ਸ਼ਿਓਮੀ ਦੀ ਈਵੈਂਟ ਵੈੱਬਸਾਈਟ ਨੇ ਲੀਕ ਕੀਤਾ ਵੱਡਾ ਸੀਕ੍ਰੇਟ

By: ਏਬੀਪੀ ਸਾਂਝਾ | | Last Updated: Monday, 12 February 2018 3:18 PM
ਸ਼ਿਓਮੀ ਦੀ ਈਵੈਂਟ ਵੈੱਬਸਾਈਟ ਨੇ ਲੀਕ ਕੀਤਾ ਵੱਡਾ ਸੀਕ੍ਰੇਟ

ਨਵੀਂ ਦਿੱਲੀ: ਸ਼ਿਓਮੀ ਦੀ ਈਵੈਂਟ ਵੈੱਬਸਾਈਟ ਨੇ ਆਪਣੀ ਹੀ ਕੰਪਨੀ ਦਾ ਵੱਡਾ ਸੀਕ੍ਰੇਟ ਲੀਕ ਕਰ ਦਿੱਤਾ ਹੈ। ਦਰਅਸਲ ਸ਼ਿਓਮੀ 14 ਤਰੀਕ ਨੂੰ ਵੈਲੇਨਟਾਈਨ ਡੇਅ ਮੌਕੇ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਹਾਲਾਂਕਿ ਹੁਣ ਤੱਕ ਸ਼ਿਓਮੀ ਨੇ ਅਧਿਕਾਰਕ ਤੌਰ ‘ਤੇ ਇਹ ਨਹੀਂ ਦੱਸਿਆ ਹੈ ਕਿ ਕਿਹੜਾ ਸਮਾਰਟਫੋਨ ਲਾਂਚ ਕਰਨ ਵਾਲੀ ਹੈ ਪਰ ਟਵਿੱਟਰ ‘ਤੇ ਲੋਕ #GiveMe5 ਹੈਸ਼ਟੈਗ ਤੋਂ ਅੰਦਾਜ਼ਾ ਲਾ ਰਹੇ ਹਨ ਕਿ ਕੰਪਨੀ ਰੇਡਮੀ ਨੋਟ 5 ਲਾਂਚ ਕਰਨ ਜਾ ਰਹੀ ਹੈ।

 

ਹੁਣ ਸ਼ਿਓਮੀ ਦੀ ਈਵੈਂਟ ਵੈੱਬਸਾਈਟ ਨੇ ਵੱਡੀ ਭੁੱਲ ਕਰਦੇ ਹੋਏ ਇਸ ਗੱਲ ਨੂੰ ਕਨਫਰਮ ਕਰ ਦਿੱਤਾ ਹੈ ਕਿ ਆਉਣ ਵਾਲੀ 14 ਤਰੀਕ ਨੂੰ ਰੇਡਮੀ ਨੋਟ 5 ਨਾਂ ਦਾ ਡਿਵਾਇਸ ਲਾਂਚ ਕੀਤਾ ਜਾਵੇਗਾ। ਰੇਡਮੀ ਨੋਟ-5 ਵਿੱਚ ਬੇਜ਼ਲਲੈਸ ਐਚਡੀ ਸਕਰੀਨ ਦਿੱਤੀ ਜਾਵੇਗੀ ਜੋ 1080×2160 ਪਿਕਸਲ ਤੇ 18:9 ਦੇ ਆਸਪੈਕਟ ਰੇਸ਼ੋ ਦੇ ਨਾਲ ਹੋਵੇਗੀ।

 

ਇਸ ਸਮਾਰਟਫੋਨ ਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇਗੀ। ਰੇਡਮੀ ਨੋਟ-5 ਦਾ ਸਾਈਜ਼ 5.99 ਇੰਚ ਹੋਵੇਗਾ। ਇਸ ਵਿੱਚ 2.0 ਗੀਗਾਹਟਜ਼ ਆਕਟਾਕੋਰ ਸਨੈਪਡ੍ਰੈਗਨ ਪ੍ਰੋਸੈੱਸਰ ਹੋਵੇਗਾ। ਇਹ ਫੋਨ 3 ਜੀਬੀ-32 ਜੀਬੀ ਤੇ 4 ਜੀਬੀ-64 ਜੀਬੀ ਫਾਰਮੈਟ ਵਿੱਚ ਲਾਂਚ ਹੋ ਸਕਦਾ ਹੈ। ਇਸ ਵਿੱਚ 4000 ਐਮਏਐਚ ਦੀ ਬੈਟਰੀ ਹੋਵੇਗੀ। ਇਹ ਚੀਨ ਵਿੱਚ ਗੋਲਡ, ਰੋਜ਼ ਗੋਲਡ, ਲਾਈਟ ਬਲੂ ਤੇ ਬਲੈਕ ਕੱਲਰ ਵਿੱਚ ਮੌਜੂਦ ਹੈ। ਇਸ ਵਿੱਚ VOLTE, Bluetooth, 4G, 3G, GPS ਅਤੇ Wi-Fi ਵੀ ਹੈ।

First Published: Monday, 12 February 2018 3:18 PM

Related Stories

ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ
ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ

ਨਵੀਂ ਦਿੱਲੀ: ਅਮਰੀਕਾ ਦੀ ਕੰਪਨੀ ਐਪਲ ਦੇ ਸਾਫਟਵੇਅਰ ਨੂੰ ਲੈ ਕੇ ਮੁਸ਼ਕਲਾਂ ਖਤਮ

ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ
ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ

ਨਵੀਂ ਦਿੱਲੀ: ਨੋਕੀਆ-7 ਪਲੱਸ ਮਹੀਨੇ ਦੇ ਅਖੀਰ ਤੱਕ ਬਾਰਸੀਲੋਨਾ ਵਿੱਚ ਹੋਣ ਵਾਲੇ

Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ
Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ

ਨਵੀਂ ਦਿੱਲੀ: ਮੋਟੋਰੋਲਾ ਆਪਣੇ ਮੋਟੋ G5 ਤੇ G5 ਪਲੱਸ ਤੋਂ ਬਾਅਦ ਮੋਟੋ G6 ਸੀਰੀਜ਼ ‘ਤੇ

ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ
ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ

ਨਵੀਂ ਦਿੱਲੀ: ਮੋਬਾਈਲ ਵਰਲਡ ਕਾਂਗਰਸ (MWC2018) 26 ਫਰਵਰੀ ਤੋਂ ਬਾਰਸੀਲੋਨਾ ਵਿੱਚ ਸ਼ੁਰੂ

ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ
ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ

ਨਵੀਂ ਦਿੱਲੀ: ਸ਼ਿਓਮੀ ਨੇ ਸਮਾਰਟਫ਼ੋਨ ਬਾਜ਼ਾਰ ਵਿੱਚ ਧਮਾਕਾ ਕਰ ਦਿੱਤਾ ਹੈ। ਕੁਝ

ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ
ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੈਲੇਨਟਾਈਨਜ਼ ਡੇਅ ਮੌਕੇ ਬਹੁਤ

ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ
ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਤਿੰਨ ਨਵੇਂ ਪ੍ਰੋਡਕਟ ਜਾਰੀ ਕੀਤੇ ਹਨ ਤੇ ਉਨ੍ਹਾਂ

14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ
14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ

ਨਵੀਂ ਦਿੱਲੀ: ਨੋਇਡਾ ਦੇ 14 ਸਾਲਾ ਬੱਚੇ ਨੇ ਅਜਿਹਾ ਮੋਬਾਈਲ ਐਪ ਬਣਾਇਆ ਹੈ, ਜਿਸ ਨਾਲ

ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ
ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ

ਨਵੀਂ ਦਿੱਲੀ: ਬੇਸ਼ੱਕ ਕੁਝ ਧਿਰਾਂ ਵੱਲੋਂ ਚੀਨੀ ਸਾਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ