ਦੁਨੀਆਂ 'ਚ ਛਾਈ ਸ਼ੂਗਰ ਦੇ ਇਲਾਜ ਦੀ ਇਹ ਆਯੁਰਵੈਦਿਕ ਦਵਾਈ

By: Sukhwinder Singh | | Last Updated: Wednesday, 17 May 2017 1:15 PM
ਦੁਨੀਆਂ 'ਚ ਛਾਈ ਸ਼ੂਗਰ ਦੇ ਇਲਾਜ ਦੀ ਇਹ ਆਯੁਰਵੈਦਿਕ ਦਵਾਈ

ਨਵੀਂ ਦਿੱਲੀ: ਸੀ.ਐਸ.ਆਈ.ਆਰ. ਤੇ ਐਨ.ਬੀ.ਆਰ.ਆਈ. ਦੀ ਇਜਾਦ ਕੀਤੀ ਗਈ ਸ਼ੂਗਰ (ਡਾਈਬਟੀਜ਼) ‘ਤੇ ਕਾਮਯਾਬ ਹੋਈ ਦਵਾ ਬੀਜੀਆਰ-34 ਨੇ ਦੁਨੀਆ ਦੇ ਟਾਪ-20 ਬਰਾਂਡ ਵਿੱਚ ਜਗ੍ਹਾ ਬਣਾ ਲਈ ਹੈ। ਬੀਜੀਆਰ-34 ਆਪਣੀ ਗੁਣਵੱਤਾ ਤੇ ਲੋਕਪ੍ਰਿਅਤਾ ਦੇ ਮਾਨਕਾਂ ਉੱਤੇ 14ਵੇ ਸਥਾਨ ‘ਤੇ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਬਾਕੀ ਸਾਰੀ 19 ਦਵਾ ਐਲੋਪੈਥਿਕ ਢੰਗ ਤੋਂ ਬਣਾਈ ਗਈ ਹੈ। ਬੀਜੀਆਰ-34 ਇਕੱਲੀ ਆਯੁਰਵੈਦਿਕ ਤੇ ਭਾਰਤੀ ਇਲਾਜ ਥੈਰੇਪੀ ਦੇ ਆਧਾਰ ‘ਤੇ ਬਣਾਈ ਗਈ ਵਿਗਿਆਨਕ ਦਵਾਈ ਹੈ।
ਆਲ ਇੰਡੀਆ ਓਰੀਜਿਨ ਕੈਮਿਸਟ ਐਂਡ ਡਿਸਟ੍ਰੀਬਿਊਟਰ ਲਿਮਟਿਡ ਯਾਨੀ ਏਆਈਓਸੀਡੀ ਨੇ ਪਿਛਲੇ ਦੋ ਸਾਲਾਂ ਵਿੱਚ 6367 ਦਵਾਈਆਂ ਦਾ ਅਧਿਐਨ ਕੀਤਾ। ਇਸ ਦੌਰਾਨ ਦਵਾ ਦੇ ਬਰਾਂਡ ਦੀ ਵਿਕਰੀ ਮਰੀਜ਼ਾਂ ਉੱਤੇ ਅਸਰ, ਸਾਈਡ ਇਫੈਕਟ ਸਹਿਤ ਰੈਂਕਿਗ ਤੇ ਮੈਟ ਵੈਲਿਊ ਵਰਗੇ ਮਾਨਕਾਂ ਉੱਤੇ ਦਵਾ ਨੂੰ ਦੇਖਿਆ ਜਾਂਦਾ ਹੈ। ਇਸ ਦੇ ਬਾਅਦ ਕ੍ਰਮਵਾਰ ਦਰਜਾ ਦਿੱਤਾ ਜਾਂਦਾ ਹੈ। ਸਾਰੇ ਮਾਨਕਾਂ ਉੱਤੇ ਦੇਖਣ ਲਈ ਸਾਰੀਆਂ ਇਲਾਜ ਥੈਰੇਪੀਆਂ ਦੀ ਟਾਪ ਦਵਾ ਸ਼ਾਮਲ ਕੀਤੀਆਂ ਗਈਆਂ ਸਨ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਯੁਰਵੈਦਿਕ ਦਵਾ ਸਿਖਰ ਦੀਆਂ 20 ਦਵਾਈਆਂ ਵਿੱਚ ਸ਼ਾਮਲ ਹੋਈ ਹੈ।
ਇਸ ਉਪਲਬਧੀ ਉੱਤੇ ਸੀਐਸਆਈਆਰ ਨੇ ਤਾਂ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਪਰ ਸੀਐਸਆਈਆਰ ਦੇ ਫ਼ਾਰਮੂਲੇ ਉੱਤੇ ਇਸ ਦਵਾ ਦਾ ਉਤਪਾਦਨ ਕਰਨ ਵਾਲੇ ਐਮਿਲ ਫ਼ਰਮਾ ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਕਿਹਾ ਕਿ ਆਧੁਨਿਕ ਮਾਨਕਾਂ ਮੁਤਾਬਕ ਆਯੂਵੈਦ ਦੀ ਇਹ ਚਮਤਕਾਰੀ ਦਵਾਈ ਤਿਆਰ ਕਰਨ ਦਾ ਸਿਹਰਾ ਸੀਐਸਆਈਆਰ ਦੇ ਵਿਗਿਆਨੀਆਂ ਤੇ ਉਨ੍ਹਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੈਦ ਦੇ ਫ਼ਾਰਮੂਲਿਆਂ ਦੀ ਖੋਜ ਕੀਤੀ ਜਾਵੇ ਤਾਂ ਹੋਰ ਵੀ ਬਹੁਤ ਚਮਤਕਾਰ ਸੰਭਵ ਹੈ।
ਕੀ ਹੈ ਇਹ ਸ਼ੂਗਰ ਦੇ ਇਹ ਆਯੁਰਵੈਦਿਕ ਦਵਾ? 
ਵਿਗਿਆਨਕ ਤੇ ਸਨਅਤ ਰੀਸਰਚ ਕੌਂਸਲ (ਸੀਐਸਆਈਆਰ) ਨੇ ਟਾਈਪ ਦੋ ਡਾਇਬੀਟੀਜ਼ (ਸ਼ੂਗਰ) ਲਈ ਵਿਗਿਆਨਕ ਪੁਸ਼ਟੀ ਨਾਲ ਆਯੁਰਵੈਦਿਕ ਦਵਾਈ (ਬੀਜੀਆਰ-34) ਲਾਂਚ ਕੀਤੀ ਹੈ। ਇਹ ਦਵਾਈ ਬਲੱਡ ਗਲੂਕੋਜ਼ ਰੈਗੂਲੇਟਰ-34 ਸੀਐਸਆਈਆਰ ਦੀ ਦੋ ਰਿਸਰਚ ਯੂਨਿਟਾਂ ਨੈਸ਼ਨਲ ਬੌਟਨੀਕਲ ਰਿਸਰਚ ਇੰਸਟੀਚਿਊਟਸ (ਐਨਬੀਆਰਆਈ) ਤੇ ਦ ਸੈਂਟਰਲ ਇੰਸਟੀਚਿਊਟਸ ਫੋਰ ਮੈਡੀਕਲ ਐਂਡ ਅਰੋਮੈਟਿਕ ਪਲਾਂਟਸ ਨੇ ਵਿਕਸਤ ਕੀਤੀ ਹੈ। ਇਹ ਦਵਾਈ ਛੇ ਜੜੀ ਬੂਟੀਆਂ ਦੇ ਅਰਕ ਨਾਲ ਬਣੀ ਹੈ। ਇਸ ‘ਚ ਦਾਰੂਹਰਿਦਰਾ, ਗਿਲੋਯ, ਵਿਜੇਯਾਸਰ, ਗੁਡਮਾਰ, ਮਜੀਠ ਮੈਥਿਕਾ ਸ਼ਾਮਲ ਹੈ।
ਸੀਐਸਆਈਆਰ-ਐਨਬੀਆਰਆਈ ਦੇ ਸੀਨੀਅਰ ਪ੍ਰਧਾਨ ਡਾ. ਏ.ਕੇ. ਐਸ ਰਾਵਤ ਨੇ ਕਿਹਾ ਕਿ ਭਾਰਤ ਛੇ ਕਰੋੜ ਡਾਇਬੀਟੀਜ਼ ਰੋਗੀਆਂ ਦਾ ਘਰ ਹੈ। ਉਨ੍ਹਾਂ ਕਿਹਾ ਕਿ ਬੀਜੀਆਰ-34 ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਤੇ ਹੋਰ ਦਵਾਈਆਂ ਦੇ ਹਾਨੀਕਾਰਕ ਪ੍ਰਭਾਵ ਨੂੰ ਸੀਮਤ ਕਰਦੇ ਹੋਏ ਕੰਮ ਕਰਦਾ ਹੈ। ਸੀਐਸਆਈਆਰ-ਐਨਬੀਆਰਆਈ ਦੇ ਮੁੱਖ ਵਿਗਿਆਨੀ ਡਾ. ਸੀਐਚ ਵੀ ਰਾਵ ਨੇ ਕਿਹਾ ਕਿ ਮਹੱਤਵਪੂਰਨ ਹਿੱਸਾ ਡੀਪੀਪੀ-4 ਨੂੰ ਰੋਕਦਾ ਹੈ ਤੇ ਇੰਸੂਲਿਨ ਰਸਾਅ ਨੂੰ ਵਧਾਉਂਦਾ ਹੈ। ਉਹ ਕਹਿੰਦੇ ਹਨ ਕਿ ਉਤਪਾਦ ਨੇ ਪ੍ਰੀਖਣ ਦਾ ਇੱਕ ਪੜਾਅ ਪਾਰ ਕਰ ਲਿਆ ਹੈ। ਪ੍ਰਯੋਗਾਤਮਕ ਵਿਸ਼ਿਆਂ ਵਿੱਚ ਹਾਯਪੋਗਲਯਸਕਿਮ (ਬਲੱਡ ਸ਼ੂਗਰ ਦਾ ਸਭ ਤੋਂ ਘੱਟ ਪੱਧਰ) ਗਤੀਵਿਧੀ ਨੂੰ ਦਰਸਾਇਆ ਹੈ। ਇਸ ਦਵਾਈ ਦੀ ਕੀਮਤ ਪੰਜ ਰੁਪਏ ਪ੍ਰਤੀ ਟੈਬਲੇਟ (ਗੋਲੀ) ਹੈ। ਇਹ ਸੂਬੇ ਦੇ ਸਾਰੇ ਮੁੱਖ ਕੈਮਿਸਟ ਕਾਊਂਟਰਸ ‘ਤੇ ਉਪਲਬਧ ਹੈ। ਜ਼ਿਕਰਯੋਗ ਹੈ ਕਿ ‘ਏਬੀਪੀ ਸਾਂਝਾ’ ਨੇ ਇਸ ਦਵਾਈ ਦੀ ਖੋਜ ਸਮੇਂ ਇਸ ਦਵਾਈ ਉੱਤੇ ਖਬਰ ਕੀਤੀ ਸੀ ਜਿਸ ਦੀ ਵੀਡੀਓ ਹੇਠ ਹੈ।

First Published: Wednesday, 17 May 2017 1:10 PM

Related Stories

ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?
ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?

ਚੰਡੀਗੜ੍ਹ: ਤੁਸੀਂ ਦੇਖਿਆ ਹੋਵੇਗਾ ਤਕਰੀਬਨ 25 ਫੀਸਦੀ ਲੋਕਾਂ ਦੀ ਵਿਆਹ ਤੋਂ ਬਾਅਦ

ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ
ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ

ਨਵੀਂ ਦਿੱਲੀ: ਅਕਸਰ ਲੋਕ ਬਾਹਰੀ ਧੂੜ ਮਿੱਟੀ ਤੋਂ ਬਚਣ ਲਈ ਕਾਰ ਦੇ ਸ਼ੀਸ਼ੇ ਬੰਦ ਕਰ

ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!
ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!

ਨਵੀਂ ਦਿੱਲੀ: ਸਾਰਾ ਦਿਨ ਫੁਰਤੀਲਾ ਰਹਿਣ ਲਈ ਸਵੇਰੇ ਨਾਸ਼ਤਾ ਕਰਨਾ ਤਾਂ ਜ਼ਰੂਰੀ ਹੈ

ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਹਰ ਰੋਜ਼ 2 ਘੰਟੇ ਡ੍ਰਾਈਵਿੰਗ ਕਰਨ ਨਾਲ

ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!
ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!

ਨਵੀਂ ਦਿੱਲੀ: ਤੁਹਾਡੇ ਬੋਲਣ ਦੇ ਲਹਿਜ਼ੇ ਤੋਂ ਤੁਹਾਡੀ ਮਾਨਸਿਕ ਸਿਹਤ ਬਾਰੇ ਬਹੁਤ

ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ
ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ...

ਨਵੀਂ ਦਿੱਲੀ: ਦਿਨੋ-ਦਿਨ ਵਧ ਰਹੀ ਗਰਮੀ ਵਿੱਚ ਏਅਰ ਕੰਡੀਸ਼ਨਰ ਆਪਣੀ ਠੰਢੀ ਹਵਾ ਨਾਲ

ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!
ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!

ਚੰਡੀਗੜ੍ਹ: ਕੀ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ? ਜੇ ਅਜਿਹਾ ਹੈ ਤਾਂ ਇਹ ਜਾਣਨਾ

ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ
ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ

ਚੰਡੀਗੜ੍ਹ : ਦਿਲ ਦੀਆਂ ਬਿਮਾਰੀਆਂ ਦੇ ਵੱਧਦੇ ਖ਼ਤਰੇ ਦਾ ਹੁਣ ਆਨਲਾਈਨ ਅਨੁਮਾਨ