ਭੁੱਲ ਕੇ ਵੀ ਨਾਂ ਕਰਿਓ ਇਹ ਡਰਿੰਕ, ਜਾ ਸਕਦੀ ਜਾਨ

By: ABP SANJHA | | Last Updated: Sunday, 30 April 2017 2:52 PM
ਭੁੱਲ ਕੇ ਵੀ ਨਾਂ ਕਰਿਓ ਇਹ ਡਰਿੰਕ, ਜਾ ਸਕਦੀ ਜਾਨ

ਨਵੀਂ ਦਿੱਲੀ: ਐਨਰਜੀ ਡਰਿੰਕ ਤੁਹਾਡੇ ਲਈ ਜਾਨਲੇਵਾ ਹੋ ਸਕਦਾ ਹੈ। ਇਸ ਗੱਲ ਦਾ ਖ਼ੁਲਾਸਾ ਇੱਕ ਖੋਜ ਰਿਪੋਰਟ ਵਿੱਚ ਹੋਇਆ ਹੈ।  ਖੋਜ ਅਨੁਸਾਰ, ਐਨਰਜੀ ਡਰਿੰਕ ਤੁਹਾਡੇ ਬਲੱਡ ਪ੍ਰੈਸ਼ਰ ਤੇ ਹਾਰਟ ਇਲੈਕਟ੍ਰੀਕਲ ਨੂੰ ਐਕਟਿਵ ਕਰਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਜਨਰਲ ਵਿੱਚ ਇਹ ਰਿਪੋਰਟ ਪ੍ਰਕਾਸ਼ਿਤ ਹੋਈ ਹੈ।
ਖੋਜ ਕਰਤੱਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੋਜ ਲਈ ਪਬਲਿਕ ਨੂੰ ਦੋ ਗਰੁੱਪਾਂ ਵਿੱਚ ਵੰਡ ਲਿਆ। ਇਨ੍ਹਾਂ ਵਿੱਚੋਂ ਇੱਕ ਗਰੁੱਪ ਨੂੰ ਐਨਰਜੀ ਡਰਿੰਕ ਦਿੱਤੀ ਗਈ ਤੇ ਬਾਕੀਆਂ ਨੂੰ ਲਾਈਮ ਜੂਸ ਤੇ ਚੈਰੀ ਸੀਰਪ, ਜਿਸ ਵਿੱਚ ਸ਼ੂਗਰ ਮਿਲੀ ਹੋਈ ਸੀ। ਜਿਨ੍ਹਾਂ ਲੋਕਾਂ ਨੇ ਐਨਰਜੀ ਡਰਿੰਕ ਪੀਤੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਿਆ ਹੋਇਆ ਸੀ। ਇੰਨਾ ਹੀ ਨਹੀਂ, ਇਨ੍ਹਾਂ ਲੋਕਾਂ ਦਾ ਹਾਰਟ ਰੇਟ ਵੀ ਕਾਫ਼ੀ ਤੇਜ਼ ਸੀ। ਹਾਲਾਂਕਿ ਹਾਰਟ ਬੀਟ ਵੀ ਆਮ ਨਹੀਂ ਸੀ।
ਅਜਿਹੇ ਵਿੱਚ ਖੋਜ ਦੇ ਨਤੀਜਿਆਂ ਵਿੱਚ ਪਾਇਆ ਗਿਆ ਕਿ ਹਾਰਟ ਵਿੱਚ ਅਚਾਨਕ ਬਦਲਾਅ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਜਾਨ ਜ਼ਖਮ ਵਿੱਚ ਪੈ ਸਕਦੀ ਹੈ। ਖੋਜ ਕਰਤੱਵਾਂ ਨੇ ਦੱਸਿਆ ਕਿ ਜੋ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਨ੍ਹਾਂ ਨੂੰ ਐਨਰਜੀ ਡਰਿੰਕ ਨਹੀਂ ਪੀਣਾ ਚਾਹੀਦਾ। ਜੋ ਲੋਕ ਦਿਨ ਵਿੱਚ ਕਈ ਵਾਰ ਐਨਰਜੀ ਡ੍ਰਕਿੰਗ ਪੀਂਦੇ ਹਨ, ਉਨ੍ਹਾਂ ਦਾ ਚਿਹਰਾ ਅਕਸਰ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਹੈਪੇਟਾਈਟਸ ਦਾ ਰਿਸਕ ਵੀ ਰਹਿੰਦਾ ਹੈ।
First Published: Sunday, 30 April 2017 2:52 PM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ