ਇੰਟਰਨੈੱਟ ਡੇਟਾ ਵਰਤਣ ਵਾਲਿਆਂ ਲਈ ਖੁਸ਼ਖਬਰੀ !

By: abp sanjha | | Last Updated: Friday, 21 April 2017 1:53 PM
ਇੰਟਰਨੈੱਟ ਡੇਟਾ ਵਰਤਣ ਵਾਲਿਆਂ ਲਈ ਖੁਸ਼ਖਬਰੀ !

ਨਵੀਂ ਦਿੱਲੀ: ਇੰਟਰਨੈੱਟ ਡੇਟਾ ਇਸਤੇਮਾਲ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਵਾਈ-ਫਾਈ ਡੇਟਾ ਪੈਕ ਕਿਸੇ ਕਰਿਆਨਾ ਸਟੋਰ ਤੇ ਰੇਹੜੀ (ਕਾਰਟ ਵੇਂਡਰ) ਤੋਂ ਵੀ ਖ਼ਰੀਦ ਸਕੋਗੇ। ਸੈਂਟਰ ਫ਼ਾਰ ਡੈਵੇਲਪਮੇਂਟ ਆਫ਼ ਟੇਲੇਮੈਟਿਕ (C-DoT) ਨੇ ਇੱਕ ਪਬਲਿਕ ਡੇਟਾ ਦਫ਼ਤਰ ਦਾ ਹੱਲ ਵਿਕਸਿਤ ਕਰ ਲਿਆ ਹੈ। ਇਸ ਤਕਨੀਕ ਨੂੰ ਵਿਕਸਿਤ ਕਰਨ ਵਿੱਚ ਪੰਜਾਹ ਹਜ਼ਾਰ ਰੁਪਏ ਤੱਕ ਦੀ ਲਾਗਤ ਲੱਗੀ ਹੈ।
ਇਸ ਪਲੇਟਫ਼ਾਰਮ ਨੂੰ ਕੋਈ ਵੀ ਕਰਿਆਣਾ ਦੁਕਾਨ ਤੇ ਰੇਹੜੀ ਵਾਲਾ ਇਸਤੇਮਾਲ ਕਰ ਸਕਦਾ ਹੈ। ਇਸ ਦੀ ਮਦਦ ਨਾਲ ਖਪਤਕਾਰ ਨੂੰ 10 ਰੁਪਏ ਦੀ ਘੱਟ ਕੀਮਤ ਵਿੱਚ ਡੇਟਾ ਮੁੱਹੀਆ ਕਰਾਇਆ ਜਾਏਗਾ। ਇਸ ਸਰਵਿਸ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਨੂੰ ਲਾਇਸੰਸ ਫ਼ਰੀ (ਇੰਡਸਟਰੀਅਲ ਸਾਈਨਟਿਫਿਖ) ਬੈਂਡ ਉੱਤੇ ਮੁਹੱਈਆ ਕਰਾਇਆ ਜਾਏਗਾ।
C-DoT ਦੇ ਕਾਰਜਕਾਰੀ ਡਾਇਰੈਕਟਰ ਵਿਪਿਨ ਤਿਆਗੀ ਨੇ ਦੱਸਿਆ ਕਿ ਅੱਜ ਭਾਰਤ ਵਿੱਚ ਹਰ ਜਗ੍ਹਾ ਤੱਕ ਡਿਜੀਟਲ ਤੱਕ ਡਿਜੀਟਲ ਇੰਡੀਆ ਦੀ ਪਹੁੰਚ ਨਹੀਂ ਹੈ ਪਰ ਪਬਲਿਕ ਡੇਟਾ ਦਫ਼ਤਰ (PDO) ਦੀ ਧਾਰਨਾ ਨਾਲ ਰੇਹੜੀ ਵਾਲੇ ਵੇਂਡਰ ਵੀ ਵਾਈ-ਫਾਈ ਡੇਟਾ ਵੇਚ ਸਕੇਗੇ। ਇਸ ਦੇ ਇਲਾਵਾ ਕਿਰਾਨਾ ਸਟੋਰ ਵੀ ਦਸ ਰੁਪਏ ਦੀ ਘੱਟ ਕੀਮਤ ਉੱਤੇ ਡੇਟਾ ਵੇਚ ਸਕੋਗੇ। ਇਸ ਸਰਵਿਸ ਨੂੰ ਸ਼ੁੱਕਰਵਾਰ ਨੂੰ ਲਾਂਚ ਕੀਤਾ ਜਾਏਗਾ। ਸਰਵਿਸ e-KyC, ਓਟੀਪੀ (ਵਨ ਵਾਈਮ ਪਾਸਵਰਡ) ਪ੍ਰਮਾਣਿਕਤਾ ਤੇ ਨਾਲ ਹੀ ਵਾਊਚਰ ਦੇ ਰੂਪ ਵਿੱਚ ਆਏਗੀ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਟਰਾਈ ਨੇ ਟੈਲੀਕਾਮ ਵਿਭਾਗ ਤੋਂ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਦੇ ਪਰਮਿਟ ਨਿਯਮਾਂ ਵਿੱਚ ਕੁਝ ਬਦਲਾਅ ਕਰਨ ਨੂੰ ਕਿਹਾ ਸੀ। ਇਸ ਦੀ ਮਦਦ ਨਾਲ ਕੁਝ ਸਪੈਕਟ੍ਰਮ ਬੈਂਡ ਫ਼ਰੀ ਤੇ ਜਨਤਕ ਸਥਾਨਾਂ ਉੱਤੇ ਵਾਈ-ਫਾਈ ਸਰਵਿਸ ਮੁਹੱਈਆ ਕਰਾਈ ਜਾ ਸਕੇ।
First Published: Friday, 21 April 2017 1:53 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ