂ ਲੀਕ ਕਰਨ ਵਾਲੀ ਵੈੱਬਸਾਈਟ @WABetaInfo ਮੁਤਾਬਕ ਵਟਸਐਪ ਨੇ ਐਂਡ੍ਰਾਇਡ ਬੀਟਾ ਪ੍ਰੋਗਰਾਮ ‘ਤੇ ਨਵੇਂ ਵਰਜ਼ਨ ‘ਚ ਇਹ ਫੀਚਰ ਦਿੱਤਾ ਹੈ। ਇਸ ਤਹਿਤ ਕਿਸੇ ਨੂੰ ਬੈਨ ਸਿਰਫ ਗਰੁੱਪ ਐਡਮਿਨ ਹੀ ਕਰ ਸਕਦਾ ਹੈ। ਇਸ ਤੋਂ ਬਾਅਦ ਐਡਮਿਨ ਤਾਂ ਅਜਿਹਾ ਕਰ ਸਕਦਾ ਹੈ ਪਰ ਬਾਕੀ ਅਜਿਹਾ ਨਹੀਂ ਕਰ ਸਕਦੇ।

 

ਬੈਨ ਕੀਤੇ ਮੈਂਬਰ ਦੂਜਿਆਂ ਦੇ ਮੈਸੇਜ ਪੜ੍ਹ ਤਾਂ ਸਕਣਗੇ ਪਰ ਉਹ ਰਿਪਲਾਈ ਜਾਂ ਹੋਰ ਕੁਝ ਨਹੀਂ ਕਰ ਸਕਦੇ। ਉਹ ਆਪਣੇ ਮੈਸੇਜ ਐਡਮਿਨ ਨੂੰ ਭੇਜ ਸਕਦੇ ਹਨ। ਇਸ ਤੋਂ ਬਾਅਦ ਐਡਮਿਨ ਦੀ ਮਰਜ਼ੀ ਹੋਵੇਗੀ ਕਿ ਉਹ ਇਹ ਮੈਸੇਜ ਨੂੰ ਐਪਰੂਵ ਕਰਦਾ ਹੈ ਕਿ ਨਹੀਂ। ਜੇਕਰ ਉਸ ਨੇ ਇਸ ਨੂੰ ਪਾਸ ਕਰ ਦਿੱਤਾ ਤਾਂ ਮੈਸੇਜ ਗਰੁੱਪ ‘ਚ ਪੋਸਟ ਹੋ ਜਾਵੇਗਾ।

 

ਇਸ ਤੋਂ ਪਹਿਲਾਂ ਵਟਸਐਪ ਨੇ ਆਪਣੇ ਆਈਓਐਸ ਯੂਜ਼ਰਾਂ ਲਈ ਪਿਕਚਰ ਯੂਟਿਊਬ ਤੇ ਲੌਕ ਵਾਇਸ ਮੈਸੇਜ ਵਰਗੇ ਦੋ ਫੀਚਰ ਦਿੱਤੇ ਹਨ। ਇੱਕ ਫੀਚਰ ‘ਚ ਯੂਟਿਊਬ ਵੀਡੀਓ ਵੇਖਦੇ ਹੋਏ ਚੈਟ ਵੇਖੀ ਜਾ ਸਕਦੀ ਹੈ ਤੇ ਦੂਜੇ ‘ਚ ਬਿਨਾ ਬਟਨ ਪ੍ਰੈਸ ਕੀਤੇ ਵੌਇਸ ਮੈਸੇਜ ਭੇਜਿਆ ਜਾ ਸਕਦਾ ਹੈ।

First Published: Wednesday, 6 December 2017 3:50 PM

Related Stories

ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ
ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ

ਨਵੀਂ ਦਿੱਲੀ: ਜੇਕਰ ਤੁਸੀਂ ਆਈਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ

ਫੇਸਬੁੱਕ ਲਿਆਇਆ Click-to-WhatsApp ਬਟਨ!
ਫੇਸਬੁੱਕ ਲਿਆਇਆ Click-to-WhatsApp ਬਟਨ!

ਸੇਨ ਫਰਾਂਸਿਸਕੋ: ਜੇ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਸੀਂ ਆਪਣੀ

ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ
ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ

ਨਵੀਂ ਦਿੱਲੀ: ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਤੇ ਏਅਰਟੈੱਲ

ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!
ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਜਿੰਮੀ ਇਨ੍ਹੀਂ ਦਿਨੀਂ ਕਾਫੀ ਚਰਚਾ

ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ
ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ

ਨਵੀਂ ਦਿੱਲੀ: ਆਈਫ਼ੋਨ 7 ਦਾ ਲਾਲ ਰੰਗ ਦਾ ਮਾਡਲ ਲਾਂਚ ਹੋਣ ਤੋਂ ਬਾਅਦ ਲਾਲ ਰੰਗ ਦੇ

OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ
OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ

ਨਵੀਂ ਦਿੱਲੀ- ਵਨਪਲੱਸ ਨੇ OnePlus 5T ਦਾ ਸਪੈਸ਼ਲ Star Wars ਐਡੀਸ਼ਨ ਲਾਂਚ ਕੀਤਾ ਹੈ, ਜਿਸ ਦੀ ਕੀਮਤ

iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ
iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ

ਨਵੀਂ ਦਿੱਲੀ: ਮੋਬਾਈਲ ਹੈਂਡਸੈੱਟ ਖ਼ਾਸ ਕਰ ਕੇ ਆਈਫ਼ੋਨ ਦੇ ਜ਼ਿਆਦਾਤਰ ਮਾਡਲ

JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ
JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ

ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ 4G