ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ

By: ਏਬੀਪੀ ਸਾਂਝਾ | | Last Updated: Saturday, 22 July 2017 6:36 PM
ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ

ਨਵੀਂ ਦਿੱਲੀ: ਦਿਨੋ-ਦਿਨ ਵਧ ਰਹੀ ਗਰਮੀ ਵਿੱਚ ਏਅਰ ਕੰਡੀਸ਼ਨਰ ਆਪਣੀ ਠੰਢੀ ਹਵਾ ਨਾਲ ਸਾਨੂੰ ਰਾਹਤ ਦਿੰਦਾ ਹੈ, ਇਸ ਲਈ ਅਸੀਂ ਸਾਰੇ ਏਸੀ ਵਿੱਚ ਸੌਂਦੇ ਹਾਂ। ਪਰ ਕੀ ਤੁਹਾਨੂੰ ਪਤਾ ਹੈ ਕਿ ਸਾਰੀ ਰਾਤ ਏਸੀ ਦੀ ਠੰਢਕ ਵਿੱਚ ਸੌਣ ਨਾਲ ਤੁਹਾਡੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ? ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਹੈਰਾਨ ਕਰਨ ਵਾਲੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਏਸੀ ਹੇਠ ਸਾਰੀ ਰਾਤ ਸੌਣ ਨਾਲ ਵਾਪਰਦੀਆਂ ਹਨ।

 

ਏਸੀ ਹੇਠ ਸੌਣ ਨਾਲ ਹੋ ਸਕਦੀਆਂ ਹਨ ਇਹ ਮੁਸ਼ਕਲਾਂ:

 

ਦਰਦ ਤੇ ਚੀਸਾਂ: ਏਸੀ ਲਗਾਉਣ ਨਾਲ ਕਮਰੇ ਦਾ ਤਾਪਮਾਨ ਘੱਟ ਜਾਂਦਾ ਹੈ ਜਿਸ ਕਾਰਨ ਤੁਹਾਡਾ ਸਰੀਰ ਲੋੜੀਂਦੀ ਮਾਤਰਾ ਵਿੱਚ ਊਰਜਾ ਸਮਾ ਲੈਣ ਦੇ ਸਮਰੱਥ ਨਹੀਂ ਰਹਿੰਦਾ, ਜਿਸ ਕਾਰਨ ਸਿਰ ਦਰਦ, ਕਮਰ ਦਰਦ ਹੋਣ ਦੇ ਨਾਲ-ਨਾਲ ਪੱਠੇ (Muscles) ਸੁੰਗੜਨਾ ਸ਼ੁਰੂ ਹੋ ਜਾਂਦੇ ਹਨ।

 

ਖੰਘ-ਜ਼ੁਕਾਮ: ਸਾਰੀ ਰਾਤ ਏਸੀ ਵਿੱਚ ਸੌਣ ਕਾਰਨ ਅਕਸਰ ਜ਼ੁਕਾਮ ਲੱਗ ਜਾਂਦਾ ਹੈ। ਜਦ 16 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਿੱਚ ਸੌਣ ਤੋਂ ਬਾਅਦ ਖੰਘ-ਜ਼ੁਕਾਮ ਲੱਗਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।

 

ਖ਼ੁਸ਼ਕ ਚਮੜੀ: ਏਅਰ ਕੰਡੀਸ਼ਨਰ ਰਾਹੀਂ ਵਧੇਰੇ ਦਬਾਅ ਨਾਲ ਠੰਢੀ ਕੀਤੀ ਹਵਾ ਤੁਹਾਡੀ ਚਮੜੀ ਵਿੱਚੋਂ ਸਾਰੀ ਨਮੀ ਖਿੱਚ ਲੈਂਦੀ ਹੈ ਜਿਸ ਕਾਰਨ ਡ੍ਰਾਈਨੈੱਸ ਯਾਨੀ ਕਿ ਚਮੜੀ ਖ਼ੁਸ਼ਕ ਹੋ ਜਾਂਦੀ ਹੈ।

 

ਥਕਾਵਟ: ਆਪਣਾ ਕਮਰਾ ਛੇਤੀ ਠੰਢਾ ਕਰਨ ਲਈ ਤੁਸੀਂ ਖਿੜਕੀਆਂ-ਦਰਵਾਜ਼ੇ ਬੰਦ ਕਰ ਦਿੰਦੇ ਹੋ ਜਿਸ ਕਾਰਨ ਹਵਾ ਦਾ ਵਹਾਅ ਰੁਕ ਜਾਂਦਾ ਹੈ। ਤਾਜ਼ੀ ਹਵਾ ਦੀ ਕਮੀ ਹੋਣ ਕਾਰਨ ਤੁਹਾਨੂੰ ਥਕਾਵਟ ਮਹਿਸੂਸ ਹੋਣ ਲਗਦੀ ਹੈ।

 

ਸਾਹ ਲੈਣ ਵਿੱਚ ਦਿੱਕਤ: ਜੇਕਰ ਤੁਸੀਂ ਆਪਣੇ ਏਸੀ ਦੀ ਜਾਲੀ ਸਮਾਂ ਰਹਿੰਦੇ ਸਾਫ਼ ਨਹੀਂ ਕੀਤੀ ਤਾਂ ਏਸੀ ਵਿੱਚ ਬੈਕਟੀਰੀਆ ਅਤੇ ਹੋਰ ਕੀਟਾਣੂ ਪੈਦਾ ਹੋ ਸਕਦੇ ਹਨ, ਜੋ ਤੁਹਾਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ।

First Published: Saturday, 22 July 2017 6:34 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ