ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

By: abp sanjha | | Last Updated: Wednesday, 10 January 2018 4:07 PM
ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

ਚੰਡੀਗੜ੍ਹ: ਸਾਡੇ ਵਿੱਚੋਂ ਜ਼ਿਆਦਾ ਲੋਕ ਪੈਰਾਂ ਨੂੰ ਓਨਾ ਮਹੱਤਤਾ ਨਹੀਂ ਦਿੰਦੇ ਜਿੰਨਾ ਦੇਣਾ ਚਾਹੀਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਪੈਰਾਂ ਦੀ ਮਾਲਸ਼ ਕਰਨ ਨਾਲ ਲੁਬਰੀਕੇਸ਼ਨ ਤੇ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ ਤੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ਵਿੱਚ ਮਦਦ ਵੀ ਮਿਲਦੀ ਹੈ। ਇੰਨਾ ਹੀ ਨਹੀਂ ਨਿਯਮਿਤ ਮਾਲਸ਼ ਨਾਲ ਪੈਰਾਂ ਦੀ ਮਜ਼ਬੂਤੀ ਤੇ ਜ਼ਿਆਦਾ ਲਚਕੀਲਾਪਣ ਹੁੰਦਾ ਹੈ।

 

 

ਦਰਅਸਲ ਤੇਲ ਵਿੱਚ ਮੌਜੂਦ ਤੱਤ ਪੈਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਜਿਸ ਨਾਲ ਸਰੀਰ ਵਿੱਚੋਂ ਤਣਾਅ ਘੱਟ ਹੁੰਦਾ ਹੈ ਤੇ ਨਾਲ ਹੀ ਬਲੱਡ ਸਰਕੂਲੇਸ਼ਨ ਵੀ ਚੰਗਾ ਹੁੰਦਾ ਹੈ। ਰੋਜ਼ ਮਾਲਸ਼ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ ਤੇ ਦੂਜੇ ਸਿਹਤ ਸਬੰਧੀ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ। ਇਸ ਨਾਲ ਪੇਟ ਠੀਕ ਰਹਿੰਦਾ ਹੈ। ਰੋਜ਼ਾਨਾ ਹੋਣ ਵਾਲਾ ਸਿਰਦਰਦ ਠੀਕ ਰਹਿੰਦਾ ਹੈ। ਇੱਥੇ ਪੈਰਾਂ ਦੀ ਮਾਲਸ਼ ਨੂੰ ਰੈਗੂਲਰ ਰੁਟੀਨ ਵਿੱਚ ਸ਼ਾਮਲ ਕਰਨ ਦੇ ਸੱਤ ਕਾਰਨ ਦਿੱਤੇ ਗਏ ਹਨ। ਆਓ ਜਾਣੀਏ:

 

ਬਲੱਡ ਸਰਕੂਲੇਸ਼ਨ ਵਿੱਚ ਸੁਧਾਰ-

ਸਰੀਰ ਦੇ ਮਾਧਿਅਮ ਤੋਂ ਪ੍ਰਸਾਰਿਤ ਹੋਣ ਵਾਲਾ ਬਲੱਡ, ਸਰੀਰ ਦੀਆਂ ਕੋਸ਼ਿਕਾਵਾਂ ਨੂੰ ਆਕਸੀਜਨ ਤੇ ਪੋਸ਼ਣ ਪਹੁੰਚਾਉਣ ਲਈ ਜ਼ਿੰਮੇਵਾਰ ਹੁੰਦਾ ਹੈ। ਬਲੱਡ ਸਰੀਰ ਤੋਂ ਵਾਧੂ ਤੇ ਜ਼ਹਿਰੀਲੇ ਪਦਾਰਥਾਂ ਨੂੰ ਵੀ ਸ਼ੁੱਧ ਕਰਦਾ ਹੈ ਪਰ ਜਦੋਂ ਤਣਾਅ ਦੀ ਮੌਜੂਦਗੀ ਕਾਰਨ ਬਲੱਡ ਦਾ ਫਲੋਅ ਸੀਮਤ ਹੋ ਜਾਂਦਾ ਹੈ ਤਾਂ ਪੈਰਾਂ ਦੀ ਮਾਲਸ਼ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਨਾਲ ਬਲੱਡ ਸਰਕੂਲੇਸ਼ਨ ਬੇਰੋਕ ਫਲੋਅ ਹੁੰਦਾ ਹੈ।

 

 

ਪੈਰ ਦੀਆਂ ਪ੍ਰੇਸ਼ਾਨੀਆਂ-

ਰੋਜ਼ਾਨਾ ਨਾਰੀਅਲ ਤੇਲ ਨਾਲ ਮਾਲਸ਼ ਕਰਨ ‘ਤੇ ਪੈਰ ਦੀ ਨਾੜੀ ਨੂੰ ਆਰਾਮ ਮਿਲਦਾ ਹੈ ਤੇ ਲੈੱਗ ਸਿੰਡਰੂਮ ਨੂੰ ਖ਼ਤਮ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਇਸ ਪ੍ਰੇਸ਼ਾਨੀ ਤੋਂ ਨਿਜ਼ਾਤ ਪਾਉਣ ਲਈ ਰੋਜ਼ ਗਰਮ ਤੇਲ ਦੀ ਮਾਲਸ਼ ਕਰੋ।

 

 

ਲੋਅਰ ਬਲੱਡ ਪ੍ਰੈਸ਼ਰ-

ਰੋਜ਼ ਸੌਣ ਤੋਂ ਪਹਿਲਾਂ 10 ਮਿੰਟ ਤੱਕ ਪੈਰਾਂ ਦੀ ਮਾਲਸ਼ ਕਰਨ ਨਾਲ ਸਵਿੰਗ ਤੇ ਐਂਗਜਾਇਟੀ ਦੀ ਪ੍ਰੇਸ਼ਾਨੀ ਖ਼ਤਮ ਹੋ ਜਾਂਦੀ ਹੈ। ਨਾਲ ਹੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਵੀ ਖ਼ਤਮ ਹੋ ਜਾਂਦੀ ਹੈ।

 

 

ਸਰੀਰ ਦੇ ਐਸਿਡ ਤੋਂ ਨਿਜ਼ਾਤ-

ਰੋਜ਼ਾਨਾ 20 ਮਿੰਟ ਪੈਰਾਂ ਦੀ ਮਾਲਸ਼ ਕਰਨ ਨਾਲ ਮਾਸਪੇਸ਼ੀਆਂ ਦੇ ਟਿਸ਼ੂ ਵਿੱਚ ਮੌਜੂਦ ਲੈਂਕਟਿਕ ਐਸਿਡ ਖ਼ਤਮ ਹੋਣ ਲੱਗਦਾ ਹੈ ਜਿਹੜਾ ਕਸਰਤ ਕਰਨ ਨਾਲ ਹੁੰਦਾ ਹੈ। ਇਸ ਨੂੰ ਅਣਦੇਖਿਆ ਕਰਨ ਨਾਲ ਪੈਰਾਂ ਦੀਆਂ ਦੂਜੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

 

 

ਜੋੜਾਂ ਦੇ ਦਰਦ ਵਿੱਚ ਆਰਾਮ-

ਜੋੜਾਂ ਦੇ ਦਰਦ ਵਿੱਚ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਪੈਰਾਂ ਦੀ ਮਾਲਸ਼। ਇਸ ਨਾਲ ਆਪ ਹਰ ਤਰ੍ਹਾਂ ਦੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

 

ਸਿਰਦਰਦ ਤੋਂ ਆਰਾਮ-

ਪੈਰਾਂ ਵਿੱਚ ਮਾਲਸ਼ ਕਰਨ ਨਾਲ ਤੁਹਾਨੂੰ ਹਰ ਤਰ੍ਹਾਂ ਦੇ ਸਿਰਦਰਦ ਤੋਂ ਆਰਾਮ ਮਿਲਦਾ ਹੈ। ਰੋਜ਼ 15 ਮਿੰਟ ਮਾਲਸ਼ ਕਰਨ ਨਾਲ ਦਿਮਾਗ਼ ਸ਼ਾਂਤ ਹੁੰਦਾ ਹੈ ਤੇ ਤੁਸੀਂ ਚੰਗਾ ਕੰਮ ਕਰੋਗੇ।

 

ਗਰਭਵਤੀ ਔਰਤਾਂ ਲਈ ਫ਼ਾਇਦੇਮੰਦ-

ਗਰਭ ਅਵਸਥਾ ਦੇ ਆਖ਼ਰੀ ਮਹੀਨਿਆਂ ਵਿੱਚ ਗਰਭਵਤੀ ਔਰਤਾਂ ਨੂੰ ਪੈਰਾਂ ਵਿੱਚ ਮਾਲਸ਼ ਜ਼ਰੂਰ ਕਰਨੀ ਚਾਹੀਦੀ। ਇਸ ਨਾਲ ਪੈਰਾਂ ਵਿੱਚ ਜਮ੍ਹਾ ਤਰਲ ਪਦਾਰਥ ਕਿਡਨੀ ਵਿੱਚ ਵਾਪਸ ਚਲਾ ਜਾਂਦਾ ਹੈ, ਉੱਥੇ ਉਸ ਨੂੰ ਬਾਹਰ ਨਿਕਲਣ ਦਾ ਰਾਹ ਮਿਲਦਾ ਹੈ।

First Published: Wednesday, 10 January 2018 4:07 PM

Related Stories

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ

ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ
ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ

ਨਿਊਯਾਰਕ: ਬੰਦਿਆਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ

ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ
ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ

ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ

ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...
ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...

ਤਿਰੂਵਨੰਤਪੁਰਮ- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ

ਵਿਟਾਮਿਨ ਸੀ ਦਾ ਨਵਾਂ ਫਾਇਦਾ...
ਵਿਟਾਮਿਨ ਸੀ ਦਾ ਨਵਾਂ ਫਾਇਦਾ...

ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ

ਰਾਮਦੇਵ ਦੇ ਪਤੰਜਲੀ ਨੇ ਟੱਪੀਆਂ ਸਾਰੀਆਂ ਹੱਦਾਂ
ਰਾਮਦੇਵ ਦੇ ਪਤੰਜਲੀ ਨੇ ਟੱਪੀਆਂ ਸਾਰੀਆਂ ਹੱਦਾਂ

ਰਾਮਦੇਵ ਦੇ ਪਤੰਜਲੀ ਨੇ ਟੱਪੀਆਂ ਸਾਰੀਆਂ ਹੱਦਾਂ ਚੰਡੀਗੜ੍ਹ: ਭਾਰਤ ਵਿੱਚ ਕਾਲੇ

 ਅੱਠ ਘੰਟੇ ਤੋਂ ਘੱਟ ਸੌਣ ਵਾਲੇ ਖ਼ਬਰਦਾਰ!
ਅੱਠ ਘੰਟੇ ਤੋਂ ਘੱਟ ਸੌਣ ਵਾਲੇ ਖ਼ਬਰਦਾਰ!

 ਅਮਰੀਕਾ: ਰਾਤ ਨੂੰ ਅੱਠ ਘੰਟੇ ਤੋਂ ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਦਾ

ਇਹ ਖੁਰਾਕ ਕਰਦੀ ਸੱਤ ਦਿਨਾਂ 'ਚ ਕਮਾਲ !
ਇਹ ਖੁਰਾਕ ਕਰਦੀ ਸੱਤ ਦਿਨਾਂ 'ਚ ਕਮਾਲ !

ਚੰਡੀਗੜ੍ਹ :ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤੇ ਇਸ ਕਰਵਾ-ਚੌਥ ਆਪਣੇ