ਸ਼ਿਓਮੀ ਦੇ ਸਮਾਰਟਫੋਨਾਂ 'ਤੇ ਬੰਪਰ ਡਿਸਕਾਊਂਟ

By: ਏਬੀਪੀ ਸਾਂਝਾ | | Last Updated: Thursday, 28 December 2017 12:40 PM
ਸ਼ਿਓਮੀ ਦੇ ਸਮਾਰਟਫੋਨਾਂ 'ਤੇ ਬੰਪਰ ਡਿਸਕਾਊਂਟ

ਨਵੀਂ ਦਿੱਲੀ: ਸ਼ਿਓਮੀ ਭਾਰਤ ਦੇ ਆਫਲਾਈਨ ਬਾਜ਼ਾਰ ਵਿੱਚ ਆਪਣੀ ਪੈਠ ਬਣਾਉਣ ਵਿੱਚ ਲੱਗੀ ਹੋਈ ਹੈ। ਪਿਛਲੇ ਦਿਨੀਂ ਸ਼ਿਓਮੀ ਨੇ ਆਪਣੇ ਆਨਲਾਈਨ ਚੈਨਲ ‘ਤੇ ਤਿੰਨ ਦਿਨ ਦੀ No 1 Mi ਫੈਨ ਸੇਲ ਸ਼ੁਰੂ ਕੀਤੀ ਸੀ ਜਿਸ ਵਿੱਚ ਸ਼ਿਓਮੀ ਦੇ ਸਮਾਰਟਫੋਨ, ਪਾਵਰ ਬੈਂਕ ਤੇ ਹੈੱਡਫੋਨ ‘ਤੇ ਛੂਟ ਮਿਲ ਰਹੀ ਸੀ। ਹੁਣ ਕੰਪਨੀ ਨੇ ਆਫਲਾਈਨ ਸਟੋਰ Mi ਹੋਮ ‘ਤੇ ਇਹ ਹੀ ਸੇਲ ਸ਼ੁਰੂ ਕੀਤੀ ਹੈ। ਇਹ ਸੇਲ 23 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ ਜੋ 1 ਜਨਵਰੀ ਤੱਕ ਚੱਲੇਗੀ।

 

ਇਸ ਸੇਲ ਵਿੱਚ ਸ਼ਿਓਮੀ ਡੁਅਲ ਕੈਮਰਾ ਸਮਾਰਟਫੋਨ Mi A1 1000 ਰੁਪਏ ਡਿਸਕਾਊਂਟ ‘ਤੇ ਮਿਲ ਰਿਹਾ ਹੈ। ਇਹ ਸਮਾਰਟਫੋਨ 12,999 ਰੁਪਏ ਵਿੱਚ ਉਪਲੱਬਧ ਹੈ। ਇਸ ਦੀ ਬਾਜ਼ਾਰ ਵਿੱਚ ਕੀਮਤ 13,999 ਰੁਪਏ ਹੈ। ਪਿਛਲੇ ਦਿਨੀਂ ਕੰਪਨੀ ਨੇ ਇਸ ਦੀ ਕੀਮਤ ਵਿੱਚ ਸਥਾਈ ਤੌਰ ‘ਤੇ ਕਟੌਤੀ ਕੀਤੀ ਸੀ।

 

Mi Mix 2: No 1 Mi ਫੈਨ ਸੇਲ ਵਿੱਚ ਸ਼ਿਓਮੀ 32,999 ਰੁਪਏ ਵਿੱਚ ਉਪਲੱਬਧ ਹੈ। ਇਸ ਸਮਾਰਟਫੋਨ ਦੀ ਬਾਜ਼ਾਰ ਵਿੱਚ ਕੀਮਤ 35,999 ਰੁਪਏ ਹੈ। ਇਸ ਸੇਲ ਵਿੱਚ ਇਸ ਪ੍ਰੀਮੀਅਮ ਸਮਾਰਟਫੋਨ ‘ਤੇ 3,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।

 

Mi Max 2: ਇਹ ਸਮਾਰਟਫੋਨ ਇਸ ਸੇਲ ਵਿੱਚ 2000 ਰੁਪਏ ਦੀ ਛੂਟ ‘ਤੇ ਉਪਲੱਬਧ ਹੈ। 6.44 ਇੰਚ ਸਕਰੀਨ ਤੇ 5300mAh ਬੈਟਰੀ ਵਾਲੇ ਇਸ ਸਮਾਰਟਫੋਨ ਨੂੰ ਇਸ ਸੇਲ ਵਿੱਚ 12,999 ਰੁਪਏ ਵਿੱਚ ਖਰੀਦ ਸਕਦੇ ਹੋ। ਇਹ 14,999 ਰੁਪਏ ਵਿੱਚ ਬਾਜ਼ਾਰ ‘ਚ ਉਪਲੱਬਧ ਹੈ।

 

Redmi Note 4: ਕੰਪਨੀ ਦੇ ਦਾਅਵੇ ਦੇ ਮੁਤਾਬਕ ਸ਼ਿਓਮੀ ਦੇ ਸਾਲ ਦੇ ਸਭ ਤੋਂ ਸਕਸੈੱਸਫੁੱਲ ਸਮਾਰਟਫੋਨ ਰੈਡਮੀ ਨੋਟ 4 ਨੂੰ 1000 ਰੁਪਏ ਦੀ ਛੂਟ ਨਾਲ 9,999 ਰੁਪਏ ਵਿੱਚ ਖਰੀਦਿਆ। ਇਸ ਦੀ 4100mAh ਬੈਟਰੀ ਇਸਨੂੰ ਖਾਸ ਬਣਾਉਂਦੀ ਹੈ।

 

Mi ਐਨ-ਏਅਰ ਹੈਡਫੋਨ ਵੀ 100 ਰੁਪਏ ਦੀ ਛੂਟ ਨਾਲ ਉਪਲੱਬਧ ਹੈ। ਇਸ ਨੂੰ ਸੇਲ ਦੌਰਾਨ 100 ਰੁਪਏ ਦੀ ਛੂਟ ਦਿੱਤੀ ਗਈ ਹੈ। ਇਸ ਨੂੰ 499 ਰੁਪਏ ਦੇ ਵਿੱਚ ਖਰੀਦਿਆ ਜਾ ਸਕਦਾ ਹੈ।

 

ਰੈਡਮੀ 4 ਦੇ 64ਜੀਬੀ ਵੈਰੀਐਂਟ ਨੂੰ 9,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 10,999 ਰੁਪਏ ਹੈ।

First Published: Thursday, 28 December 2017 12:40 PM

Related Stories

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ