Redmi 5A ਨੇ ਤੋੜੇ ਰਿਕਾਰਡ, ਮਹੀਨੇ 'ਚ 10 ਲੱਖ ਮੋਬਾਈਲ ਵਿਕੇ

By: ਏਬੀਪੀ ਸਾਂਝਾ | | Last Updated: Wednesday, 10 January 2018 2:52 PM
Redmi 5A ਨੇ ਤੋੜੇ ਰਿਕਾਰਡ, ਮਹੀਨੇ 'ਚ 10 ਲੱਖ ਮੋਬਾਈਲ ਵਿਕੇ

ਨਵੀਂ ਦਿੱਲੀ: ਸ਼ਿਓਮੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਭਾਰਤ ਦਾ ਟਾਪ ਮਾਰਕੀਟ ਸ਼ੇਅਰ ਬਰਾਂਡ ਹੈ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਮਨੂੰ ਕੁਮਾਰ ਜੈਨ ਨੇ ਦੱਸਿਆ ਕਿ ਸ਼ਿਓਮੀ ਦੇ ਹਾਲਿਆ ਬਜਟ ਸਮਾਰਟਫ਼ੋਨ ਰੇਡਮੀ 5A ਦੇ 10 ਲੱਖ ਯੂਨਿਟ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਵਿਕੇ ਹਨ। ਜੈਨ ਨੇ ਇਹ ਜਾਣਕਾਰੀ ਇੱਕ ਟਵੀਟ ਨਾਲ ਸਾਂਝੀ ਕੀਤੀ।

 

ਸ਼ਿਓਮੀ ਰੇਡਮੀ 5A ਨੂੰ ਕੰਪਨੀ ਨੇ ਭਾਰਤ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਲਾਂਚ ਕੀਤਾ ਸੀ। ਇਸ ਨੂੰ ‘ਮੁਲਕ ਦਾ ਸਮਾਰਟਫ਼ੋਨ’ ਨਾਂ ਦਿੱਤਾ ਗਿਆ ਸੀ। ਰੇਡਮੀ 5A ਦੀ ਕੀਮਤ 4,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਰਤ ਵਿੱਚ ਇਹ 2 ਜੀਬੀ ਰੈਮ ਤੇ 3 ਜੀਬੀ ਰੈਮ ਵਾਲੇ ਮਾਡਲ ਵਿੱਚ ਆਉਂਦਾ ਹੈ। ਇਸ ਦੀ ਕੀਮਤ 4,999 ਰੁਪਏ ਤੇ 6,999 ਰੁਪਏ ਹੈ।

 

ਇਹ ਕੰਪਨੀ ਦਾ ਐਂਟਰੀ ਲੈਵਲ ਸਮਾਰਟਫ਼ੋਨ ਹੈ। ਰੈਡਮੀ 5A ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਫੁੱਲ ਐਚਡੀ ਹੈ। ਇਸ ਸਮਾਰਟਫ਼ੋਨ ਵਿੱਚ 64 ਜੀਬੀ ਕਵਾਰਡਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ 2 ਜੀਬੀ ਤੇ 3 ਜੀਬੀ ਰੈਮ ਵੈਰੀਐਂਟ ਵਿੱਚ ਆਉਂਦਾ ਹੈ। ਡੁਅਲ ਸਿਮ ਵਾਲੇ ਇਸ ਸਮਾਰਟਫ਼ੋਨ ਦੀ ਇੰਟਰਨਲ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ।

 

ਫ਼ੋਟੋਗ੍ਰਾਫੀ ਲਈ ਵੀ ਇਹ ਫ਼ੋਨ ਖ਼ਾਸ ਹੈ। ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਤੇ 5 ਮੈਗਾਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ। ਇਸ ਦੀ ਬੈਟਰੀ ਵੀ ਖ਼ਾਸ ਹੈ ਕਿਉਂਕਿ ਇਹ ਪੰਜ ਦਿਨ ਦਾ ਸਟੈਂਡ ਬਾਈ ਦਿੰਦੀ ਹੈ। ਇਸ ਨਾਲ ਸੱਤ ਘੰਟੇ ਲਗਾਤਾਰ ਵੀਡੀਓ ਪਲੇ ਬੈਕ ਤੇ 6 ਘੰਟੇ ਗੇਮ ਖੇਡੀ ਜਾ ਸਕਦੀ ਹੈ।

First Published: Wednesday, 10 January 2018 2:52 PM

Related Stories

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ

ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!
ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!

ਨਵੀਂ ਦਿੱਲੀ: ਵਨ ਪਲੱਸ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਇਹ ਆ ਰਹੀ

ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ
ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਪਲਾਨ ਕਰਕੇ ਜਾਣਿਆ ਜਾਂਦਾ ਹੈ। ਅੱਜ