ਇਹ 12 ਫਲ ਤੇ ਸਬਜ਼ੀਆਂ ਜ਼ਰਾ ਸੋਚ ਖਾਇਓ!

By: Harsharan K | | Last Updated: Sunday, 22 October 2017 2:59 PM
ਇਹ 12 ਫਲ ਤੇ ਸਬਜ਼ੀਆਂ ਜ਼ਰਾ ਸੋਚ ਖਾਇਓ!

ਵਸ਼ਿੰਗਟਨ: ਸਬਜ਼ੀਆਂ ਤੇ ਫਲਾਂ ਨੂੰ ਪੌਸਟਿਕ ਅਹਾਰ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਨਾਲ ਚਿੰਬੜੇ ਕੀਟਨਾਸ਼ਕਾਂ ਬਾਰੇ ਜ਼ਿਆਦਾ ਲੋਕ ਨਹੀਂ ਜਾਣਦੇ ਹਨ। ਖੇਤੀ ਦੌਰਾਨ ਕੀੜੇ ਮਾਰਨ ਲਈ ਵਡੇ ਪੱਧਰ ‘ਤੇ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ। ਇਸੇ ਨੂੰ ਲੈ ਕੈ ਇੱਕ ਐਨਜੀਓ ਵਾਤਾਵਰਨ ਵਰਕਿੰਗ ਗਰੁੱਪ ਨੇ 12 ਸਭ ਤੋਂ ਖਤਰਨਾਕ ਫਲ ਤੇ ਸਬਜ਼ੀਆਂ ਦੀ ਲਿਸਟ ਜਾਰੀ ਕੀਤੀ ਹੈ।
ਇਸ ਲਿਸਟ ‘ਚ ਸਟ੍ਰਾਬਰੀ, ਪਾਲਕ, ਆੜੂ, ਸੇਬ, ਸ਼ਫਤਾਲੂ, ਨਾਸ਼ਪਤੀ, ਚੈਰੀ, ਅੰਗੂਰ, ਅਜ਼ਵਾਈਨ ਦੀਆਂ ਪੱਤੀਆਂ, ਟਮਾਟਰ ਲਾਲ ਮਿਰਚ ਤੇ ਆਲੂ ਸ਼ਾਮਲ ਹਨ। ਅਮਰੀਕਾ ਦੇ ਖੇਤਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ 2015 ‘ਚ ਸਟ੍ਰਾਬਰੀ ਦੇ 706 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਜਿਸ ‘ਚ ਕਰੀਬ 40 ਫੀਸਦੀ ‘ਚੋਂ 70 ਵੱਖ ਵੱਖ ਕਿਸਮ ਦੇ ਕੀਟਨਾਸ਼ਕ ਮਿਲੇ ਸੀ।
ਯੂਰਪ ‘ਚ ਇਸੇ ਸਾਲ ਇੱਕ ਹੋਰ ਸੰਸਥਾ ਨੇ ਕਿਹਾ ਹੈ ਕਿ 84 ਹਜ਼ਾਰ ਤੋਂ ਜ਼ਿਆਦਾ ਖਾਣ ਦੇ ਨਮੂਨਿਆਂ ‘ਚ 43.9 ਫੀਸਦੀ ‘ਚ ਕੀਟਨਾਸ਼ਕ ਪਾਏ ਗਏ ਹਨ। ਹਾਲਾਂਕਿ ‘ਨੋ ਟਾਕਸਿੰਗ ਟੂ ਟਾ ਲੀਵਿੰਗ ਸਾਨੋ ਫਾਉਂਡੇਸ਼ਨ’ ਦੇ ਨਿਰਦੇਸ਼ਕ ਮੁਤਾਬਕ ਫਲ ਜਾਂ ਸਬਜ਼ੀ ‘ਚੋਂ ਕਿਸ ‘ਚ ਜ਼ਿਆਦਾ ਕੀਟਨਾਸ਼ਕ ਹੋ ਸਕਦੇ ਹਨ, ਇਸ ਦਾ ਹਿਸਾਬ-ਕਿਤਾਬ ਕਰਨਾ ਔਖਾ ਹੈ।
ਜਾਣਕਾਰ ਇਹ ਵੀ ਦੱਸਦੇ ਹਨ ਕਿ ਅਮਰੀਕਾ ਤੇ ਯੂਰਪ ‘ਚ ਕੀਟਨਾਸ਼ਕ ਘੱਟ ਪਾਏ ਜਾਂਦੇ ਹਨ ਜਦੋਂਕਿ ਏਸ਼ੀਆਂ ਦੇ ਮੁਲਕਾਂ ‘ਚ ਇਨ੍ਹਾਂ ਦੀ ਤਦਾਦ ਜ਼ਿਆਦਾ ਹੈ। ਗੰਦੇ ਫਲ ਤੇ ਸਬਜ਼ੀਆਂ ਕਾਰਨ ਹੀ ਲੋਕ ਵੱਡੇ ਪੱਧਰ ‘ਤੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

 

First Published: Sunday, 22 October 2017 2:59 PM

Related Stories

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ

ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ
ਧੀ ਨੇ ਪਿਉ ਨੂੰ ਦਿੱਤੀ ਕਿਡਨੀ, ਬਣੀ ਸੋਸ਼ਲ ਮੀਡੀਆ ਦੀ ਹੀਰੋ

ਨਵੀਂ ਦਿੱਲੀ: ਇੰਨੀ ਦਿਨੀਂ ਫੇਸਬੁੱਕ ‘ਤੇ ਪੂਜਾ ਬਿਜਰਨੀਆ ਨਾਂ ਦੀ ਇੱਕ ਲੜਕੀ ਛਾਈ