ਇਹ ਚਾਰ ਬੁਰੀਆਂ ਆਦਤਾਂ ਖਤਰੇ ਦੀ ਘੰਟੀ…

By: ਏਬੀਪੀ ਸਾਂਝਾ | | Last Updated: Monday, 11 December 2017 3:27 PM
ਇਹ ਚਾਰ ਬੁਰੀਆਂ ਆਦਤਾਂ ਖਤਰੇ ਦੀ ਘੰਟੀ…

ਚੰਡੀਗੜ੍ਹ: ਨੌਜਵਾਨਾਂ ‘ਚ ਖਾਣ-ਪੀਣ ਸਬੰਧੀ ਬੁਰੀਆਂ ਆਦਤਾਂ ਸਿਹਤ ਲਈ ਖਤਰੇ ਦੀ ਘੰਟੀ ਹੋ ਸਕਦੀਆਂ ਹਨ ਪਰ ਇਨ੍ਹਾਂ ਨੂੰ ਚਾਹ ਕੇ ਵੀ ਬਦਲਣਾ ਅਸਾਨ ਨਹੀਂ ਹੁੰਦਾ। ਇਸ ਲਈ ਸਾਰੀਆਂ ਆਦਤਾਂ ਨੂੰ ਇੱਕੋ ਸਮੇਂ ਬਦਲਣ ਦੀ ਕੋਸ਼ਿਸ਼ ਨਾ ਕਰਿਓ। ਇੱਕ-ਇੱਕ ਕਰਕੇ ਬੁਰੀਆਂ ਆਦਤਾਂ ਨੂੰ ਬਦਲਿਆ ਜਾ ਸਕਦਾ ਹੈ। ਇੱਕ ਵਿਅਕਤੀ ਅੰਦਰ ਬੈੱਡ-ਟੀ ਯਾਨੀ ਸਵੇਰ ਦੇ ਸਮੇਂ ਬੈੱਡ ‘ਤੇ ਹੀ ਚਾਹ ਪੀਣਾ, ਜੰਕ ਫੂਡ ਦਾ ਜ਼ਿਆਦਾ ਸੇਵਨ, ਘੱਟ ਪਾਣੀ ਪੀਣਾ, ਭੋਜਨ ‘ਚ ਫਾਈਬਰ ਡਾਈਨ ਨਾ ਲੈਣਾ ਤੇ ਬਾਹਰ ਦੀਆਂ ਖੁੱਲ੍ਹੀਆਂ ਚੀਜ਼ਾਂ ਖਾਣ ਦੀ ਆਦਤ ਹੋ ਸਕਦੀ ਹੈ।

 

ਬੈੱਡ ਟੀ ਹੈ ਮਾੜੀ ਆਦਤ

ਬੈੱਡ ਟੀ ਦੀ ਆਦਤ ਨਾਲ ਸਰੀਰ ‘ਚ ਐਸੇਡਿਟੀ ਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬੈੱਡ ਟੀ ਦੀ ਜਗ੍ਹਾ ਹਲਕੇ ਗਰਮ ਪਾਣੀ ਵਿੱਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਪਾਚਣ ਕਿਰਿਆ ਸਹੀ ਰਹੇਗੀ ਤੇ ਬਲੱਡ ਸਰਕੂਲੇਸ਼ਨ ਵੀ ਸਹੀ ਰਹੇਗਾ। ਅਜਿਹਾ ਕਰਨ ਤੋਂ ਇੱਕ ਘੰਟੇ ਬਾਅਦ ਚਾਹ ਦਾ ਸੇਵਨ ਕਰੋ।

 

ਜੰਕ ਫੂਡ ਤੋਂ ਖੁਦ ਨੂੰ ਬਚਾਓ

ਸ਼ਾਮ ਦੇ ਸਮੇਂ ਨਮਕੀਨ, ਪੀਜ਼ਾ, ਬਰਗਰ ਆਦਿ ਖਾਣਾ ਵੀ ਬੁਰੀ ਆਦਤ ਹੈ। ਇਸ ਨਾਲ ਪੇਟ ਨੂੰ ਕਿਸੇ ਵੀ ਪ੍ਰਕਾਰ ਦਾ ਨਿਉਟ੍ਰੀਸ਼ਨ ਪ੍ਰਾਪਤ ਨਹੀਂ ਹੁੰਦਾ ਸਿਵਾਏ ਪੇਟ ਭਰਨ ਦੇ। ਇਸ ਨਾਲ ਵਜ਼ਨ ਵਧਣ ਤੇ ਭੋਜਨ ‘ਚ ਰੁਚੀ ਘਟਨ ਦੀ ਸਮੱਸਿਆ ਪੈਦਾ ਹੋਣ ਲੱਗਦੀ ਹੈ। ਸ਼ਾਮ ਦੇ ਸਮੇਂ ਜੇ ਭੁੱਖ ਲੱਗੇ ਤਾਂ ਫਾਸਟ ਫੂਡ ਜਾਂ ਜੰਕ ਫੂਡ ਖਾਣ ਦੀ ਬਜਾਏ ਫਲਾਂ ਦਾ ਸੇਵਨ ਕਰਨਾ ਸਰੀਰ ਲਈ ਬੇਹੱਦ ਲਾਭਦਾਇਕ ਹੈ।

 

ਖੂਬ ਪਾਣੀ ਪੀਓ

ਘੱਟ ਪਾਣੀ ਪੀਣ ਨਾਲ ਕਬਜ਼, ਪੇਟ ‘ਚ ਜਲਨ, ਬੇਹੱਦ ਥਕਾਵਟ ਜਿਹੀਆਂ ਬਿਮਾਰੀਆਂ ਪੈਦਾ ਹੂੰਦੀਆਂ ਹਨ। ਇੱਕ ਦਿਨ ਵਿੱਚ ਤਕਰੀਬਨ ਘੱਟ ਤੋਂ ਘੱਟ 4 ਲੀਟਰ ਪਾਣੀ ਪੀਣਾ ਚਾਹੀਦਾ ਹੈ

 

ਫਾਈਬਰ ਹੈ ਜ਼ਰੂਰੀ

ਭੋਜਨ ਵਿੱਚ ਰੇਸ਼ੇਦਾਰ ਪਦਾਰਥਾਂ ਦਾ ਇਤੇਮਾਲ ਨਾ ਕਰਨਾ ਵੀ ਬੁਰੀ ਆਦਤ ‘ਚ ਸ਼ੁਮਾਰ ਹੈ। ਇਸ ਲਈ ਬ੍ਰੈੱਡ ਬਿਸਕਿਟ ਆਦਿ ਦੀ ਜਗ੍ਹਾ ਰੋਟੀ ਜਾਂ ਦਲੀਆ, ਸਬਜ਼ੀਆਂ ਦੇ ਸੂਪ ਦੀ ਜਗ੍ਹਾ ਕੱਚੀ ਸਲਾਦ ਤੇ ਫਲਾਂ ਦੇ ਰਸ ਦੀ ਜਗ੍ਹਾ ਪੂਰੇ ਫਲ ਦਾ ਸੇਵਨ ਕਰੋ। ਇਨ੍ਹਾਂ ਸਾਰੀਆਂ ਚੀਜ਼ਾ ਨੂੰ ਹੌਲੀ-ਹੌਲੀ ਆਪਣੇ ਖਾਣੇ ‘ਚ ਸ਼ਾਮਲ ਕਰ ਤਾਂ ਕਿ ਬੁਰੀਆਂ ਆਦਤਾਂ ਨੂੰ ਬਦਲਿਆ ਜਾ ਸਕੇ।

First Published: Monday, 11 December 2017 3:27 PM

Related Stories

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ

ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ
ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ

ਨਿਊਯਾਰਕ: ਬੰਦਿਆਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ

ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ
ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ

ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ

ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...
ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...

ਤਿਰੂਵਨੰਤਪੁਰਮ- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ

ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.
ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

ਚੰਡੀਗੜ੍ਹ: ਸਾਡੇ ਵਿੱਚੋਂ ਜ਼ਿਆਦਾ ਲੋਕ ਪੈਰਾਂ ਨੂੰ ਓਨਾ ਮਹੱਤਤਾ ਨਹੀਂ ਦਿੰਦੇ

ਵਿਟਾਮਿਨ ਸੀ ਦਾ ਨਵਾਂ ਫਾਇਦਾ...
ਵਿਟਾਮਿਨ ਸੀ ਦਾ ਨਵਾਂ ਫਾਇਦਾ...

ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ