ਸੱਚ ਜਾਣ ਕੇ ਸ਼ਾਇਦ ਤੁਸੀਂ ਵੀ ਨਹੀਂ ਖਾਓਗੇ ਇਹ ਫਲ...

By: abp sanjha | | Last Updated: Monday, 24 April 2017 1:00 PM
ਸੱਚ ਜਾਣ ਕੇ ਸ਼ਾਇਦ ਤੁਸੀਂ ਵੀ ਨਹੀਂ ਖਾਓਗੇ ਇਹ ਫਲ...

ਨਵੀਂ ਦਿੱਲੀ: ਜਿਨ੍ਹਾਂ ਫਲਾਂ ਨੂੰ ਲੋਕ ਸਿਹਤਮੰਦ ਸਮਝ ਕਰ ਸੇਵਨ ਕਰਦੇ ਹਨ, ਅਸਲ ਵਿੱਚ ਉਹ ਘਾਤਕ ਰਸਾਇਣਾਂ ਨਾਲ ਪਕਾਏ ਜਾ ਰਹੇ ਹਨ। ਅਜਿਹੇ ਵਿੱਚ ਸਿਹਤ ਲਈ ਇਹ ਫਲ ਫ਼ਾਇਦੇਮੰਦ ਘੱਟ ਤੇ ਹਾਨੀਕਾਰਕ ਜ਼ਿਆਦਾ ਹੁੰਦੇ ਹਨ।
ਖੇਤੀ ਮਾਰਕੀਟਿੰਗ ਵਿਭਾਗ ਦੀ ਪਾਬੰਦੀ ਦੇ ਬਾਵਜੂਦ ਰਾਜਸਥਾਨ ਦੇ ਕੋਟਾ ਦੀ ਥੋਕ ਫਲ ਸਬਜ਼ੀ ਮੰਡੀ ਵਿੱਚ ਫਲ ਵਿਕ੍ਰੇਤਾਵਾਂ ਵੱਲੋਂ ਫਲਾਂ ਨੂੰ ਪਕਾਉਣ ਲਈ ਘਾਤਕ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹੈਰਾਨੀ ਹੈ ਕਿ ਮੰਡੀ ਪ੍ਰਸ਼ਾਸਨ ਅਣਜਾਣ ਬਣਿਆ ਹੋਇਆ ਹੈ। ਇਸ ਸਬੰਧੀ ਵਿਧਾਨ ਸਭਾ ਵਿੱਚ ਵੀ ਮੁੱਦਾ ਉੱਠਿਆ ਤਾਂ ਮੰਡੀ ਪ੍ਰਸ਼ਾਸਨ ਨੇ ਜਵਾਬ ਦਿੱਤਾ ਕਿ ਮੰਡੀ ਵਿੱਚ ਇੱਕ ਵੀ ਵਪਾਰੀ ਵੱਲੋਂ ਰਸਾਇਣਾਂ ਰਾਹੀਂ ਫਲ ਨਹੀਂ ਪਕਾਏ ਜਾ ਰਹੇ।
 Artificial-ripening-of-mango
ਕਾਰਬਾਈਡ, ਚਾਈਨੀਜ਼ ਪਾਊਡਰ ਦੀ ਵਰਤੋਂ:
ਮੰਡੀ ਵਿੱਚ ਅੰਬ, ਪਪੀਤਾ, ਕੇਲਾ, ਚੀਕੂ ਆਦਿ ਫਲਾਂ ਨੂੰ ਪਕਾਉਣ ਲਈ ਕਾਰਬਾਈਡ ਤੇ ਚਾਈਨੀਜ਼ ਕੈਮੀਕਲ ਪਾਊਡਰ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਿਹਾ ਹੈ।  ਪੇਟੀ ਵਿੱਚ ਕਾਗ਼ਜ਼ ਲਾ ਕੇ ਅੰਬ ਰੱਖ ਦਿੱਤੇ ਜਾਂਦੇ ਹਨ। ਇਸ ਵਿੱਚ ਦੋ ਤਿੰਨ ਚਾਈਨੀਜ਼ ਕੈਮੀਕਲਜ਼ ਪਾਊਡਰ ਦੇ ਪੈਕਟ ਪਾ ਦਿੱਤੇ ਜਾਂਦੇ ਹਨ।
ਕੋਟਾ ਦੇ ਐਕਟਿੰਗ ਸੀਐਮਐਚਓ ਡਾ. ਆਰ.ਕੇ. ਲਵਾਨੀਆ ਦਾ ਕਹਿਣਾ ਹੈ ਕਿ ਕੇਲੇ ਨੂੰ ਪਕਾਉਣ ਲਈ ਪਹਿਲਾਂ ਕੈਮੀਕਲ ਦੇ ਪਾਣੀ ਵਿੱਚ ਭਿਉਂਇਆ ਜਾਂਦਾ ਹੈ। ਬਾਅਦ ਵਿੱਚ ਬਰਫ਼ ਦੇ ਟੁਕੜਿਆਂ ਵਿੱਚ ਰੱਖਿਆ ਜਾਂਦਾ ਹੈ। ਚੀਕੂ, ਪਪੀਤਾ ਪਕਾਉਣ ਲਈ ਫਲ ਵਿਕ੍ਰੇਤਾਵਾਂ ਵੱਲੋਂ ਗੁਦਾਮਾਂ ਵਿੱਚ ਢੇਰ ਕਰਕੇ ਇਨ੍ਹਾਂ ਵਿੱਚ ਕਾਰਬਾਈਡ ਦੇ ਛੋਟੇ-ਛੋਟੇ ਪੈਕਟ ਬਣਾਕੇ ਰੱਖ ਦਿੱਤੇ ਜਾਂਦੇ ਹਨ। ਇਸ ਰਸਾਇਣ ਤੋਂ ਨਿਕਲਣ ਵਾਲੀ ਘਾਤਕ ਗੈਸ ਦੀ ਗਰਮਾਹਟ ਤੋਂ ਫਲ 10-12 ਘੰਟੇ ਵਿੱਚ ਪੱਕ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਕੈਮੀਕਲਜ਼ ਤੋਂ ਫਲ ਪਕਾਉਣਾ ਗ਼ਲਤ ਹੈ। ਵਪਾਰੀ ਆਪਣੇ ਮੁਨਾਫ਼ੇ ਲਈ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਅਜਿਹੇ ਵਿੱਚ ਵਪਾਰੀਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਥੋਕ ਫਲ ਸਬਜ਼ੀ ਮੰਡੀ ਕੋਟਾ ਦੇ ਪ੍ਰਧਾਨ ਓਮ ਮਾਲਵ ਦਾ ਕਹਿਣਾ ਹੈ ਕਿ ਰਸਾਇਣਕ ਤਰੀਕੇ ਨਾਲ ਫਲ ਪਕਾਉਣ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੈ। ਜੇਕਰ ਕੋਈ ਵਪਾਰੀ ਰਸਾਇਣ ਨਾਲ ਫਲ ਪਕਾ ਰਹੇ ਹਨ ਤਾਂ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਅਜਿਹੇ ਵਿੱਚ ਵਪਾਰੀਆਂ ਉੱਤੇ ਸਿਹਤ ਵਿਭਾਗ ਦੀ ਟੀਮ ਤੋਂ ਕਾਰਵਾਈ ਕੀਤੀ ਜਾਵੇਗੀ।
First Published: Monday, 24 April 2017 12:50 PM

Related Stories

ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ
ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ।

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ