30 ਜੂਨ ਤੋਂ ਬਾਅਦ ਸਮਾਰਟ ਫੋਨ 'ਤੇ ਨਹੀਂ ਚੱਲੇਗਾ ਵਟਸਐਪ!

By: abp sanjha | | Last Updated: Tuesday, 13 June 2017 3:08 PM
30 ਜੂਨ ਤੋਂ ਬਾਅਦ ਸਮਾਰਟ ਫੋਨ 'ਤੇ ਨਹੀਂ ਚੱਲੇਗਾ ਵਟਸਐਪ!

ਚੰਡੀਗੜ੍ਹ: ਪੁਰਾਣੇ ਓਪਰੇਟਿੰਗ ਸਿਸਟਮ ਵਾਲੇ ਸਮਾਰਟ ਫ਼ੋਨ ਦੇ ਇਸਤੇਮਾਲ ਕਰਨ ਵਾਲਿਆਂ ਨੂੰ ਝਟਕਾ ਲੱਗਣ ਵਾਲਾ ਹੈ। 30 ਜੂਨ, 2017 ਤੋਂ ਵਟਸਐਪ ਕੁਝ ਖ਼ਾਸ ਓ.ਐਸ. ਪਲੇਟਫ਼ਾਰਮ ਉੱਤੇ ਕੰਮ ਕਰਨਾ ਬੰਦ ਕਰੇ ਦੇਵੇਗਾ। ਇਸ ਵਿੱਚ ਬਲੈਕਬੇਰੀ ਓ.ਐਸ. ਬਲੈਕਬੇਰੀ 10, ਨੋਕੀਆ ਦਾ ਸਿੰਬੀਅਨ ਓ.ਐਸ. ਵਾਲਾ ਸਮਾਰਟ ਫ਼ੋਨ ਨੋਕੀਆ S40 ਤੇ S60 ਸ਼ਾਮਲ ਹੈ। ਇਹ ਸਮਾਰਟ ਫ਼ੋਨ ਯੂਜ਼ਰ 30 ਜੂਨ ਤੋਂ ਬਾਅਦ ਵਟਸਐਪ ਨਹੀਂ ਚਲਾ ਪਾਉਣਗੇ।
ਵਟਸਐਪ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਦਸੰਬਰ 2016 ਤੱਕ ਕੁਝ ਖ਼ਾਸ ਓਪਰੇਟਿੰਗ ਸਿਸਟਮ ਉੱਤੇ ਵਟਸਐਪ ਸਪੋਰਟ ਨਹੀਂ ਕਰੇਗਾ। ਇਸ ਤੋਂ ਬਾਅਦ ਇਹ ਤਰੀਕ ਵਧਾ ਕੇ ਜੂਨ 2017 ਕਰ ਦਿੱਤੀ ਸੀ। ਇਸ ਤੋਂ ਇਲਾਵਾ ਦਸੰਬਰ 2017 ਵਿੱਚ ਹੀ ਵਟਸਐਪ ਨੇ ਐਂਡਰਾਈਡ 2.2 Froyo, ਵਿੰਡੋਜ਼ 7 ਤੇ ਆਈਓਐਸ 6 ਉੱਤੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕੰਪਨੀ ਵੱਲੋਂ ਬਲੈਕਬੇਰੀ ਓ.ਐਸ. ਤੇ ਸਿੰਬੀਅਨ ਓ.ਐਸ. ਯੂਜ਼ਰ ਨੂੰ ਜੂਨ 2017 ਤੱਕ ਦਾ ਵਕਤ ਦਿੱਤਾ ਗਿਆ ਸੀ।
ਨੋਕੀਆ ਦੇ ਕਰੀਬ ਸਾਰੇ ਹਾਈ-ਐਂਡ ਸਮਾਰਟ ਫ਼ੋਨ ਸਿੰਬੀਅਨ ਓਪਰੇਟਿੰਗ ਸਿਸਟਮ ਉੱਤੇ ਆਇਆ ਕਰਦੇ ਸੀ। ਇਸ ਦੀ ਸਭ ਤੋਂ ਸਫਲ ਐਨ ਸੀਰੀਜ਼ ਦੇ ਸਮਾਰਟ ਫ਼ੋਨ ਵੀ ਸਿੰਬੀਅਨ ਓ.ਐਸ. ਦੇ ਨਾਲ ਆਉਂਦੇ ਰਹੇ। ਵਟਸਐੱਪ ਨੇ ਇੱਕ ਬਲਾਗ ਪੋਸਟ ਜ਼ਰੀਏ ਐਲਾਨ ਕੀਤਾ ਹੈ ਕਿ 31 ਦਸੰਬਰ 2016 ਤੋਂ ਸਿੰਬੀਅਨ ਤੇ ਬਲੈਕਬੇਰੀ ਓਪਰੇਟਿੰਗ ਸਿਸਟਮ ਉੱਤੇ ਚੱਲਣ ਵਾਲੇ ਡਿਵਾਈਸ ਵਟਸਐਪ ਦਾ ਇਸਤੇਮਾਲ ਨਹੀਂ ਕਰ ਪਾਉਣਗੇ।
ਵਟਸਐੱਪ ਨੇ ਬਲਾਗ ਵਿੱਚ ਕਿਹਾ ਸੀ ਕਿ ਜੇਕਰ ਤੁਹਾਡੇ ਕੋਲ ਵੀ ਇੰਨਾ ਪਲੇਟਫ਼ਾਰਮ ਉੱਤੇ ਚੱਲਣ ਵਾਲਾ ਸਮਾਰਟ ਫ਼ੋਨ ਹੈ ਤਾਂ ਵਟਸਐਪ ਯੂਜ਼ ਕਰਨ ਲਈ 2016 ਦੇ ਆਖ਼ੀਰ ਤੱਕ ਇਸ ਨਵੇਂ ਐਂਡਰਾਇਡ, ਆਈਫ਼ੋਨ ਤੇ ਵਿੰਡੋਜ਼ ਫ਼ੋਨ ਤੋਂ ਅਪਗ੍ਰੇਡ ਫ਼ੋਨ ਤੋਂ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਬਾਅਦ ਵਿੱਚ ਬੀਬੀ ਐਮ ਤੇ ਸਿੰਬਿਅਨ ਵਾਲੇ ਨੋਕੀਆ N ਸੀਰੀਜ਼ ਲਈ ਜੂਨ 2017 ਦਾ ਵਕਤ ਦਿੱਤਾ ਗਿਆ।
First Published: Tuesday, 13 June 2017 3:08 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ