ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ

By: abp sanjha | | Last Updated: Sunday, 12 November 2017 11:17 AM
ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ

ਨਵੀਂ ਦਿੱਲੀ: ਇੰਨੀ ਦਿਨੀਂ ਫੇਸਬੁੱਕ ‘ਤੇ ਪੂਜਾ ਬਿਜਰਨੀਆ ਨਾਂ ਦੀ ਇੱਕ ਲੜਕੀ ਛਾਈ ਹੋਈ ਹੈ। ਫੇਸਬੁੱਕ ‘ਤੇ ਡਾਕਟਰ ਰਚਿਤ ਭੂਸ਼ਨ ਸ੍ਰੀਵਾਸਤਵ ਦੀ ਇੱਕ ਪੋਸਟ ਇੰਨੀ ਵਾਇਰਲ ਹੋਈ ਕਿ ਲੋਕ ਇਸ ਲੜਕੀ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੇ।
ਪੂਜਾ ਨੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਆਪਣੇ ਲੀਵਰ ਦਾ ਇੱਕ ਪਾਰਟ ਪਿਤਾ ਨੂੰ ਡੋਨੇਟ ਕੀਤਾ ਹੈ। ਰਚਿਤ ਨੇ ਫੇਸਬੁੱਕ ਪੋਸਟ ‘ਚ ਲਿਖਿਆ,”ਸਾਡੇ ਦਰਮਿਆਨ ਕੁੱਝ ਅਜਿਹੇ ਰੀਅਲ ਲਾਈਫ਼ ਹੀਰੋਜ਼ ਹੁੰਦੇ ਹਨ, ਜਿਨ੍ਹਾਂ ਡਰ ਜਾਂ ਅਸੰਭਵ ਵਰਗਾ ਕੋਈ ਸ਼ਬਦ ਨਹੀਂ ਹੁੰਦਾ। ਜੋ ਲੋਕ ਬੇਟੀਆਂ ਨੂੰ ਬੋਝ ਸਮਝਦੇ ਹਨ, ਉਨ੍ਹਾਂ ਲਈ ਪੂਜਾ ਇੱਕ ਮਿਸਾਲ ਹੈ।

 

23231498_1540882759329804_6785865617845256068_n

ਇਸ ਲੜਕੀ ਨੂੰ ਮੈਂ ਵਿਅਕਤੀਗਤ ਤੌਰ ‘ਤੇ ਤਾਂ ਨਹੀਂ ਜਾਣਦਾ ਹਾਂ ਪਰ ਮੇਰੇ ਲਈ ਉਹ ਕਿਸੇ ਹੀਰੋ ਤੋਂ ਘੱਟ ਨਹੀਂ ਹੈ। ਪੂਜਾ ਨੇ ਆਪਣੇ ਲੀਵਰ ਦਾ ਇੱਕ ਹਿੱਸਾ ਆਪਣੇ ਪਿਤਾ ਨੂੰ ਦਾਨ ਕਰ ਕੇ ਉਨ੍ਹਾਂ ਦੀ ਜਾਨ ਬਚਾਈ ਹੈ। ਉਨ੍ਹਾਂ ਨੇ ਲਿਖਿਆ,”ਮੈਨੂੰ ਮਾਣ ਹੈ ਪੂਜਾ ‘ਤੇ। ਕਿੰਨਾ ਕੁੱਝ ਸਿੱਖਿਆ ਜਾ ਸਕਦਾ ਹੈ ਉਸ ਕੋਲੋਂ।”

71519fa0-eb4c-44e9-9c48-e4ff83d2efbb

ਰਚੀ ਨੇ ਪੋਸਟ ਨਾਲ ਇੱਕ ਫ਼ੋਟੋ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਪਿਤਾ ਅਤੇ ਬੇਟੀ ਦੋਹਾਂ ਦੇ ਇੱਕ ਜਿਹੇ ਹੀ ਆਪ੍ਰੇਸ਼ਨ ਦਾ ਨਿਸ਼ਾਨਾ ਹੈ। ਉਨ੍ਹਾਂ ਦੀ ਇਸ ਫੇਸਬੁੱਕ ਪੋਸਟ ਨੂੰ ਹੁਣ ਤੱਕ 11 ਹਜ਼ਾਰ ਲੋਕਾਂ ਨੇ ਸ਼ੇਅਰ ਕੀਤਾ ਹੈ।

First Published: Sunday, 12 November 2017 10:53 AM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ