ਨਾਮਰਦੀ ਦੇ ਨਾਂ 'ਤੇ ਲੋਕ ਹੋ ਰਹੇ ਲੁੱਟ ਦਾ ਸ਼ਿਕਾਰ, ਇਹ ਪੰਜ ਉਪਾਅ ਦੇਣਗੇ ਰਾਹਤ

By: Rajiv Sharma | | Last Updated: Friday, 29 December 2017 1:37 PM
ਨਾਮਰਦੀ ਦੇ ਨਾਂ 'ਤੇ ਲੋਕ ਹੋ ਰਹੇ ਲੁੱਟ ਦਾ ਸ਼ਿਕਾਰ, ਇਹ ਪੰਜ ਉਪਾਅ ਦੇਣਗੇ ਰਾਹਤ

ਨਵੀਂ ਦਿੱਲੀ: ਇਰੈਕਟਾਇਲ ਡਿਸਫ਼ੰਕਸ਼ਨ (ਨਾ ਮਰਦਾਨਗੀ) ਅਜਿਹੀ ਸਮੱਸਿਆ ਹੈ ਜਿਸ ਵਿੱਚ ਪੁਰਖਾਂ ਨੂੰ ਉਤੇਜਨਾ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਸ਼ਿਕਾਰ ਨੂੰ ਡਾਕਟਰ ਤੇ ਵੈਦ ਵੀ ਖੂਬ ਲੁੱਟਦੇ ਹਨ। ਜੇਕਰ ਤੁਸੀਂ ਇਸ ਵੇਲੇ ਇਸ ਸਮੱਸਿਆ ਨਾਲ ਜੂਝ ਰਹੇ ਹੋ ਜਾਂ ਫਿਰ ਇਸ ਹਾਲਤ ਤੋਂ ਬਚਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸ ਰਹੇ ਹਾਂ ਜੋ ਇਸ ਸਮੱਸਿਆ ਤੋਂ ਨਿਜਾਤ ਦਿਵਾਉਣਗੇ।
ਇਰੈਕਟਾਇਲ ਡਿਸਫ਼ੰਕਸ਼ਨ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਤਾਂ ਕਿਸੇ ਦਵਾਈ ਦੇ ਗ਼ਲਤ ਪ੍ਰਭਾਵ ਨਾਲ ਵੀ ਅਜਿਹਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਵਸਕਿਉਲਰ, ਨਿਊਰੋਲੌਜੀਕਲ ਬਿਮਾਰੀਆਂ, ਡਾਇਬਟੀਜ਼ ਜਾਂ ਪ੍ਰੋਸਟੇਟ ਸਬੰਧੀ ਇਲਾਜ ਜਾਂ ਸਰਜਰੀ ਨਾਲ ਇਹ ਸਮੱਸਿਆ ਪੈਦਾ ਹੋ ਸਕਦੀ ਹੈ। ਤਕਰੀਬਨ 75 ਫੀਸਦੀ ਪੁਰਸ਼ਾਂ ਵਿੱਚ ਇਹ ਅਜਿਹਾ ਕਰਨ ਕਰਕੇ ਹੁੰਦੀ ਹੈ।
ਇੱਕ ਰਿਸਰਚ ਅਨੁਸਾਰ 40 ਤੋਂ 70 ਸਾਲ ਉਮਰ ਵਰਗ ਵਿੱਚ ਕਰੀਬ 60 ਫੀਸਦੀ ਪੁਰਸ਼ਾਂ ਵਿੱਚ ਕੁਝ ਹੱਦ ਤੱਕ ਇਹ ਸਮੱਸਿਆ ਪਾਈ ਜਾਂਦੀ ਹੈ। ਹਾਵਰਡ ਯੂਨੀਵਰਸਿਟੀ ਦੀ ਇੱਕ ਖੋਜ ਮੁਤਾਬਕ, ਰੋਜ਼ਾਨਾ 30 ਮਿੰਟ ਦੀ ਵਾਕ ਕਰਨ ਨਾਲ ਇਰੈਕਟਾਇਲ ਡਿਸਫ਼ੰਕਸ਼ਨ ਦਾ ਜੋਖਮ 41 ਫੀਸਦੀ ਘੱਟ ਹੋ ਜਾਂਦਾ ਹੈ। ਕਸਰਤ ਕਾਰਨ ਨਾਲ ਵੀ ਮੋਟਾਪੇ ਦੇ ਸ਼ਿਕਾਰ ਮਰਦਾਂ ਵਿੱਚ  ਇਹ ਸਮੱਸਿਆ ਘੱਟ ਹੋ ਜਾਂਦੀ ਹੈ।
ਇੱਕ ਸਟੱਡੀ ਅਨੁਸਾਰ ਫਲ, ਸਬਜ਼ੀਆਂ, ਅਨਾਜ ਤੇ ਮੱਛੀ ਵਰਗੇ ਪੌਸ਼ਟਿਕ ਆਹਾਰ ਤੇ ਕੁਝ ਮਾਤਰਾ ਵਿੱਚ ਰੈੱਡ ਮੀਟ ਤੇ ਰਿਫਾਇੰਡ ਗਰੇਂਸ ਨਾਲ ਇਸ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ, ਹਾਈ ਕਲੈਸਟਰੋਲ ਤੇ ਹਾਈ ਟ੍ਰਿਗਲੀਸੇਰਾਈਡਸ ਦਿਲ ਦੀਆਂ ਧਮਣੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਸਰੋਰਾ ਤੇ ਬ੍ਰੇਨ ਹੈਮਰੇਜ ਵੀ ਹੋ ਸਕਦਾ ਹੈ। ਇਸ ਦਾ ਨਤੀਜਾ ਇਰੈਕਟਾਇਲ ਡਿਸਫ਼ੰਕਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਦੁਬਲੇ ਪਤਲੇ ਰਹਿਣ ਦੀ ਕੋਸ਼ਿਸ਼ ਕਰੋ, ਕਮਰ ਦੀ ਮੋਟਾਈ ਜੇਕਰ 40 ਇੰਚ ਤੱਕ ਪਹੁੰਚ ਜਾਵੇ ਤਾਂ ਅਜਿਹੇ ਪੁਰਸ਼ਾਂ ਨੂੰ 32 ਇੰਚ ਤੱਕ ਕਮਰ ਵਾਲੇ ਮਰਦਾਂ ਮੁਕਾਬਲੇ ਇਰੈਕਟਾਇਲ ਡਿਸਫ਼ੰਕਸ਼ਨ ਦਾ ਜ਼ੋਖਮ 50 ਫੀਸਦੀ ਵਧੇਰਾ ਹੁੰਦਾ ਹੈ। ਇਸ ਲਈ ਵਜਨ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।
First Published: Friday, 29 December 2017 1:35 PM

Related Stories

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ

ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ
ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ

ਨਿਊਯਾਰਕ: ਬੰਦਿਆਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ

ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ
ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ

ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ

ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...
ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...

ਤਿਰੂਵਨੰਤਪੁਰਮ- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ

ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.
ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

ਚੰਡੀਗੜ੍ਹ: ਸਾਡੇ ਵਿੱਚੋਂ ਜ਼ਿਆਦਾ ਲੋਕ ਪੈਰਾਂ ਨੂੰ ਓਨਾ ਮਹੱਤਤਾ ਨਹੀਂ ਦਿੰਦੇ

ਵਿਟਾਮਿਨ ਸੀ ਦਾ ਨਵਾਂ ਫਾਇਦਾ...
ਵਿਟਾਮਿਨ ਸੀ ਦਾ ਨਵਾਂ ਫਾਇਦਾ...

ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ