ਖਬਰਦਾਰ! ਮੀਟ ਦੀਆਂ ਸ਼ੌਕੀਨਣਾਂ ਲਈ ਬੁਰੀ ਖਬਰ!

By: abp sanjha | | Last Updated: Saturday, 4 March 2017 4:06 PM
ਖਬਰਦਾਰ! ਮੀਟ ਦੀਆਂ ਸ਼ੌਕੀਨਣਾਂ ਲਈ ਬੁਰੀ ਖਬਰ!

ਚੰਡੀਗੜ੍ਹ: ਲੜਕੀਆਂ ਦੇ ਖਾਣ-ਪੀਣ ਨੂੰ ਲੈ ਕੇ ਖ਼ਤਰੇ ਦੀ ਘੰਟੀ ਹੈ। ਜਿਹੜੀਆਂ ਲੜਕੀਆਂ ਸਾਫ਼ਟ ਡਰਿੰਕ, ਪ੍ਰੋਸੈਸਡ ਮੀਟ ਜ਼ਿਆਦਾ ਖਾਂਦੀਆਂ ਹਨ ਤੇ ਸਬਜ਼ੀਆਂ ਘੱਟ ਖਾਂਦੀਆਂ ਹਨ, ਉਨ੍ਹਾਂ ਵਿੱਚ ਬ੍ਰੈੱਸਟ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ। ਇਹ ਇੱਕ ਖੋਜ ਤੋਂ ਸਾਬਤ ਹੋਇਆ ਹੈ। ਅਧਿਐਨ ਵਿੱਚ 45,204 ਮਹਿਲਾਵਾਂ ਤੋਂ ਅੰਕੜਿਆਂ ਇਕੱਠੇ ਕੀਤੇ, ਜਿਨ੍ਹਾਂ ਵਿੱਚ ਹਾਈ ਸਕੂਲ ਵਿੱਚ ਆਪਣੇ-ਖਾਣ ਪੀਣ ਬਾਰੇ ਭੋਜਨ ਨਾਲ ਜੁੜੀਆਂ ਆਦਤਾਂ ਨੂੰ ਲੈ ਕੇ ਪ੍ਰਸ਼ਨਾਵਲੀ ਪੂਰੀ ਕੀਤੀ ਸੀ। ਇਨ੍ਹਾਂ ਦੀ ਉਮਰ 33 ਤੋਂ 52 ਸਾਲ ਵਿਚਾਲੇ ਹੈ।
ਅਮਰੀਕਾ ਵਿੱਚ ਯੂਨੀਵਰਸਿਟੀ ਆਫ਼ ਕੈਲੇਫੋਰਨੀਆ, ਲਾਸ ਏਂਜਲਸ ਵਿੱਚ ਪ੍ਰੋਫੈਸਰ ਕੈਰੀਨ ਬੀ ਮਿਸ਼ੇਲਸ ਨੇ ਕਿਹਾ ਕਿ ਬ੍ਰੈੱਸਟ ਕੈਂਸਰ ਹੋਣ ਨੂੰ ਕਈ ਸਾਲ ਲੱਗ ਜਾਂਦੇ ਹਨ। ਇਸ ਲਈ ਉਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਖਾਣ-ਪੀਣ ਨਾਲ ਬ੍ਰੈੱਸਟ ਕੈਂਸਰ ਲਈ ਖ਼ਤਰਾ ਵਧ ਸਕਦਾ ਹੈ। ਸਾਲ 1991 ਵਿੱਚ ਖਾਣ-ਪੀਣ ਦੀਆਂ ਆਦਤਾਂ ਦੀ ਪ੍ਰਸ਼ਨਾਵਲੀ ਦਾ ਇਸਤੇਮਾਲ ਕਰਦੇ ਹੋਏ ਨੌਜਵਾਨ ਕੁੜੀਆਂ ਦੇ ਭੋਜਨ ਦਾ ਮੁਲਾਂਕਣ ਕੀਤਾ ਗਿਆ। ਉਸ ਸਮੇਂ ਇੰਨਾ ਦੀ ਉਮਰ 27 ਤੋਂ 44 ਸਾਲ ਦੀ ਸੀ ਫਿਰ ਚਾਰ ਸਾਲ ਬਾਅਦ ਅਜਿਹਾ ਕੀਤਾ ਗਿਆ।
22 ਸਾਲ ਤੱਕ ਅਜਿਹਾ ਕਰਨ ਦੇ ਬਾਅਦ ਇਹ ਪਾਇਆ ਗਿਆ ਕਿ ਜਿਨ੍ਹਾਂ 870 ਮਹਿਲਾਵਾਂ ਨੇ ਇਨ੍ਹਾਂ ਪ੍ਰਸ਼ਨਾਵਲੀਆਂ ਨੂੰ ਭਰਿਆ ਸੀ, ਉਨ੍ਹਾਂ ਵਿੱਚ ਮਹਾਵਾਰੀ ਬੰਦ ਹੋਣ ਤੋਂ ਪਹਿਲਾਂ ਬ੍ਰੈੱਸਟ ਕੈਂਸਰ ਹੋ ਗਿਆ ਤੇ 490 ਮਹਿਲਾਵਾਂ ਵਿੱਚ ਮਾਹਵਾਰੀ ਬੰਦ ਹੋਣ ਦੇ ਬਾਅਦ ਬ੍ਰੈੱਸਟ ਕੈਂਸਰ ਹੋਇਆ। ਮਿਸ਼ੇਲ ਮੁਤਾਬਕ ਘੱਟ ਮਾਤਰਾ ਵਿੱਚ ਸਬਜ਼ੀਆਂ ਖਾਣ ਤੇ ਡਾਈਟ ਸਾਫ਼ਟ ਡਰਿੰਕ ਪੀਣ, ਰਿਫਾਈਂਡ ਸ਼ਰਕਰਾ ਤੇ ਕਾਰਬੋਹਾਈਡ੍ਰੇਟ, ਪ੍ਰੋਸੈਸਡ ਮੀਟ ਖਾਣ ਦਾ ਸਬੰਧ ਸੋਜ ਤੋਂ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਜਵਾਨੀ ਵਿੱਚ ਖ਼ਾਣ-ਪੀਣ ਤੋਂ ਲੰਬੇ ਸਮੇਂ ਤੱਕ ਬ੍ਰੈੱਸਟ ਦੀ ਚਮੜੀ ਵਿੱਚ ਸੋਜ ਹੋ ਸਕਦੀ ਹੈ। ਇਸ ਵਿੱਚ ਮਾਹਵਾਰੀ ਬੰਦ ਹੋਣ ਤੋਂ ਪਹਿਲਾਂ ਔਰਤਾਂ ਵਿੱਚ ਬ੍ਰੈੱਸਟ ਕੈਂਸਰ ਹੋਣ ਦਾ ਖ਼ਤਰਾ ਵਧ ਸਕਦਾ ਹੈ। ਇਹ ਖੋਜ ਕੈਂਸਰ ਏਪਿਡੇਮਾਓਲਾਜੀ ਬਾਓਮਾਰਕਰਸ ਐਂਡ ਪ੍ਰੀਵੇਂਸ਼ਨ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਹੈ।
First Published: Saturday, 4 March 2017 4:06 PM