ਪੰਜਾਬ 'ਚ ਡੇਂਗੂ ਦਾ ਕਹਿਰ, 8700 ਮਰੀਜ਼, 28 ਮੌਤਾਂ

By: abp sanjha | | Last Updated: Thursday, 2 November 2017 5:09 PM
ਪੰਜਾਬ 'ਚ ਡੇਂਗੂ ਦਾ ਕਹਿਰ, 8700 ਮਰੀਜ਼, 28 ਮੌਤਾਂ

ਚੰਡੀਗੜ੍ਹ: ਮੌਸਮ ਬਦਲਣ ਨਾਲ ਪੰਜਾਬ ਵਿੱਚ ਡੇਂਗੂ ਨੇ ਵੱਡੇ ਪੱਧਰ ਉੱਤੇ ਦਸਕ ਦੇ ਦਿੱਤੀ ਹੈ। ਪੰਜਾਬ ਅੰਦਰ ਡੇਂਗੂ ਬੁਖ਼ਾਰ ਦੇ 8700 ਕੇਸ ਦਰਜ ਕੀਤੇ ਹਨ। ਇੰਨਾ ਹੀ ਨਹੀਂ ਡੇਂਗੂ ਨਾਲ 28 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਰੋਜ਼ਾਨਾ ਸੈਂਕੜੇ ਕੇਸ ਸਾਹਮਣੇ ਆਉਣ ਨਾਲ ਸੂਬੇ ਮਰੀਜ਼ਾਂ ਤੇ ਮੌਤਾਂ ਦੇ ਅੰਕੜੇ ਹੋਰ ਵੀ ਵਧਣ ਦਾ ਖਦਸ਼ਾ ਹੈ।

 
ਇਸ ਸਾਲ ਮੁਹਾਲੀ ‘ਚ ਡੇਂਗੂ ਦੇ 1633 ਕੇਸ ਸਾਹਮਣੇ ਆਏ ਹਨ ਜਦਕਿ ਪਟਿਆਲਾ ਤੇ ਹੁਸ਼ਿਆਰਪੁਰ ਕ੍ਰਮਵਾਰ 1213 ਤੇ 1109 ਕੇਸਾਂ ਨਾਲ ਇਸ ਤੋਂ ਬਾਅਦ ਆਉਂਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ 28 ਮਰੀਜ਼ਾਂ ਦੀ ਇਸ ਬੀਮਾਰੀ ਨਾਲ ਮਰਨ ਦਾ ਖ਼ਦਸ਼ਾ ਹੈ।

 
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕਰੀਬ 25,000 ਘਰਾਂ ਤੋਂ ਡੇਂਗੂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਪੰਜਾਬ ਅੰਦਰ 10 ਲੱਖ ਤੋਂ ਵਧ ਘਰਾਂ ਦੀ ਜਾਂਚ ਵੀ ਕੀਤੀ ਹੈ ਤਾਂ ਜੋ ਮੱਛਰ ਦੀ ਪਛਾਣ ਹੋ ਸਕੇ।

 

ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਹਾਲਾਤ ਨਾਲ ਨਿਪਟਣ ਨੂੰ ਟੈਸਟ ਦੀਆਂ ਸੁਵਿਧਾਵਾਂ ਤੇ ਦਵਾਈਆਂ ਦੀ ਕੋਈ ਘਾਟ ਨਹੀਂ ਜਦਕਿ ਮੱਛਰਾਂ ਦੇ ਵਧਣ ਕਾਰਨ ਬੀਮਾਰੀ ਦਾ ਲਗਾਤਾਰ ਵਧਣਾ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਪੰਜਾਬ ਅੰਦਰ ਡੇਂਗੂ ਦੇ 10439 ਕੇਸ ਸਾਹਮਣੇ ਆਏ ਸਨ ਤੇ 15 ਲੋਕਾਂ ਦੀ ਮੌਤ ਹੋ ਗਈ ਸੀ।

First Published: Thursday, 2 November 2017 5:09 PM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ