ਬ੍ਰੈਸਟ ਕੈਂਸਰ ਰੋਕਣ 'ਚ ਸਟ੍ਰਾਬਰੀ ਮਦਦਗਾਰ

By: abp sanjha | | Last Updated: Saturday, 22 April 2017 1:35 PM
ਬ੍ਰੈਸਟ ਕੈਂਸਰ ਰੋਕਣ 'ਚ ਸਟ੍ਰਾਬਰੀ ਮਦਦਗਾਰ

ਰੋਮ : ਵਿਗਿਆਨਕਾਂ ਨੇ ਪਹਿਲੀ ਵਾਰ ਜਾਣਿਆ ਹੈ ਕਿ ਬ੍ਰੇਸਟ ਕੈਂਸਰ ਦੀ ਰੋਕਥਾਮ ‘ਚ ਸਟ੫ਾਬਰੀ ਮਦਦਗਾਰ ਹੋ ਸਕਦੀ ਹੈ। ਇਸ ਫਲ਼ ਦੇ ਅਰਕ ਨਾਲ ਬ੍ਰੈਸਟ ਕੈਂਸਰ ਦੀਆਂ ਕੋਸ਼ਿਕਾਵਾਂ ਦੇ ਫੈਲਾਅ ਅਤੇ ਟਿਊਮਰ ਦੇ ਵਾਧੇ ‘ਤੇ ਰੋਕ ਲਗਾਉਣ ‘ਚ ਮਦਦ ਮਿਲ ਸਕਦੀ ਹੈ। ਇਹ ਦਾਅਵਾ ਨਵੀਂ ਖੋਜ ‘ਚ ਕੀਤਾ ਗਿਆ ਹੈ।

 

 

ਖੋਜਕਾਰੀਆਂ ਨੇ ਲੈਬ ‘ਚ ਵਿਕਸਤ ਬ੍ਰੈਸਟ ਕੈਂਸਰ ਕੋਸ਼ਿਕਾਵਾਂ ‘ਤੇ ਸਟ੍ਰਾਬਰੀ ਦੇ ਅਰਕ ਦਾ ਪ੍ਰੀਖਣ ਕੀਤਾ। ਇਸ ‘ਚ ਜਾਣਿਆ ਕਿ ਇਹ ਬਿਮਾਰੀ ਨੂੰ ਰੋਕ ਸਕਦਾ ਹੈ। ਪਿਛਲੇ ਅਧਿਐਨਾਂ ‘ਚ ਜ਼ਾਹਿਰ ਹੋ ਚੁੱਕਿਆ ਹੈ ਕਿ ਪ੍ਰਤੀ ਦਿਨ 10 ਤੋਂ 15 ਸਟ੍ਰਾਬਰੀ ਖਾਣ ਨਾਲ ਸੋਜ ਰੋਕੂ ਸਮਰੱਥਾ ਵਧਣ ਨਾਲ ਬਲੱਡ ਕੋਲੈਸਟ੍ਰੋਲ ਦਾ ਪੱਧਰ ਘੱਟ ਕਰਨ ‘ਚ ਵੀ ਮਦਦ ਮਿਲ ਸਕਦੀ ਹੈ।

 

 

ਇਟਲੀ ਦੀ ਮਾਰਚੇ ਪਾਲੀਟੈਕਨਿਕ ਯੂਨੀਵਰਸਿਟੀ ਦੇ ਖੋਜਕਾਰੀ ਮੈਰਿਜੀਓ ਬੇਟੀਨੋ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਇਹ ਸਾਬਿਤ ਕੀਤਾ ਹੈ ਕਿ ਫੋਨੋਲਿਕ ਕੰਪਾਊਂਡ ਤੋਂ ਭਰਪੂਰ ਸਟ੍ਰਾਬਰੀ ਦਾ ਅਰਕ ਬ੍ਰੈਸਟ ਕੈਂਸਰ ਦੀ ਰੋਕਥਾਮ ‘ਚ ਕਾਰਗਰ ਹੋ ਸਕਦਾ ਹੈ।

First Published: Saturday, 22 April 2017 1:35 PM