ਪਾਣੀ ਪੀਣ ਦੇ ਫਾਇਦੇ ਤੇ ਨੁਕਾਸਨ ਬਾਰੇ ਜਾਣੋ

By: ਏਬੀਪੀ ਸਾਂਝਾ | | Last Updated: Thursday, 13 April 2017 4:00 PM
ਪਾਣੀ ਪੀਣ ਦੇ ਫਾਇਦੇ ਤੇ ਨੁਕਾਸਨ ਬਾਰੇ ਜਾਣੋ

ਚੰਡੀਗੜ੍ਹ : ਕਿਹਾ ਜਾਂਦਾ ਹੈ ਕਿ ਪਾਣੀ ਸਾਡੇ ਸ਼ਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਾਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ। ਇਸ ਨਾਲ ਸ਼ਰੀਰ ‘ਚ ਸ਼ਕਤੀ ਆਉਂਦੀ ਹੈ। ਸਾਨੂੰ ਹਰ ਰੋਜ਼  ਦਿਨ ‘ਚ ਅੱਠ- ਦਸ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ, ਕੋਈ ਮੋਟਾਪਾ ਘੱਟ ਕਰਨ ਲਈ ਸਵੇਰੇ ਉੱਠ ਕੇ ਗਰਮ ਪਾਣੀ ਪੀਂਦਾ ਹੈ, ਕਿਸੇ ਨੂੰ ਲੱਗਦਾ ਹੈ ਜਿਆਦਾ ਪਾਣੀ ਪੀਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਪਰ ਜ਼ਰੂਰੀ ਨਹੀਂ ਕਿ ਪਾਣੀ ਪੀਣ ਦੇ ਸਾਰੇ ਫਾਇਦੇ ਹੀ ਹੁੰਦੇ ਹਨ। ਇਸਦੇ ਕੁਝ ਨੁਕਸਾਨ ਵੀ ਹੁੰਦੇ ਹਨ।  ਜਿਆਦਾਤਰ ਲੋਕ ਸਿਰਫ ਪਾਣੀ ਦੇ ਫਾਇਦੇ ਜਾਣਦੇ ਹਨ। ਪਰ ਜ਼ਰੂਰਤ ਤੋਂ ਜਿਆਦਾ ਪਾਣੀ ਪੀਣਾ ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ ਇਹ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੋਣਾ।

 

 

ਭੋਜਨ ਦੇ ਨਾਲ ਪਾਣੀ ਪੀਣਾ ਨੁਕਸਾਨਦਾਇਕ ਹੁੰਦਾ ਹੈ। ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਖਾਣਾ ਪੇਟ ਭਾਰੀ ਹੋ ਜਾਂਦਾ ਹੈ। ਜਿਸ ਕਰਕੇ ਖਾਣਾ ਛੇਤੀ ਨਹੀਂ ਪਚਦਾ ਅਤੇ ਛਾਤੀ ‘ਚ ਜਲਨ ਹੁੰਦੀ ਹੈ। ਪਾਚਨ ਕਿਰਿਆ ‘ਚ ਗੜਬੜੀ ਕਰਕੇ ਖਾਣਾ ਪਚਣ ‘ਚ ਜ਼ਿਆਦਾ ਸਮਾਂ ਲੱਗਦਾ ਹੈ, ਜਿਸ ਨਾਲ ਪੇਟ ਦਰਦ, ਪੇਟ ਖਰਾਬ ਅਤੇ ਗੈਸ ਦੀ ਪਰੇਸ਼ਾਨੀ ਹੋ ਜਾਂਦੀ ਹੈ। ਖਾਣੇ ਦੇ ਦੌਰਾਨ ਪਾਣੀ ਪੀਣ ਨਾਲ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ, ਜਿਸ ਕਰਕੇ ਕਬਜ਼ ਹੋ ਜਾਂਦੀ ਹੈ।

 

ਖਾਣੇ ‘ਚ ਮੌਜੂਦ ਪੋਸ਼ਕ ਤੱਤਾਂ ਨੂੰ ਸ਼ਰੀਰ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਕਰ ਪਾਉਂਦਾ, ਜਿਸ ਨਾਲ ਸ਼ਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਖਾਣੇ ਦੇ ਨਾਲ ਪਾਣੀ ਪੀਣ ਨਾਲ ਸ਼ਰੀਰ ਦਾ ਭਾਰ ਵੱਧਦਾ ਹੈ, ਜਿਸ ਕਰਕੇ ਸ਼ਰੀਰ ਜ਼ਰੂਰਤ ਦੇ ਹਿਸਾਬ ਨਾਲ ਕੈਲੋਰੀ ਖਰਚ ਨਹੀਂ ਕਰ ਪਾਉਂਦਾ। ਸ਼ਰੀਰ ‘ਚ ਯੂਰਿਕ ਐਸਿਡ ਵੱਧ ਜਾਂਦਾ ਹੈ, ਇਸ ਨਾਲ ਕਿਡਨੀ ਅਤੇ ਦਿਲ ਦੀ ਬੀਮਾਰੀਆਂ ਲੱਗ ਜਾਂਦੀਆਂ ਹਨ। ਖਾਣੇ ਦੇ ਦੌਰਾਨ ਪਾਣੀ ਪੀਣ ਨਾਲ ਪੇਟ ‘ਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ।

First Published: Thursday, 13 April 2017 4:00 PM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ