ਨਵੀਂ ਖੋਜ 'ਚ ਲੱਭੇ ਮਰਦਾਨਗੀ ਦੇ ਅਸਲ ਦੁਸ਼ਮਣ, ਪੂਰੀ ਦੁਨੀਆਂ 'ਚ ਖਤਰੇ ਦੀ ਘੰਟੀ

By: ABP SANJHA | | Last Updated: Sunday, 7 May 2017 1:42 PM
ਨਵੀਂ ਖੋਜ 'ਚ ਲੱਭੇ ਮਰਦਾਨਗੀ ਦੇ ਅਸਲ ਦੁਸ਼ਮਣ, ਪੂਰੀ ਦੁਨੀਆਂ 'ਚ ਖਤਰੇ ਦੀ ਘੰਟੀ

ਨਵੀਂ ਦਿੱਲੀ: ਇਨਸਾਨੀ ਸਪਰਮ ਬਾਰੇ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ। ਮਸ਼ਹੂਰ ਜਨਰਲ ਬੀਐਮਜੀ ਓਪਨ ਅਨੁਸਾਰ ਹਰ ਚਾਰ ਵਿੱਚੋਂ ਇੱਕ ਨੌਜਵਾਨ ਦੇ ਸਪਰਮ ਦੀ ਗੁਣਵੱਤਾ ਕਮਜ਼ੋਰ ਹੈ। ਸਾਰੀ ਦੁਨੀਆ ਵਿੱਚ ਸਪਰਮ ਦੀ ਕੁਆਲਿਟੀ ਵਿੱਚ ਗਿਰਾਵਟ ਦੀ ਸਮੱਸਿਆ ਦੇਖੀ ਜਾ ਰਹੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੀ ਖ਼ਾਸ ਵਜ੍ਹਾ ਨੌਕਰੀ, ਜੀਵਨ ਸ਼ੈਲੀ ਤੇ ਕੁਝ ਕੈਮੀਕਲ ਹਨ। ਸਪਰਮ ਦੀ ਗੁਣਵੱਤਾ ਵਿੱਚ ਗਿਰਾਵਟ ਦਾ ਮਤਲਬ ਹੈ ਪ੍ਰਜਨਨ ਸ਼ਕਤੀ ਵਿੱਚ ਕਮੀ ਆਉਣਾ।

 

 

 

ਬੀਐਮਜੇ ਓਪਨ ਅਨੁਸਾਰ ਸਪਰਮ ਦੀ ਗੁਣਵੱਤਾ ਵਿੱਚ ਲਗਾਤਾਰ ਗਿਰਾਵਟ ਕਾਰਨ 20 ਫ਼ੀਸਦੀ ਜੋੜੇ ਬੱਚੇ ਪੈਦਾ ਨਹੀਂ ਕਰ ਪਾ ਰਹੇ। ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਇੱਕ ਦੇਸ਼ ਦੀ ਗੱਲ ਨਹੀਂ ਸਗੋਂ ਦੁਨੀਆ ਭਰ ਵਿੱਚ ਅਜਿਹਾ ਹੋ ਰਿਹਾ ਹੈ। 1989 ਤੋਂ 2005 ਦੇ ਵਿਚਕਾਰ ਫਰਾਂਸੀਸੀ ਪੁਰਸ਼ਾਂ ਦੇ ਸੁਪਰਮ ਵਿੱਚ ਇੱਕ ਤਿਹਾਈ ਦੀ ਗਿਰਾਵਟ ਆਈ।

 

 
ਪਿਛਲੇ 15 ਸਾਲਾਂ ਵਿੱਚ ਚੀਨੀ ਪੁਰਸ਼ਾਂ ਦੇ ਸਪਰਮ ਕਾਊਂਟ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਬ੍ਰਿਟਿਸ਼ ਜਨਰਲ ਆਫ਼ ਸਪੋਰਟ ਮੈਡੀਸਨ ਮੁਤਾਬਕ ਜੇਕਰ ਤੁਸੀਂ ਹਫ਼ਤੇ ਵਿੱਚ 20 ਘੰਟੇ ਜਾਂ ਉਸ ਤੋਂ ਜ਼ਿਆਦਾ ਟੀ ਵੀ ਦੇਖਦੇ ਹੋ ਤਾਂ ਸਾਵਧਾਨ ਹੋ ਜਾਵੋ। ਕਿਉਂਕਿ ਸਪਰਮ ਦੀ ਕੁਆਲਿਟੀ ਉੱਤੇ ਸਿੱਧਾ ਅਸਰ ਟੀਵੀ ਦਾ ਪੈਂਦਾ ਹੈ। ਇਸ ਤੋਂ ਇਲਾਵਾ ਮੋਟਾਪਾ ਵੀ ਸਪਰਮ ਕਮਜ਼ੋਰੀ ਦਾ ਇੱਕ ਵੱਡਾ ਕਾਰਨ ਹੈ।

 

 
ਆਮ ਵਜ਼ਨ ਵਾਲੇ ਪੁਰਸ਼ਾਂ ਦੇ ਮੁਕਾਬਲੇ ਮੋਟੇ ਪੁਰਸ਼ਾਂ ਦਾ ਸੁਪਰਮ ਬੇਕਾਰ ਕੁਆਲਿਟੀ ਦਾ ਹੁੰਦਾ ਹੈ। ਇਸ ਲਈ ਚੰਗੇ ਸਪਰਮ ਲਈ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਨੌਕਰੀ ਕਾਰਨ ਹੋਰ ਰੋਜ਼ ਹੋਣ ਵਾਲੀਆਂ ਚਰਚਾਵਾਂ ਦਾ ਸਪਰਮ ਉੱਤੇ ਅਸਰ ਪੈਂਦਾ ਹੈ। ਇੰਟਰਨੈਸ਼ਨਲ ਜਰਨਲ ਆਫ਼ ਫਰਟੀਲਿਟੀ ਐਂਡ ਸਟਰਲਿਟੀ ਅਨੁਸਾਰ ਮਾਲ ਢੁਆਈ ਕਰਨ ਵਾਲੇ ਕਾਮਿਆਂ ਤੇ ਸ਼ੇਪ ਇਸ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੁੰਦੇ ਹਨ।

 

 

 

ਇਨ੍ਹਾਂ ਦਾ ਸਪਰਮ ਸਭ ਤੋਂ ਕਮਜ਼ੋਰ ਹੁੰਦਾ ਹੈ। ਇਸ ਤੋਂ ਇਲਾਵਾ ਬਿਸਫੋਨੋ ਕੈਮੀਕਲ ਦਾ ਵੀ ਸਪਰਮ ਦੀ ਕਮਜ਼ੋਰੀ ਉੱਤੇ ਅਸਰ ਹੁੰਦਾ ਹੈ। ਇਹ ਆਮ ਤੌਰ ਉੱਤੇ ਘਰਾਂ ਵਿੱਚ ਪਾਇਆ ਜਾਂਦਾ ਹੈ। ਇਹ ਪਲਾਸਟਿਕ ਤੇ ਕੋਸਮੈਟਿਕ ਦੀਆਂ ਚੀਜ਼ਾਂ ਵਿੱਚ ਜ਼ਿਆਦਾ ਹੁੰਦਾ ਹੈ। ਇਸ ਲਈ ਜਿਸ ਵਿਅਕਤੀ ਨੂੰ ਇਹ ਸਮੱਸਿਆ ਹੈ ਤਾਂ ਉਹ ਆਧੁਨਿਕ ਜੀਵਨ ਸ਼ੈਲੀ, ਭੋਜਨ ਤੇ ਵਾਤਾਵਰਨ ਦੇ ਕਾਰਨ ਵਿਗੜ ਰਹੀ ਹਾਲਤ ਨੂੰ ਸੰਭਾਲੇ।

First Published: Sunday, 7 May 2017 1:42 PM

Related Stories

ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ
ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ

ਲੰਡਨ: ਵਿਗਿਆਨੀਆਂ ਨੇ ਦਿਲ ਦੇ ਮਰੀਜ਼ਾਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਦਵਾਈ ਦੀ

ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ ਰਿਸ਼ਤਾ
ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ...

ਲੰਡਨ: ਦੁਨੀਆ ਦੇ ਕਈ ਭਾਈਚਾਰਿਆਂ ਵਿੱਚ ਰਿਸ਼ਤੇਦਾਰੀ ਵਿੱਚ ਵਿਆਹੁਤਾ ਸਬੰਧ ਕਾਇਮ

ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”
ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”

ਚੰਡੀਗੜ੍ਹ : ਕਿਡਨੀ, ਦਿਲ, ਲਿਵਰ, ਫੇਫੜੇ, ਪਾਚਕ, ਅੰਤੜੀਆਂ ਵਰਗੇ ਮਨੁੱਖੀ ਸਰੀਰ ਦੇ

ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ
ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ

ਚੰਡੀਗੜ੍ਹ : ਬਾਜ਼ਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ

ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼
ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼

ਨਵੀਂ ਦਿੱਲੀ: ਖੂਬਸੂਰਤੀ ਹਰ ਕੋਈ ਚਾਹੁੰਦਾ ਹੈ ਤੇ ਹਰ ਕਿਸੇ ਨੂੰ ਖੂਬਸੂਰਤੀ

ਦੁਨੀਆਂ 'ਚ ਛਾਈ ਸ਼ੂਗਰ ਦੇ ਇਲਾਜ ਦੀ ਇਹ ਆਯੁਰਵੈਦਿਕ ਦਵਾਈ
ਦੁਨੀਆਂ 'ਚ ਛਾਈ ਸ਼ੂਗਰ ਦੇ ਇਲਾਜ ਦੀ ਇਹ ਆਯੁਰਵੈਦਿਕ ਦਵਾਈ

ਨਵੀਂ ਦਿੱਲੀ: ਸੀ.ਐਸ.ਆਈ.ਆਰ. ਤੇ ਐਨ.ਬੀ.ਆਰ.ਆਈ. ਦੀ ਇਜਾਦ ਕੀਤੀ ਗਈ ਸ਼ੂਗਰ (ਡਾਈਬਟੀਜ਼)

ਏਡਜ ਪੀੜਤਾਂ ਲਈ ਲੱਭਿਆ ਰਾਮਬਾਨ ਇਲਾਜ
ਏਡਜ ਪੀੜਤਾਂ ਲਈ ਲੱਭਿਆ ਰਾਮਬਾਨ ਇਲਾਜ

ਲੰਡਨ: ਇੱਕ ਨਵੀਂ ਰਿਸਰਚ ਵਿੱਚ ਕਿਹਾ ਗਿਆ ਹੈ ਕਿ ਇਲਾਜ ਵਿੱਚ ਸੁਧਾਰ ਕਾਰਨ ਹੁਣ

ਰਾਤ ਦੇਰ ਨਾਲ ਸੌਣ ਵਾਲੇ ਮਰਦ ਹੋ ਜਾਣ ਸਾਵਧਾਨ!
ਰਾਤ ਦੇਰ ਨਾਲ ਸੌਣ ਵਾਲੇ ਮਰਦ ਹੋ ਜਾਣ ਸਾਵਧਾਨ!

ਲੰਡਨ: ਸਮੇਂ ਸਿਰ ਨੀਂਦ ਲੈਣਾ ਪਿਤਾ ਬਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਫ਼ਾਇਦੇਮੰਦ

ਥਾਇਰੌਇਡ ਤੋਂ ਛੁਟਕਾਰਾ ਦਿਵਾਉਣ ਵਾਲੀ ਖ਼ੁਰਾਕ
ਥਾਇਰੌਇਡ ਤੋਂ ਛੁਟਕਾਰਾ ਦਿਵਾਉਣ ਵਾਲੀ ਖ਼ੁਰਾਕ

ਚੰਡੀਗੜ੍ਹ : ਥਾਇਰਡ ਸਾਡੇ ਸਰੀਰ ‘ਚ ਪਾਏ ਜਾਣ ਵਾਲੇ ਏਂਡੋਕਰਾਇਨ ਗਲੈਂਡ ਦਾ ਇਕ