ਜਲਦ ਆ ਰਿਹਾ ਦੋ ਕੈਮਰਿਆਂ ਵਾਲਾ ਸ਼ਿਓਮੀ Mi 5X

By: ABP Sanjha | | Last Updated: Thursday, 10 August 2017 7:31 PM
ਜਲਦ ਆ ਰਿਹਾ ਦੋ ਕੈਮਰਿਆਂ ਵਾਲਾ ਸ਼ਿਓਮੀ Mi 5X

ਨਵੀਂ ਦਿੱਲੀ: ਸ਼ਿਓਮੀ ਇੰਡਿਆ ਦੇ ਮੈਨੇਜਿੰਗ ਡਾਇਰੈਕਟਰ ਮਨੂੰ ਕੁਮਾਰ ਜੈਨ ਨੇ ਐਲਾਨ ਕੀਤਾ ਹੈ ਕਿ ਕੰਪਨੀ ਆਪਣਾ ਪਹਿਲਾ ਡੂਅਲ ਰੀਅਰ ਕੈਮਰਾ ਸਮਾਰਟਫੋਨ ਸਤੰਬਰ ਵਿੱਚ ਲਾਂਚ ਕਰੇਗੀ। ਖਬਰ ਹੈ ਕਿ ਸ਼ਿਓਮੀ Mi 5X ਲਾਂਚ ਕਰ ਸਕਦੀ ਹੈ। ਕੰਪਨੀ ਦੇ ਮੀਤ ਪ੍ਰਧਾਨ ਤੇ ਪ੍ਰਬੰਧਕੀ ਨਿਰਦੇਸ਼ਕ ਮਨੂੰ ਜੈਨ ਨੇ ਟਵੀਟ ਕਰਕੇ ਅਗਲੇ ਮਹੀਨੇ ਆਪਣੇ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਟਵੀਟ ਕਰਦਿਆਂ ਪੁੱਛਿਆ ਸੀ ਕਿ ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿਹੜਾ ਸਮਾਰਟਫੋਨ ਹੋਵੇਗਾ?

 

ਸ਼ਿਓਮੀ ਦੇ Mi 5X ਦੀ ਗੱਲ ਕਰੋ ਤਾਂ ਇਹ ਦੋ ਨੈਨੋ ਸਿਮ ਵਾਲਾ ਸਮਾਰਟਫੋਨ ਹੈ ਜਿਸ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੋਲਿਊਸ਼ਨ 1080×1920 ਪਿਕਸਲਜ਼ ਹੈ। ਇਹ ਸਮਾਰਟਫੋਨ ਐਂਡਰਾਇਡ ਨੌਗਟ 7.0 ‘ਤੇ ਚੱਲੇਗਾ ਜੋ MIUI 9 ਦੇ ਨਾਲ ਆਵੇਗਾ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ 625 ਔਕਟਾਕੋਰ ਸਨੈਪਡਰੈਗਨ 625 ਦਿੱਤਾ ਗਿਆ ਹੈ ਜੋ 4 ਜੀਬੀ ਰੈਮ ਦੇ ਨਾਲ ਆਉਂਦਾ ਹੈ।

 

Mi 5X ਵਿੱਚ 12 ਮੈਗਾ ਪਿਕਸਲ ਦਾ ਪਿਛਲਾ ਕੈਮਰਾ ਇੱਕ ਨਹੀਂ ਸਗੋਂ ਦੋ ਹਨ ਯਾਨੀ ਕਿ ਡੂਅਲ ਕੈਮਰਾ, ਦਿੱਤਾ ਗਿਆ ਹੈ, ਜਿਸ ਵਿੱਚ ਵਾਈਡ ਐਂਗਲ ਲੈਂਜ਼, ਜਿਸ ਦਾ ਅਪਰਚਰ f/2.2 ਹੈ, ਦੇ ਨਾਲ ਆਉਂਦਾ ਹੈ। ਇਸ ਵਿੱਚ ਅਗਲਾ ਕੈਮਰਾ 5 ਮੈਗਾਪਿਕਸਲ ਦਾ ਦਿੱਤਾ ਗਿਆ ਹੈ। Mi 5X ਵਿੱਚ 64 ਜੀ.ਬੀ. ਦੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ ਜੋ 128 ਜੀ.ਬੀ. ਤਕ ਵਧਾਈ ਜਾ ਸਕਦੀ ਹੈ।

 

ਇਸ ਤੋਂ ਇਲਾਵਾ ਇਸ ਵਿੱਚ 4G VoLTE, ਵਾਈ-ਫਾਈ, ਜੀਪੀਐਸ, ਯੂ.ਐਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਡਿਵਾਇਸ ਨੂੰ 3080mAh ਦੀ ਬੈਟਰੀ ਦਿੱਤੀ ਗਈ ਹੈ।

First Published: Thursday, 10 August 2017 7:31 PM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ