ਹੁਣ WhatsApp ਨੂੰ ਲੱਗੇਗੀ ਬਰੇਕ

By: ਏਬੀਪੀ ਸਾਂਝਾ | | Last Updated: Sunday, 31 December 2017 2:29 PM
ਹੁਣ WhatsApp ਨੂੰ ਲੱਗੇਗੀ ਬਰੇਕ

ਨਵੀਂ ਦਿੱਲੀ: ਅੱਜ ਰਾਤ 12 ਵਜੇ ਤੋਂ ਬਾਅਦ ਤੁਹਾਡੇ ਸਮਾਰਟਫੋਨ ‘ਤੇ ਵਟਸਐਪ ਬੰਦ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਬਲੈਕਬੇਰੀ ਆਪਰੇਟਿੰਗ ਸਿਸਟਮ, ਬਲੈਕਬੇਰੀ 10 ਤੇ ਵਿੰਡੋਜ਼ 8.0 ਓਐਸ ਵਾਲਾ ਫੋਨ ਹੈ ਤਾਂ ਤੁਹਾਨੂੰ ਪ੍ਰੇਸ਼ਾਨੀ ਆਏਗੀ। ਦਰਅਸਲ ਇਨ੍ਹਾਂ ਫੋਨਾਂ ‘ਤੇ ਵੱਟਸਐਪ 31 ਦਸੰਬਰ, 2017 ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗਾ। ਮਤਲਬ ਇਸ ਓਐਸ ਵਾਲੇ ਯੂਜ਼ਰਸ ਨਵੇਂ ਸਾਲ ‘ਤੇ ਵੱਟਸਐਪ ਨਹੀਂ ਚਲਾ ਸਕਣਗੇ।

 

ਦੁਨੀਆਂ ਦੇ ਸਭ ਤੋਂ ਪਾਪੂਲਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਐਲਾਨ ਕੀਤਾ ਹੈ ਕਿ 31 ਦਸੰਬਰ, 2017 ਤੋਂ ਬਾਅਦ ਮਤਲਬ 1 ਜਨਵਰੀ 2018 ਤੋਂ ਵੱਟਸਐਪ ਖਾਸ ਸਮਾਰਟਫੋਨ ਤੇ ਆਪਰੇਟਿੰਗ ਸਿਸਟਮ ‘ਤੇ ਸਪੋਰਟ ਨਹੀਂ ਕਰੇਗਾ। ਵੱਟਸਐਪ ਨੇ ਆਪਣੇ ਬਲਾਗ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਬਲੈਕਬੇਰੀ ਆਪਰੇਟਿੰਗ ਸਿਸਟਮ, ਬਲੈਕਬੇਰੀ 10 ਤੇ ਵਿੰਡੋਜ਼ 8.0 ਓਐਸ ਤੇ ਵੱਟਸਐਪ 31 ਦਸੰਬਰ, 2017 ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗਾ। ਮਤਲਬ ਇਸ ਓਐਸ ਵਾਲੇ ਯੂਜ਼ਰਸ ਨਵੇਂ ਸਾਲ ‘ਤੇ ਵੱਟਸਐਪ ਨਹੀਂ ਚਲਾ ਸਕਣਗੇ।

 

ਤੁਹਾਨੂੰ ਦੱਸੀਏ ਕਿ ਵੱਟਸਐਪ ਨੇ ਇਨ੍ਹੀਂ ਦਿਨੀਂ ਓਐਸ ਪਲੇਟਫਾਰਮ ਸਪੋਰਟ ਨੂੰ ਇਸ ਸਾਲ ਜੂਨ ਤੋਂ ਵਧਾ ਕੇ ਦਸੰਬਰ 2017 ਕਰ ਦਿੱਤਾ ਸੀ। ਇਸ ਤੋਂ ਇਲਾਵਾ ਐਪ ਨੋਕੀਆ S40 ਫੋਨ ਨੂੰ ਵੀ ਸਪੋਰਟ ਨਹੀਂ ਕਰੇਗਾ। ਖਾਸ ਗੱਲ ਇਹ ਹੈ ਕਿ ਐਂਡਰਾਇਡ ਦੇ ਪੁਰਾਣੇ ਵਰਜ਼ਨ ਦੇ ਯੂਜ਼ਰਸ ਵੀ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਜੋ ਯੂਜ਼ਰਸ 2.3.7 ਜਿੰਜਰਬ੍ਰੈਡ ਜਾਂ ਉਸ ਤੋਂ ਪੁਰਾਣੇ ਓਐਸ ਦੀ ਵਰਤੋਂ ਕਰ ਰਹੇ ਹਨ, ਉਹ 1 ਫਰਵਰੀ 2020 ਤੋਂ ਬਾਅਦ ਵੱਟਸਐਪ ਨਹੀਂ ਚਲਾ ਸਕਣਗੇ।

 

ਵੱਟਸਐਪ ਨੇ ਦੱਸਿਆ ਕਿ ਉਹ ਇਨ੍ਹਾਂ ਪਲੇਟਫਾਰਮ ਲਈ ਨਵੇਂ ਫ਼ੀਚਰ ਡਿਵੈਲਪ ਨਹੀਂ ਕਰ ਰਿਹਾ। ਅਹਿਜੇ ਵਿੱਚ ਕੁਝ ਫੀਚਰਸ ਕਦੇ ਵੀ ਕੰਮ ਕਰਨਾ ਬੰਦ ਕਰ ਸਕਦੇ ਹਨ। ਇਹ ਪਲੇਟਫਾਰਮ ਇੰਨੇ ਸਮਰੱਥ ਨਹੀਂ ਹਨ ਜੋ ਫੀਚਰਸ ਨੂੰ ਭਵਿੱਖ ਵਿੱਚ ਸੰਭਾਲ ਸਕਣ। ਅਜਿਹੇ ਵਿੱਚ ਇਸ ‘ਤੇ ਐਪ ਸਪੋਰਟ ਨਹੀਂ ਹੋਵੇਗਾ। ਵੱਟਸਐਪ ਨੇ ਕਿਹਾ,”ਅਸੀਂ ਨਵੇਂ ਓਐਸ ਵਰਜ਼ਨ ਵਿੱਚ ਅਪਗਰੇਡ ਕਰਨ ਦੀ ਸਿਫਾਰਸ਼ ਕਰਦੇ ਹਾਂ, ਜਿਸ ਵਿੱਚ 4.0 ਜਾਂ ਉਸ ਤੋਂ ਉੱਪਰ ਦਾ ਐਂਡਰਾਇਡ 7 ਜਾਂ ਉਸ ਤੋਂ ਉੱਪਰ ਦਾ ਆਈਓਐਸ, ਜਾਂ 8.1 ਜਾਂ ਇਸ ਤੋਂ ਉੱਪਰ ਦਾ ਵਿੰਡੋਜ਼ ਵਰਜ਼ਨ ਸ਼ਾਮਲ ਹਨ, ਤਾਂ ਜੋ ਵੱਟਸਐਪ ਵੀ ਵਰਤੋਂ ਜਾਰੀ ਰੱਖ ਸਕਣ।”

 

ਤੁਹਾਨੂੰ ਦੱਸ ਦੇਈਏ ਕਿ ਬਦਲਦੇ ਵਕਤ ਵਿੱਚ ਹਰ ਮਹੀਨੇ ਵੱਟਸਐਪ ਨਵੇਂ ਫ਼ੀਚਰ ਆਪਣੇ ਯੂਜ਼ਰਸ ਲਈ ਉਤਾਰਦਾ ਹੈ। ਅਜਿਹੇ ਵਿੱਚ ਕੰਪਨੀ ਪੁਰਾਣੇ ਓਐਸ ਤੇ ਇਨ੍ਹਾਂ ਨਵੇਂ ਅਪਡੇਟ ਨੂੰ ਉਪਲੱਬਧ ਨਹੀਂ ਕਰਾ ਪਾਉਂਦੀ ਤੇ ਹੁਣ ਇਹ ਓਐਸ ਐਪ ਸਪੋਰਟਿਵ ਵੀ ਨਹੀਂ ਹੋਣਗੇ।

First Published: Sunday, 31 December 2017 2:29 PM

Related Stories

ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!
ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ

ਟਵਿੱਟਰ ਵੱਲੋਂ ਵੱਡਾ ਕਦਮ,  ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ
ਟਵਿੱਟਰ ਵੱਲੋਂ ਵੱਡਾ ਕਦਮ, ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ

ਸਾਨ ਫਰਾਂਸਿਸਕੋ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਸਾਲ 2016 ਵਿੱਚ ਹੋਈ ਅਮਰੀਕੀ

ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ
ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ

ਨਵੀਂ ਦਿੱਲੀ: Vivo X20 Plus UD ਇਸ ਸਾਲ ਦਾ ਮੋਸਟ ਅਵੇਟਿਡ ਸਮਾਰਟਫ਼ੋਨ ਹੈ। ਇਹ ਦੁਨੀਆ ਦਾ

ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ
ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ

ਨਵੀਂ ਦਿੱਲੀ: ਵਨ ਪਲੱਸ ਦੇ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਫਰੌਡ ਟ੍ਰਾਂਜੈਕਸ਼ਨ ਦੀ

BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ
BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਆਪਣੇ ਬਰਾਡਬੈਂਡ

ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!
ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਝੂਠੀਆਂ ਖ਼ਬਰਾਂ ‘ਤੇ ਰੋਕ ਲਈ

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ