ਸਦਾ ਲਈ ਪਾਓ ਸਫੇਦ ਵਾਲਾਂ ਤੋਂ ਛੁਟਕਾਰਾ…

By: ਏਬੀਪੀ ਸਾਂਝਾ | | Last Updated: Monday, 11 December 2017 3:40 PM
ਸਦਾ ਲਈ ਪਾਓ ਸਫੇਦ ਵਾਲਾਂ ਤੋਂ ਛੁਟਕਾਰਾ…

ਚੰਡੀਗੜ੍ਹ: ਵਧਦੀ ਉਮਰ ਕਾਰਨ ਵਾਲਾ ਦਾ ਸਫੇਦ ਹੋਣਾ ਆਮ ਗੱਲ ਹੈ ਪਰ ਕਈ ਲੋਕਾਂ ਦੇ ਨਿੱਕੀ ਉਮਰੇ ਹੀ ਵਾਲ ਸਫੇਦ ਹੋਣ ਲੱਗਦੇ ਹਨ। ਇਸ ਕਾਰਨ ਉਹ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ ਕਿਉਂਕਿ ਸਫੇਦ ਵਾਲ ਬੁਢਾਪੇ ਨੂੰ ਦਰਸਾਉਂਦੇ ਹਨ। ਜੇਕਰ ਤੁਸੀਂ ਵੀ ਵਾਲਾਂ ਦੀ ਇਸ ਸਮੱਸਿਆ ਨਾਲ ਜੁਝ ਰਹੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਤੁਹਾਨੂੰ ਦੱਸਾਂਗੇ ਅਜਿਹੇ ਨੁਸਖੇ ਜੋ ਤੁਹਾਡੇ ਸਫੇਦ ਵਾਲਾ ਨੂੰ ਹਮੇਸ਼ਾ ਲਈ ਕਾਲਾ ਕਰ ਦੇਣਗੇ:

 

1. ਮਹਿੰਦੀ ਤੇ ਮੇਥੀ: ਸਭ ਤੋਂ ਪਹਿਲਾਂ ਮਹਿੰਦੀ ਤੇ ਮੇਥੀ ਨੂੰ ਮਿਲਾ ਕੇ ਪੇਸਟ ਬਣਾਓ। ਇਸ ਮਗਰੋਂ ਉਸ ‘ਚ ਕੁਝ ਮਾਤਰਾ ‘ਚ ਬਟਰ ਮਿਲਾ ਕੇ ਤੇ ਨਾਰੀਅਲ ਦਾ ਤੇਲ ਮਿਲਾ ਲਓ। ਫਿਰ ਇਸ ਦੇ ਘੋਲ ਨਾਲ ਚੰਗੀ ਤਰ੍ਹਾਂ ਵਾਲਾ ‘ਚ ਮਾਲਸ਼ ਕਰੋ। ਇਸ ਮਿਸ਼ਰਨ ਨਾਲ ਰੋਜ਼ਾਨਾ ਮਾਲਸ਼ ਕਰਨ ਨਾਲ ਦਿਨਾਂ ‘ਚ ਤੁਹਾਡੇ ਵਾਲਾ ਕਾਲੇ ਹੋ ਜਾਣਗੇ।

 

2. ਪਿਆਜ਼: ਤੁਸੀਂ ਪਿਆਜ਼ ਦਾ ਵੀ ਇਸਤੇਮਾਲ ਕਰ ਸਕਦੇ ਹੋ। ਪਿਆਜ਼ ਦੇ ਕੁਝ ਟੁਕੜਿਆਂ ਨੂੰ ਮਿਕਸਰ ਵਿੱਚ ਚੰਗੀ ਤਰ੍ਹਾਂ ਪੀਸ ਲਓ। ਇਸ ਪੇਸਟ ਨੂੰ ਵਾਲਾ ‘ਤੇ ਚੰਗੀ ਤਰ੍ਹਾਂ ਲਾਓ ਤੇ 15 ਮਿੰਟ ਬਾਅਦ ਸਿਰ ਧੋਅ ਲਓ। ਇਸ ਓਪਾਅ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਵਾਲ ਜਲਦੀ ਕਾਲੇ ਹੋ ਜਾਂਦੇ ਹਨ।

 

3. ਤੇਲ ਲਾਓ: ਵਾਲਾ ਨੂੰ ਤੇਲ ਲਾਉਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਵਾਲ ਰੁੱਖੇ ਹੋ ਕੇ ਝੜਨ ਲੱਗਦੇ ਹਨ ਤੇ ਤੁਸੀਂ ਗੰਜੇਪਣ ਦਾ ਸ਼ਿਕਾਰ ਹੋਣ ਲੱਗੇ ਹੋ। ਨਾਰੀਅਲ ਤੇ ਬਦਾਮ ਦਾ ਤੇਲ ਲਾਉਣਾ ਸਭ ਤੋਂ ਬੇਹਤਰ ਹੈ। ਨਾਰੀਅਲ ਤੇ ਬਦਾਮ ਦੇ ਤੇਲ ਨੂੰ ਮਿਲਾ ਕੇ ਸਿਰ ‘ਚ ਲਾਉਣ ਨਾਲ ਵਾਲਾਂ ਦੇ ਸਫੇਦਪੁਣੇ ਦੀ ਸਮੱਸਿਆਂ ਤੋਂ ਛੇਤੀ ਛੁਟਕਰਾ ਪਾਇਆ ਜਾ ਸਕਦਾ ਹੈ।

 

4. ਕੱਚਾ ਪਪੀਤਾ: ਇੱਕ ਕੱਚਾ ਪਪੀਤਾ ਲਓ ਤੇ ਉਸ ਦਾ ਪੇਸਟ ਬਣਾ ਲਓ ਇਸ ਪੇਸਟ ਨੂੰ ਵਾਲਾ ਵਿੱਚ ਲਾਓ ਤੇ 15 ਮਿੰਟ ਬਾਅਦ ਵਾਲ ਧੋ ਲਓ। ਇਸ ਉਪਾਅ ਨਾਲ ਨਾ ਹੀ ਵਾਲ ਝੜਨਗੇ ਤੇ ਨਾ ਹੀ ਵਾਲ ਸਫੇਦ ਹੋਣਗੇ।

 

5. ਸ਼ਿਕਾਕਾਈ ਤੇ ਆਂਵਲਾ: ਸ਼ਿਕਾਕਾਈ ਤੇ ਆਵਲਾ ਪੀਸ ਕੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਲਓ। ਸਵੇਰੇ ਇਸ ਦਾ ਪਾਣੀ ਛਾਣ ਕੇ ਵਾਲਾ ‘ਚ ਮਸਾਜ ਕਰੋ ਤੇ ਫਿਰ ਅੱਧੇ ਘੰਟੇ ਬਾਅਦ ਵਾਲ ਧੋ ਲਓ।

 

6. ਕਾਲੀ ਮਿਰਚ: ਦਹੀ ‘ਚ ਕਾਲੀ ਮਿਰਚ ਪਾ ਕੇ ਖਾਣਾ ਸਰੀਰ ਲਈ ਬੇਹੱਦ ਲਾਭਦਾਇਕ ਹੈ। ਇੱਕ ਪਾਸੇ ਤਾਂ ਕਾਲੀ ਮਿਰਚ ਭਿਆਨਕ ਬਿਮਾਰੀਆਂ ਨੂੰ ਤੁਹਾਡੇ ਨੇੜੇ ਨਹੀਂ ਆਉਣ ਦੇਵੇਗੀ ਤੇ ਨਾਲ ਹੀ ਵਾਲਾ ਦੀਆਂ ਅਨੇਕਾ ਸਮੱਸਿਆਂ ਵੀ ਦੂਰ ਹੁੰਦੀਆਂ ਹਨ।

 

ਜੇਕਰ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਹੀ ਸਫੇਦ ਹੋ ਰਹੇ ਹਨ ਤਾਂ ਇਨ੍ਹਾਂ ਨੁਕਤਿਆਂ ਨੂੰ ਰੋਜ਼ਾਨਾ ਅਪਣਾ ਤੁਸੀਂ ਵਾਲਾ ਦੀ ਹਰ ਸਮੱਸਿਆ ਤੋਂ ਨਿਯਾਤ ਪਾ ਸਕਦੇ ਹੋ।

First Published: Monday, 11 December 2017 3:40 PM

Related Stories

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ

ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ
ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ

ਨਿਊਯਾਰਕ: ਬੰਦਿਆਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ

ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ
ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ

ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ

ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...
ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...

ਤਿਰੂਵਨੰਤਪੁਰਮ- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ

ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.
ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

ਚੰਡੀਗੜ੍ਹ: ਸਾਡੇ ਵਿੱਚੋਂ ਜ਼ਿਆਦਾ ਲੋਕ ਪੈਰਾਂ ਨੂੰ ਓਨਾ ਮਹੱਤਤਾ ਨਹੀਂ ਦਿੰਦੇ

ਵਿਟਾਮਿਨ ਸੀ ਦਾ ਨਵਾਂ ਫਾਇਦਾ...
ਵਿਟਾਮਿਨ ਸੀ ਦਾ ਨਵਾਂ ਫਾਇਦਾ...

ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ