ਫੇਸਬੁਕ ਕਿਉਂ ਮੰਗ ਰਿਹਾ ਲੋਕਾਂ ਦੀਆਂ ਨਿਊਡ ਤਸਵੀਰਾਂ?

By: ਏਬੀਪੀ ਸਾਂਝਾ | | Last Updated: Thursday, 9 November 2017 6:07 PM
ਫੇਸਬੁਕ ਕਿਉਂ ਮੰਗ ਰਿਹਾ ਲੋਕਾਂ ਦੀਆਂ ਨਿਊਡ ਤਸਵੀਰਾਂ?

ਨਵੀਂ ਦਿੱਲੀ: ਪਹਿਲੀ ਨਜ਼ਰ ‘ਚ ਇਹ ਗੱਲ ਕਿਸੇ ਨੂੰ ਵੀ ਅਜੀਬ ਲੱਗ ਸਕਦੀ ਹੈ ਪਰ ਫੇਸਬੁਕ ਦੇ ਅਜਿਹਾ ਕਰਨ ਪਿੱਛੇ ਇੱਕ ਨੇਕ ਮਕਸਦ ਹੈ। ਪਿਛਲੇ ਦਿਨੀਂ ਆਸਟ੍ਰੇਲੀਆ ‘ਚ ਫੇਸਬੁਕ ਨੇ ਲੋਕਾਂ ਨੂੰ ਆਪਣੀ ਨੰਗੀਆਂ ਤਸਵੀਰਾਂ ਤੇ ਵੀਡੀਓ ਭੇਜਣ ਲਈ ਕਿਹਾ ਸੀ। ਇਸ ਦਾ ਮਕਸਦ ਇਨ੍ਹਾਂ ਤਸਵੀਰਾਂ ਨੂੰ ਭਵਿੱਖ ‘ਚ ਵਾਇਰਲ ਹੋਣ ਤੋਂ ਬਚਾਉਣਾ ਹੈ।

 

ਆਸਟ੍ਰੇਲਿਆਈ ਮੀਡੀਆ ਮੁਤਾਬਕ ਹਾਲ ਹੀ ‘ਚ ਫੇਸਬੁਕ ਨੇ ਸਰਕਾਰ ਦੀ ਸਹਿਮਤੀ ਤੋਂ ਬਾਅਦ ਇੱਕ ਨਵਾਂ ਫੀਚਰ ਟੈਸਟ ਕਰਨਾ ਸ਼ੁਰੂ ਕੀਤਾ ਹੈ। ਇਸ ਤਹਿਤ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਪਾਰਟਨਰ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਸਕਦਾ ਹੈ ਤਾਂ ਅਜਿਹੀਆਂ ਫੋਟੋਆਂ ਫੇਸਬੁਕ ਨੂੰ ਭੇਜ ਦਿਓ ਤਾਂ ਜੋ ਭਵਿੱਖ ‘ਚ ਉਨ੍ਹਾਂ ਤਸਵੀਰਾਂ ਨੂੰ ਅਪਲੋਡ ਕਰਦਿਆਂ ਹੀ ਬਲੌਕ ਕੀਤਾ ਜਾ ਸਕੇ।

 

ਆਸਟ੍ਰੇਲੀਆ ਦੀ ਈ-ਸੁਰੱਖਿਆ ਦਾ ਕੰਮ ਵੇਖਣ ਵਾਲੀ ਜੂਲੀ ਗ੍ਰਾਂਟ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੀ ਫੋਟੋ ਮਿਲਦੇ ਹੀ ਫੇਸਬੁਕ ਦਾ ਸਾਫਟਵੇਅਰ ਇਸ ਫੋਟੋ ਦੀ ਇੱਕ ਆਈਡੀ ਬਣਾ ਦੇਵੇਗਾ। ਇਸ ਤੋਂ ਬਾਅਦ ਜੇਕਰ ਕੋਈ ਵੀ ਇਸ ਫੋਟੋ ਨੂੰ ਅਪਲੋਡ ਕਰੇਗਾ ਤਾਂ ਇਹ ਆਪਣੇ ਆਪ ਹੀ ਬਲੌਕ ਹੋ ਜਾਵੇਗੀ।

 

ਜੂਲੀ ਗ੍ਰਾਂਟ ਨੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਦੱਸਿਆ ਕਿ ਸੋਸ਼ਲ ਮੀਡੀਆ ਸਾਈਟ ਯੂਜ਼ਰ ਵੱਲੋਂ ਭੇਜੀਆਂ ਤਸਵੀਰਾਂ ਨੂੰ ਫੇਸਬੁਕ ਆਪਣੇ ਡਾਟਾਬੇਸ ‘ਚ ਸਟੋਰ ਨਹੀਂ ਕਰੇਗੀ। ਸਿਰਫ ਉਸ ਦੀ ਆਈਡੀ ਬਣਾਉਣ ਤੋਂ ਬਾਅਦ ਡਿਲੀਟ ਕਰ ਦਿੱਤਾ ਜਾਵੇਗਾ।

 

ਪਿਛਲੇ ਕਰੀਬ ਦੋ ਸਾਲ ‘ਚ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਤੇ ਕੈਨਾਡਾ ‘ਚ ਅਜਿਹੇ ਮਾਮਲੇ ਕਾਫੀ ਤੇਜ਼ੀ ਨਾਲ ਵਧੇ ਹਨ ਜਿਨ੍ਹਾਂ ‘ਚ ਔਰਤਾਂ ਤੋਂ ਨਾਰਾਜ਼ ਹੋ ਕੇ ਉਨ੍ਹਾਂ ਦੇ ਸਾਬਕਾ ਸਾਥੀ ਨੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀਆਂ ਸਨ। ਇਸੇ ਨੂੰ ਰੋਕਣ ਲਈ ਫੇਸਬੁਕ ਨੇ ਅਜਿਹੀ ਸਰਵਿਸ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

First Published: Thursday, 9 November 2017 6:07 PM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ