ਜਿੰਮ 'ਚ ਵਰਕ ਆਊਟ ਕਰਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

By: abp sanjha | | Last Updated: Sunday, 16 July 2017 12:05 PM
ਜਿੰਮ 'ਚ ਵਰਕ ਆਊਟ ਕਰਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜਿੰਮ ਵਿੱਚ ਸਹੀ ਢੰਗ ਨਾਲ ਵਰਕ ਆਊਟ ਨਾ ਕਰਨ ਕਰਕੇ ਮੌਤ ਤੱਕ ਹੋ ਸਕਦੀ ਹੈ। ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਇੰਸਟ੍ਰਕਟਰ ਦੀ ਦੇਖਭਾਲ ਵਿੱਚ ਹੀ ਵਰਕ ਆਊਟ ਕਰਨਾ ਚਾਹੀਦਾ ਹੈ। ਅਜਿਹਾ ਹੀ ਵਾਕਿਆ ਡੈੱਲ ਕੰਪਨੀ ਦੇ ਸੌਫਟਵੇਅਰ ਇੰਜਨੀਅਰ ਨਾਲ ਵਾਪਰਿਆ।

 

ਡੈੱਲ ਕੰਪਨੀ ਵਿੱਚ ਕੰਮ ਕਰਦੇ 22 ਸਾਲ ਦੇ ਸੌਫਟਵੇਅਰ ਇੰਜਨੀਅਰ ਦੀ ਮਧਾਪੁਰ ‘ਚ ਵਰਕ ਆਊਟ ਦੌਰਾਨ ਮੌਤ ਹੋ ਗਈ। ਵਰੁਣ ਬੈਕ ਮਸਲਜ਼ ਵਰਕ ਆਊਟ ਕਰ ਰਿਹਾ ਸੀ। ਉਸੇ ਦੌਰਾਨ ਉਸ ਦੀ ਛਾਤੀ ‘ਚ ਅਚਾਨਕ ਦਰਦ ਹੋਣ ਲੱਗਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ।

 

ਪੁਲਿਸ ਮੁਤਾਬਕ ਵਰੁਣ ਕੁਮਾਰ ਡੈੱਲ ਕੰਪਨੀ ਦੇ ਜਿੰਮ ‘ਚ 11 ਵਜੇ ਤੋਂ ਸੀ। ਇਸੇ ਦਰਮਿਆਨ ਉਸ ਦੀ ਛਾਤੀ ‘ਚ ਦਰਦ ਹੋਣ ਲੱਗਿਆ ਤੇ ਉਹ ਪਸੀਨੇ ਨਾਲ ਲੱਥਪੱਥ ਹੋ ਗਿਆ। ਜਿਮ ਦੇ ਇੰਸਟ੍ਰਕਟਰ ਨੇ ਉਸ ਨੂੰ ਬੈਠਾ ਕੇ ਕੁਝ ਦੇਰ ਅਰਾਮ ਕਰਨ ਲਈ ਕਿਹਾ ਪਰ ਉਸ ਇੱਕਦਮ ਬੇਹੋਸ਼ ਹੋ ਗਿਆ। ਵਰੁਣ ਨੂੰ ਤੁਰੰਤ ਕਲੀਨਕ ‘ਚ ਲਿਜਾਇਆ ਗਿਆ ਤੇ ਉਸ ਦਾ ਬੀਪੀ ਚੈੱਕ ਕੀਤਾ। ਉਸ ਦੀ ਪਲਸ 40 ਤੱਕ ਚਲੀ ਗਈ ਸੀ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਵਰੁਣ ਵਿਸਾਖਾਪਟਨਮ ਦਾ ਰਹਿਣ ਵਾਲਾ ਸੀ। ਉਹ ਪਿਛਲੇ ਇੱਕ ਸਾਲ ਤੋਂ ਕੰਪਨੀ ‘ਚ ਕੰਮ ਕਰ ਰਿਹਾ ਸੀ ਤੇ ਰੋਜ਼ਾਨਾ ਜਿੰਮ ਕਰਦਾ ਸੀ। ਵਰੁਣ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਪਹਿਲਾਂ ਦਿਲ ਦੀ ਬੀਮਾਰੀ ਰਹਿ ਚੁੱਕੀ ਹੈ। ਪੁਲਿਸ ਨੂੰ ਪਤਾ ਲੱਗਾ ਕਿ ਉਸ ਨੇ ਰਾਤ ਨੂੰ ਠੀਕ ਖਾਣਾ ਨਹੀਂ ਖਾਧਾ ਸੀ। ਅਗਲੇ ਦਿਨ ਜਿੰਮ ‘ਚ ਹਾਰਡ ਵਰਕ ਆਊਟ ਕੀਤਾ ਸੀ। ਇਸ ਕਾਰਨ ਹੀ ਹਾਦਸਾ ਵਾਪਰਿਆ ਹੋ ਸਕਦਾ ਹੈ।

First Published: Sunday, 16 July 2017 12:05 PM