ਕੀ ਸੈਨਿਟਰੀ ਨੈਪਕਿਨ ਨਾਲ ਹੁੰਦਾ ਹੈ ਕੈਂਸਰ..? ਜਾਣੋ ਸੱਚ

By: ਰਵੀ ਇੰਦਰ ਸਿੰਘ | | Last Updated: Saturday, 3 February 2018 5:10 PM
ਕੀ ਸੈਨਿਟਰੀ ਨੈਪਕਿਨ ਨਾਲ ਹੁੰਦਾ ਹੈ ਕੈਂਸਰ..? ਜਾਣੋ ਸੱਚ

ਨਵੀਂ ਦਿੱਲੀ: ਅੱਜ-ਕੱਲ੍ਹ ਇੱਕ ਗੱਲ ਬੜੇ ਜ਼ੋਰ-ਸ਼ੋਰ ਨਾਲ ਫੈਲ ਰਹੀ ਹੈ ਕਿ ਸੈਨਿਟਰੀ ਪੈਡਸ ਨੂੰ ਲੰਮੇ ਸਮੇਂ ਤੱਕ ਇਸਤੇਮਾਲ ਕਰਨ ‘ਤੇ ਕੈਂਸਰ ਹੋ ਸਕਦਾ ਹੈ। ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ, ਜਿਵੇਂ-

  • ਪੈਡ ਪਲਾਸਟਿਕ ਮਟੀਰਿਅਲ ਤੋਂ ਬਣਦਾ ਹੈ ਜਿਸ ਵਿੱਚ ਬੀ.ਪੀ.ਏ. ਅਤੇ ਬੀ.ਪੀ.ਐਸ. ਵਰਗੇ ਕੈਮੀਕਲ ਇਸਤੇਮਾਲ ਕੀਤੇ ਜਾਂਦੇ ਹਨ ਜੋ ਕਿ ਔਰਤਾਂ ਦੇ ਪ੍ਰਜਨਨ ਅੰਗਾਂ ਨੂੰ ਖਰਾਬ ਕਰ ਸਕਦੇ ਹਨ।
  • ਸੈਨਿਟਰੀ ਨੈਪਕਿਨ ਵਿੱਚ ਫਾਇਬਰ ਹੁੰਦਾ ਹੈ ਜੋ ਕਿ ਸਰਵਾਇਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸੈਨਿਟਰੀ ਪੈਡ ਪੂਰੀ ਤਰਾਂ ਰੂੰ ਨਾਲ ਨਹੀਂ ਬਣਦੇ। ਇਨ੍ਹਾਂ ਨੂੰ ਬਣਾਉਂਦਿਆਂ ਸੇਲੂਲੋਜ਼ ਜੈਲ ਦਾ ਇਸਤੇਮਾਲ ਹੁੰਦਾ ਹੈ।
  • ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਪੈਡਸ ਵਿੱਚ ਡਾਇਆਕਸਿਨ ਵੀ ਹੁੰਦਾ ਹੈ ਜਿਸ ਵਿੱਚ ਓਵੇਰੀਅਨ ਕੈਂਸਰ ਹੋ ਸਕਦਾ ਹੈ।

 

ਇਸ ਬਾਰੇ ਜਦੋਂ ਏ.ਬੀ.ਪੀ. ਨਿਊਜ਼ ਨੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਹੋਰ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ। ਏਮਸ ਹਸਪਤਾਲ ਦੀ ਗਾਇਨੋਕਲੋਜਿਸਟ ਡਿਪਾਰਟਮੈਂਡ ਦੀ ਹੈੱਡ ਡਾ. ਅਲਕਾ ਕ੍ਰਿਪਲਾਨੀ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਨਾਲ ਔਰਤਾਂ ਨੂੰ ਕੈਂਸਰ ਹੋ ਸਕਦਾ ਹੈ। ਜੇਕਰ ਕਿਸੇ ਸੈਨਿਟਰੀ ਨੈਪਕਿਨ ਬਨਾਉਣ ਵਿੱਚ ਕੈਮੀਕਲ ਦਾ ਇਸਤੇਮਾਲ ਹੋਇਆ ਹੈ ਤਾਂ ਔਰਤਾਂ ਨੂੰ ਇਹ ਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੈਂਸਰ ਦਾ ਕਾਰਨ ਬਣ ਸਕਦਾ ਹੈ।

 

ਮੈਕਸ ਹਸਪਤਾਲ ਦੀ ਡਾਕਟਰ ਕਨਿਕਾ ਗੁਪਤਾ ਦਾ ਕਹਿਣਾ ਹੈ ਕਿ ਸਰਵਾਇਕਲ ਕੈਂਸਰ ਸੈਨਿਟਰੀ ਨੈਪਕਿਨ ਨਾਲ ਨਹੀਂ ਹੋ ਸਕਦਾ ਪਰ ਸੈਨਿਟਰੀ ਨੈਪਕਿਨ ਦੇ ਕਾਰਨ ਹੋਰ ਪ੍ਰੇਸ਼ਾਣੀਆਂ ਆ ਸਕਦੀਆਂ ਹਨ। ਨੈਪਕਿਨ ਸਾਫ ਨਾ ਹੋਣ ਕਾਰਨ ਇਨਫੈਕਸ਼ਨ ਹੋ ਸਕਦੀ ਹੈ।

 

ਇਸ ਬਾਰੇ ਗਾਇਨੋਕੋਲੋਜਿਸਟ ਡਾ. ਸ਼ਿਵਾਨੀ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਕੈਂਸਰ ਹੋਣ ਦਾ ਕਾਰਨ ਬਣਦੀਆਂ ਹਨ। ਪ੍ਰਦੂਸ਼ਣ, ਗ਼ਲਤ ਖੁਰਾਕ ਅਤੇ ਹੋਰ ਵੀ ਕਈ ਚੀਜ਼ਾਂ। ਜੇਕਰ ਸੈਨਿਟਰੀ ਨੈਪਕਿਨ ਵਿੱਚ ਕੈਮੀਕਲ ਇਸਤੇਮਾਲ ਹੁੰਦੇ ਹਨ ਤਾਂ ਇਹ ਖਤਰਨਾਕ ਹਨ।

First Published: Saturday, 3 February 2018 5:01 PM

Related Stories

ਗੁੱਸੇ ‘ਤੇ ਕਾਬੂ ਪਾਉਣ ਲਈ ਅਪਣਾਓ ਇਹ ਤਰੀਕੇ
ਗੁੱਸੇ ‘ਤੇ ਕਾਬੂ ਪਾਉਣ ਲਈ ਅਪਣਾਓ ਇਹ ਤਰੀਕੇ

ਚੰਡੀਗੜ੍ਹ: ਇਹ ਗੱਲ ਸਾਰੇ ਜਾਣਦੇ ਹਨ ਕਿ ਗੁੱਸਾ ਸਿਹਤ ਲਈ ਖਤਰਨਾਕ ਹੁੰਦਾ ਹੈ। ਫਿਰ

ਮਾਂ ਦੇ ਅਧੂਰੇ ਸੁਪਨਿਆਂ ਨੂੰ ਧੀ ਨੇ ਇਸ ਕਿਤਾਬ 'ਚ ਕੀਤਾ ਪੂਰਾ
ਮਾਂ ਦੇ ਅਧੂਰੇ ਸੁਪਨਿਆਂ ਨੂੰ ਧੀ ਨੇ ਇਸ ਕਿਤਾਬ 'ਚ ਕੀਤਾ ਪੂਰਾ

ਚੰਡੀਗੜ੍ਹ: ਪੰਚਕੂਲਾ ਦੀ ਮਿਉਂਸਪਲ ਕੌਂਸਲਰ ਉਪਿੰਦਰਪ੍ਰੀਤ ਕੌਰ ਦੀ ਪੁਸਤਕ

ਨਹੁੰ ਚਬਾਉਂਦੇ ਹੋ ਤਾਂ ਜ਼ਰਾ ਪੰਜ ਖਤਰਨਾਕ ਨਤੀਜ਼ਿਆਂ ਬਾਰੇ ਵੀ ਜਾਨ ਲਵੋ
ਨਹੁੰ ਚਬਾਉਂਦੇ ਹੋ ਤਾਂ ਜ਼ਰਾ ਪੰਜ ਖਤਰਨਾਕ ਨਤੀਜ਼ਿਆਂ ਬਾਰੇ ਵੀ ਜਾਨ ਲਵੋ

ਚੰਡੀਗੜ੍ਹ: ਨਹੁੰ ਚਬਾਉਣਾ ਇੱਕ ਬੁਰੀ ਆਦਤ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ

ਕਈ ਬਿਮਾਰੀਆਂ ਦਾ ਨਾਸ ਕਰਦੀ 'ਪੰਜਾਬ ਬਲੈਕ ਬਿਊਟੀ'
ਕਈ ਬਿਮਾਰੀਆਂ ਦਾ ਨਾਸ ਕਰਦੀ 'ਪੰਜਾਬ ਬਲੈਕ ਬਿਊਟੀ'

ਚੰਡੀਗੜ੍ਹ: ਖੂਨ ਦੀ ਘਾਟ ਨਾਲ ਅਨੀਮੀਆ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਵਿਟਾਮਿਨ ਏ

ਜਿਣਸੀ ਕਮਜ਼ੋਰੀ ਲਈ ਚੁਕੰਦਰ ਵਰਦਾਨ
ਜਿਣਸੀ ਕਮਜ਼ੋਰੀ ਲਈ ਚੁਕੰਦਰ ਵਰਦਾਨ

ਅਸੀਂ ਸਲਾਦ ਵਿੱਚ ਚੁਕੰਦਰ ਖਾਂਦੇ ਹਾਂ ਪਰ ਜ਼ਿਆਦਾਤਰ ਲੋਕ ਇਸ ਦੇ ਪੱਤੇ ਸੁੱਟਦੇ ਹਨ,

ਖੂਨ ਟੈਸਟ ਦੇ ਬਹਾਨੇ ਕੱਢਿਆ ਔਰਤਾਂ ਦਾ ਸਪਾਈਨਲ ਫਲਿਊਡ 
ਖੂਨ ਟੈਸਟ ਦੇ ਬਹਾਨੇ ਕੱਢਿਆ ਔਰਤਾਂ ਦਾ ਸਪਾਈਨਲ ਫਲਿਊਡ 

ਇਸਲਾਮਾਬਾਦ: ਪਾਕਿਸਤਾਨ ਵਿੱਚ ਔਰਤਾਂ ਦੇ ਸਪਾਈਨਲ ਫਲਿਊਡ ਚੋਰੀ ਕਰਨ ਦੇ ਇਲਜ਼ਾਮ

ਸੇਬ ਤੇ ਗ੍ਰੀਨ ਟੀ ਬੇਹੱਦ ਫ਼ਾਇਦੇਮੰਦ 
ਸੇਬ ਤੇ ਗ੍ਰੀਨ ਟੀ ਬੇਹੱਦ ਫ਼ਾਇਦੇਮੰਦ 

ਮੈਲਬਾਰਨ: ਦੰਦ ਤੇ ਮੂੰਹ ਨੂੰ ਤੰਦਰੁਸਤ ਰੱਖਣ ਲਈ ਸੇਬ ਖਾਣਾ ਤੇ ਗ੍ਰੀਨ ਟੀ ਪੀਣਾ

ਲੱਭ ਗਿਆ ਸ਼ਰਾਬ ਨਾਲ ਹੁੰਦੇ ਨੁਕਸਾਨ ਨੂੰ ਪੂਰਾ ਕਰਨ ਦਾ ਤੋੜ!
ਲੱਭ ਗਿਆ ਸ਼ਰਾਬ ਨਾਲ ਹੁੰਦੇ ਨੁਕਸਾਨ ਨੂੰ ਪੂਰਾ ਕਰਨ ਦਾ ਤੋੜ!

ਸਿਡਨੀ-ਆਸਟ੍ਰੇਲਿਆਈ ਖ਼ੋਜੀਆਂ ਨੇ ਸ਼ਰਾਬ ਦੇ ਨਸ਼ੇ ਦਾ ਤੋੜ ਲੱਭਿਆ ਹੈ। ਵਿਗਿਆਨੀਆਂ