ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

By: abp sanjha | | Last Updated: Sunday, 12 November 2017 4:55 PM
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ ਖ਼ੁਲਾਸਾ ਹੋਇਆ ਹੈ। ਖ਼ੁਲਾਸੇ ਮੁਤਾਬਕ ਭਾਰਤ ਵਿੱਚ 43 ਫ਼ੀਸਦੀ ਬਾਲਗਾਂ ਨੂੰ 18 ਸਾਲ ਤੋਂ ਜ਼ਿਆਦਾ ਉਮਰ ਵਿੱਚ ਵੀ ਵੈਕਸੀਨੇਸ਼ਨ ਦੀ ਜ਼ਰੂਰਤ ਬਾਰੇ ਬਿਲਕੁਲ ਜਾਣਕਾਰੀ ਨਹੀਂ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈ।
ਕਿਹੜੇ ਦੇਸ਼ਾਂ ਵਿੱਚ ਹੋਇਆ ਸਰਵੇ-

ਆਈਪੋਸ ਮੋਰੀ ਵੱਲੋਂ ਭਾਰਤ ਦੇ ਨਾਲ ਬਰਾਜ਼ੀਲ, ਅਮਰੀਕਾ ਤੇ ਇਟਲੀ ਵਿੱਚ 6002 ਬਾਲਗਾਂ ਉੱਤੇ ਕੀਤੇ ਗਏ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦੇਸ਼ਾਂ ਦੇ 68 ਫ਼ੀਸਦੀ ਬਾਲਗਾਂ ਨੂੰ ਉਸ ਵੈਕਸੀਨ ਦੀ ਜਾਣਕਾਰੀ ਹੁੰਦੀ ਹੀ ਨਹੀਂ ਸੀ ਜਿਹੜੀ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੀ ਹੈ ਕਾਰਨ-

ਜੀਐਸਕੇ ਵੱਲੋਂ ਕੀਤੇ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਜੀਵਨ ਭਰ ਵੈਕਸੀਨੇਸ਼ਨ ਕਰਵਾਉਣ ਨੂੰ ਲੈ ਕੇ ਡਾਕਟਰਾਂ ਤੇ ਮਰੀਜ਼ਾਂ ਵਿੱਚ ਸੰਵਾਦ ਦੀ ਕਮੀ ਰਹਿੰਦੀ ਹੈ।

 

 

ਕਿਉਂ ਕੀਤੀ ਗਈ ਰਿਸਰਚ-

6 ਜੁਲਾਈ ਤੋਂ 14 ਸਤੰਬਰ ਦੇ ਵਿੱਚ ਕਰਵਾਏ ਗਏ ਸਰਵੇ ਵਿੱਚ ਭਾਰਤ ਦੇ 6 ਸ਼ਹਿਰਾਂ (ਦਿੱਲੀ, ਕੋਲਕਾਤਾ, ਮੁੰਬਈ, ਬੇਂਗਰੁਰੂ, ਹੈਦਰਾਬਾਦ ਤੇ ਚੇਨਈ) ਦੇ 2002 ਬਾਲਗਾਂ ਨਾਲ ਗੱਲਬਾਤ ਕੀਤੀ ਗਈ। ਇਸ ਸਰਵੇ ਦਾ ਉਦੇਸ਼ 18 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿੱਚ ਸਾਰੀ ਉਮਰ ਵੈਕਸੀਨ ਨੂੰ ਲੈ ਕੇ ਕੀ ਸੋਚ ਹੈ। ਉਸ ਨੂੰ ਲੈ ਕੇ ਉਨ੍ਹਾਂ ਵਿੱਚ ਕਿੰਨੀ ਜਾਗਰੂਕਤਾ ਹੈ। ਉਸ ਦਾ ਪਤਾ ਲਾਉਣਾ ਹੈ।

 
ਸਰਕਾਰ ਨੇ ਨਹੀਂ ਦਿੱਤੀ ਕੋਈ ਜਾਣਕਾਰੀ-

ਸਰਵੇ ਮੁਤਾਬਕ ਭਾਰਤ ਵਿੱਚ 38 ਫ਼ੀਸਦੀ ਲੋਕ ਮੰਨਦੇ ਹਨ ਕਿ ਇਹ ਸਿਰਫ਼ ਬੱਚਿਆਂ ਜਾਂ ਨਵਜਾਤ ਬੱਚਿਆਂ ਲਈ ਹੈ। 60 ਫ਼ੀਸਦੀ ਬਾਲਗਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਬਾਲਗਾਂ ਦੀ ਵੈਕਸੀਨੇਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

 

 

ਨਹੀਂ ਹੋ ਜਾਣਕਾਰੀ-

ਭਾਰਤ ਵਿੱਚ 26 ਫ਼ੀਸਦੀ ਲੋਕ ਮੰਨਦੇ ਹਨ ਕਿ ਜੇਕਰ ਕੋਈ ਤੰਦਰੁਸਤ ਤੇ ਸਿਹਤਮੰਦ ਹੈ ਤਾਂ ਉਸ ਨੂੰ ਵੈਕਸੀਨੇਸ਼ਨ ਦੀ ਜ਼ਰੂਰਤ ਨਹੀਂ। 43 ਫ਼ੀਸਦੀ ਬਾਲਗਾਂ ਨੇ ਮੰਨਿਆਂ ਕਿ ਉਨ੍ਹਾਂ ਨੂੰ ਬਾਲਗ ਵੈਕਸੀਨੇਸ਼ਨ ਦੇ ਬਾਰੇ ਵਿੱਚ ਬਹੁਤ ਘੱਟ ਜਾਣਕਾਰੀ ਹੈ ਜਾਂ ਬਿਲਕੁਲ ਵੀ ਜਾਣਕਾਰੀ ਨਹੀਂ ਹੈ।

First Published: Sunday, 12 November 2017 4:55 PM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ
ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ

ਨਵੀਂ ਦਿੱਲੀ: ਇੰਨੀ ਦਿਨੀਂ ਫੇਸਬੁੱਕ ‘ਤੇ ਪੂਜਾ ਬਿਜਰਨੀਆ ਨਾਂ ਦੀ ਇੱਕ ਲੜਕੀ ਛਾਈ