ਕੈਂਸਰ ਦੀ ਅਸਲ ਦਵਾਈ ਸਾਈਕਲ, ਨਹੀਂ ਯਕੀਨ ਤਾਂ ਅਜ਼ਮਾ ਕੇ ਵੇਖੋ

By: ABP SANJHA | | Last Updated: Sunday, 23 April 2017 3:30 PM
ਕੈਂਸਰ ਦੀ ਅਸਲ ਦਵਾਈ ਸਾਈਕਲ, ਨਹੀਂ ਯਕੀਨ ਤਾਂ ਅਜ਼ਮਾ ਕੇ ਵੇਖੋ

ਨਵੀਂ ਦਿੱਲੀ: ਵਿਗਿਆਨੀਆਂ ਦਾ ਦਾਅਵਾ ਹੈ ਕਿ ਸਾਈਕਲ ਦੀ ਵਰਤੋਂ ਕਰਨ ਨਾਲ ਦਿਲ ਦੀ ਬਿਮਾਰੀ ਤੇ ਕੈਂਸਰ ਦੀ ਸੰਭਾਵਨਾ ਬਹੁਤ ਘੱਟ ਰਹਿ ਜਾਂਦੀ ਹੈ। ਬਰਤਾਨੀਆ ਵਿੱਚ ਕੈਂਸਰ ਸਬੰਧੀ ਢਾਈ ਲੱਖ ਲੋਕਾਂ ਉੱਤੇ ਕੀਤੇ ਗਏ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ।
ਸਰਵੇਖਣ ਦੌਰਾਨ ਪਤਾ ਲੱਗਾ ਕਿ ਜਨਤਕ ਟਰਾਂਸਪੋਰਟ ਵਿੱਚ ਜਾਂ ਕਾਰ ਵਿੱਚ ਸਫ਼ਰ ਕਰਨ ਵਾਲਿਆਂ ਦੀ ਥਾਂ ਪੈਦਲ ਚੱਲਣ ਵਾਲੇ ਜ਼ਿਆਦਾ ਫਿੱਟ ਦਿਖਾਈ ਦਿੱਤੇ। ਗਲਾਸਗੋ ਟੀਮ ਦਾ ਕਹਿਣਾ ਹੈ ਕਿ ਜੇਕਰ ਇੱਕ ਵਾਰ ਰੋਜ਼ਾਨਾ ਕੰਮਕਾਜ ਦਾ ਹਿੱਸਾ ਬਣਨ ਬਾਅਦ ਸਾਈਕਲ ਚਲਾਉਣ ਲਈ ਇੱਛਾ ਸ਼ਕਤੀ ਦੀ ਜ਼ਰੂਰਤ ਨਹੀਂ ਹੁੰਦੀ। ਅਜਿਹਾ ਆਮ ਤੌਰ ਉੱਤੇ ਜਿੰਮ ਜਾਣ ਲਈ ਹੁੰਦਾ ਹੈ। ਪੰਜ ਸਾਲ ਦੇ ਅਧਿਐਨ ਵਿੱਚ ਸ਼ਾਮਲ ਰਹਿਣ ਵਾਲੇ ਲੋਕਾਂ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ ਗਈ ਜੋ ਜ਼ਿਆਦਾਤਰ ਸਥਿਰ ਰਹਿੰਦੇ ਹਨ।
ਕੁਲ ਮਿਲ ਕੇ ਜਿਨ੍ਹਾਂ ਲੋਕਾਂ ਦਾ ਅਧਿਐਨ ਕੀਤਾ ਗਿਆ ਉਨ੍ਹਾਂ ਵਿੱਚੋਂ 2430 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 3748  ਲੋਕਾਂ ਦੀ ਮੌਤ ਦਾ ਕਾਰਨ ਕੈਂਸਰ ਸੀ। 1110 ਲੋਕਾਂ ਨੂੰ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਅਧਿਐਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਸਾਈਕਲ ਚਲਾਉਣ ਵਾਲੇ ਲੋਕਾਂ ਵਿੱਚ ਮੌਤ ਦੀ ਦਰ ਕਾਫ਼ੀ ਘੱਟ ਰਹੀ। ਅਜਿਹੇ ਲੋਕਾਂ ਵਿੱਚ ਮੌਤ ਦਾ ਖ਼ਤਰਾ 41 ਫ਼ੀਸਦੀ ਘੱਟ ਦੇਖਿਆ ਗਿਆ।
ਇਨ੍ਹਾਂ ਵਿੱਚੋਂ ਕੈਂਸਰ ਦੇ ਮਾਮਲੇ 45 ਫ਼ੀਸਦੀ ਤੇ ਦਿਲ ਦੀ ਬਿਮਾਰੀ ਦੇ ਮਾਮਲਿਆਂ ਵਿੱਚ 46 ਫ਼ੀਸਦੀ ਦਾ ਇਜ਼ਾਫਾ ਦੇਖਿਆ ਗਿਆ। ਇਸ ਵਿੱਚੋਂ ਸਾਈਕਲ ਚਲਾਉਣ ਵਾਲਿਆਂ ਨੇ ਇੱਕ ਹਫ਼ਤੇ ਵਿੱਚ ਔਸਤਨ ਕਰੀਬ 48 ਕਿੱਲੋਮੀਟਰ ਸਾਈਕਲ ਚਲਾਈ ਪਰ ਇਸ ਦੇ ਅੱਗੇ ਉਨ੍ਹਾਂ ਨੇ ਜਿੰਨਾ ਵੀ ਸਾਈਕਲ ਚਲਾਇਆ ਉਹ ਉਨ੍ਹਾਂ ਦੀ ਸਿਹਤ ਲਈ ਵਰਦਾਨ ਸਾਬਤ ਹੋਇਆ।
ਪੈਦਲ ਚੱਲਣ ਨਾਲ ਦਿਲ ਦੀ ਬਿਮਾਰੀ ਵਿਕਸਤ ਹੋਣ ਵਿੱਚ ਕਮੀ ਆਈ ਪਰ ਫ਼ਾਇਦਾ ਸਿਰਫ਼ ਉਨ੍ਹਾਂ ਲੋਕਾਂ ਹੋਇਆ ਜੋ ਕਰੀਬ 10 ਕਿਲੋਮੀਟਰ ਚੱਲਦੇ ਹਨ। ਗਲਾਸਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਜੇਸਨ ਗਿੱਲ ਨੇ ਦੱਸਿਆ, ”ਇਸ ਸਿੱਧਾ ਸਬੂਤ ਹੈ ਕਿ ਜੋ ਲੋਕ ਕ੍ਰਿਆਸ਼ੀਲ ਤਰੀਕੇ ਨਾਲ ਸਫ਼ਰ ਕਰਦੇ ਹਨ। ਖ਼ਾਸ ਤੌਰ ਉੱਤੇ ਸਾਈਕਲ ਚਲਾਉਂਦੇ ਹਨ ਉਨ੍ਹਾਂ ਦੀ ਸਿਹਤ ਜ਼ਿਆਦਾ ਤੰਦਰੁਸਤ ਰਹਿੰਦੀ ਹੈ। ਇਸ ਤੋਂ ਇਲਾਵਾ ਜੋ ਸਾਈਕਲ ਤੇ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਦੇ ਹਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੇਖਿਆ।
ਇਸ ਦਾ ਮਤਲਬ ਹੈ ਕਿ ਅਧਿਐਨ ਅਨੁਸਾਰ ਸਾਈਕਲ ਚਲਾਉਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਬ੍ਰਿਟੇਨ ਦੇ ਕੈਂਸਰ ਖੋਜ ਦੇ ਕਲੇਰ ਹਾਰਡ ਦਾ ਕਹਿਣਾ ਹੈ ਕਿ ਇਹ ਅਧਿਐਨ ਤੁਹਾਡੀ ਦਿਨ ਚਰਚਾ ਵਿੱਚ ਕਾਰਜਸ਼ੀਲਤਾ ਦੇ ਸੰਭਾਵਿਤ ਲਾਭਾਂ ਨੂੰ ਉਜਾਗਰ ਕਰਨ ਵਿੱਚ ਮਦਦ ਕਰਦਾ ਹੈ। ਤੁਹਾਨੂੰ ਜਿੰਮ ਜਾਣ ਜਾਂ ਮੈਰਾਥਨ ਦੌੜਨ ਦੀ ਜ਼ਰੂਰਤ ਨਹੀਂ।
First Published: Sunday, 23 April 2017 3:30 PM