ਕੋਈ ਬਿਮਾਰੀ ਨਹੀਂ ਸੈਕਸ ਦੀ ਇੱਛਾ ਨਾ ਹੋਣਾ, ਜਾਣੋ ਕਾਰਨ ਤੇ ਹੱਲ

By: Harsharan K | | Last Updated: Sunday, 22 October 2017 5:06 PM
ਕੋਈ ਬਿਮਾਰੀ ਨਹੀਂ ਸੈਕਸ ਦੀ ਇੱਛਾ ਨਾ ਹੋਣਾ, ਜਾਣੋ ਕਾਰਨ ਤੇ ਹੱਲ

ਨਵੀਂ ਦਿੱਲੀ: 22 ਤੋਂ 28 ਅਕਤੂਬਰ ਤੱਕ ਅਸੈਕਸੂਐਲਟੀ ਅਵੇਰਨੈਸ ਵੀਕ ਮਨਾਇਆ ਜਾ ਰਿਹਾ ਹੈ। ਇਸ ਮਕਸਦ ਨਾਲ ਲੋਕਾਂ ‘ਚ ਜਾਗਰੂਕਤਾ ਵਧਾਈ ਜਾ ਰਹੀ ਹੈ। ਅਸੈਕਸੂਐਲਟੀ ਕੋਈ ਬੀਮਾਰੀ ਜਾਂ ਡਿਸਆਰਡਰ ਨਹੀਂ ਹੈ। ਇਹ ਇੱਕ ਯੋਨ ਪ੍ਰਵਿਰਤੀ ਹੈ ਜੋ ਮਰਦ ਜਾਂ ਔਰਤ ਕਿਸੇ ਨੂੰ ਵੀ ਹੋ ਸਕਦੀ ਹੈ।
ਅਸੈਕਸੂਐਲਟੀ ਇੰਡੀਆ ਦੇ ਸਹਿ ਸੰਸਥਾਪਕ ਪੂਰਨਿਮਾ ਕੁਮਾਰ ਮੁਤਾਬਕ ਜਿਸ ਤਰ੍ਹਾਂ ਕੁਝ ਵਿਰੋਧੀ ਲਿੰਗ ਪ੍ਰਤੀ ਦਿਲਚਸਪੀ ਰੱਖਦੇ ਹਨ ਤੇ ਕੁਝ ਲੋਕ ਸਮਾਨ ਲਿੰਗ ਵੱਲ ਅਕਰਸ਼ਿਤ ਹੁੰਦੇ ਹਨ। ਠੀਕ ਉਸੇ ਤਰ੍ਹਾਂ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਦਾ ਦੋਵਾਂ ‘ਚੋਂ ਕਿਸੇ ਪ੍ਰਤੀ ਅਕਰਸ਼ਨ ਨਹੀਂ ਹੁੰਦਾ। ਅਜਿਹੇ ਲੋਕ ਹੀ ਅਸੈਕਸੂਐਲਟੀ ਦੀ ਸ੍ਰੇਣੀ ਦੀ ਮੰਨੇ ਜਾਂਦੇ ਹਨ। ਫਿਲਹਾਲ ਅਸੈਕਸੂਐਲਟੀ ਦੇ ਜ਼ਿਆਦਾਤਰ ਕੇਸ ਵੱਡੇ ਸ਼ਹਿਰਾਂ ‘ਚ ਪਾਏ ਜਾ ਰਹੇ ਹਨ। ਇਹ ਲੋਕ ਸਰੀਰਕ ਤੌਰ ‘ਤੇ ਪੂਰਨ ਫਿੱਟ ਹੋਣ ਦੇ ਬਾਵਜੂਦ ਸੈਕਸ ਨਹੀਂ ਕਰਦੇ।
ਡਾ. ਪ੍ਰਕਾਸ਼ ਕੋਠਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦੀ ਖਵਾਹਿਸ਼ ਹੀ ਮਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੈਕਸ ਦੇ ਚਾਰ ਗੇੜ ਹੁੰਦੇ ਹਨ। ਖਵਾਹਿਸ਼, ਅਰਾਅਜਲ, ਪ੍ਰਵੇਸ਼ ਤੇ ਕਾਲੀਮੈਕਸ। ਅਸੈਕਸੂਐਲਟੀ ਲੋਕਾਂ ਦੀ ਪਹਿਲੀ ਹੀ ਇੱਛਾ ਨਹੀਂ ਹੁੰਦੀ। ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਬਿਨਾਂ ਵੀ ਲੋਕਾਂ ‘ਚ ਸੈਕਸ ਨਾ ਕਰਨ ਦੀ ਰੁਚੀ ਹੁੰਦੀ ਹੈ ਪਰ ਇਹ ਜ਼ਿਆਦਾਤਰ ਅਸੈਕਸੂਐਲਟੀ ਲੋਕਾਂ ‘ਚ ਹੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ‘ਤੇ ਵਿਆਹ ਕਰਵਾਉਣ ਦਾ ਦਬਾਅ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਇਸ ਦਾ ਅਸਾਨੀ ਨਾਲ ਹੱਲ ਕੱਢਿਆ ਜਾ ਸਕਦਾ ਹੈ।
First Published: Sunday, 22 October 2017 5:06 PM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ