ਦੰਦਾਂ ਦੀ ਹਿਫਾਜ਼ਤ ਕਰ ਸਕਦੇ ਹਨ ਅੰਗੂਰ ਦੇ ਬੀਜ

By: abp sanjha | | Last Updated: Saturday, 14 October 2017 3:10 PM
ਦੰਦਾਂ ਦੀ ਹਿਫਾਜ਼ਤ ਕਰ ਸਕਦੇ ਹਨ ਅੰਗੂਰ ਦੇ ਬੀਜ

ਨਿਊਯਾਰਕ : ਵਿਗਿਆਨੀਆਂ ਨੇ ਦੰਦਾਂ ਦੀ ਹਿਫਾਜ਼ਤ ਕਰਨ ਵਾਲੇ ਕੁਦਰਤੀ ਤੱਤ ਦੀ ਪਛਾਣ ਕੀਤੀ ਹੈ। ਤਾਜ਼ਾ ਖੋਜ ਮੁਤਾਬਿਕ, ਅੰਗੂਰ ਦੇ ਬੀਜ ਪਾਏ ਜਾਣ ਵਾਲੇ ਇਕ ਖਾਸ ਤੱਤ ਦੰਦਾਂ ਦੇ ਇਨੇਮਲ ਦੇ ਥੱਲੇ ਪਾਏ ਜਾਣ ਵਾਲੇ ਟਿਸ਼ੂ ਦੀ ਹਿਫਾਜ਼ਤ ਕਰਨ ‘ਚ ਸਮਰੱਥ ਹਨ।

 

 

ਅਮਰੀਕਾ ਦੀ ਸ਼ਿਕਾਗੋ ਸਥਿਤ ਇਲਿਨੋਇਸ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਅਨਾਬੇਡ੍ਰਨ ਰੂਸੋ ਨੇ ਕਿਹਾ ਕਿ ਅੰਗੂਰ ਦੇ ਬੀਜ ਤੋਂ ਮਿਲਣ ਵਾਲੇ ਤੱਤ ਦੇ ਇਸਤੇਮਾਲ ਦਾ ਸਭ ਤੋਂ ਵੱਡਾ ਲਾਭ ਹੈ ਕਿ ਇਹ ਦੰਦਾਂ ਦੇ ਖੁਰਨ ਨੂੰ ਰੋਕ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਡੇਂਟਿਨ ਚਮੜੀ ਅਤੇ ਹੋਰ ਟਿਸ਼ੂਆਂ ਦੇ ਪ੍ਰਮੁੱਖ ਪ੍ਰੋਟੀਨ ਕੋਲਾਜੇਨ ਤੋਂ ਬਣਿਆ ਹੁੰਦਾ ਹੈ।

 

 

ਨੁਕਸਾਨੇ ਕੋਲਾਜੇਨ ਬੂਟਿਆਂ ਤੋਂ ਮਿਲਣ ਵਾਲੇ ਓਲਿਗੋਮੇਰਿਕ ਪ੍ਰੋਏਂਥੋਸਾਇਨਿਡਿੰਸ ਅਤੇ ਅੰਗੂਰ ਦੇ ਬੀਜ ਤੋਂ ਨਿਕਲੇ ਰਸਾਇਣ ਦੇ ਮੇਲ ਦੀ ਮਦਦ ਨਾਲ ਖ਼ੁਦ ਨੂੰ ਠੀਕ ਕਰਨ ‘ਚ ਸਮਰੱਥ ਹੈ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਖੋਜ ਦੀ ਮਦਦ ਨਾਲ ਭਵਿੱਖ ਵਿਚ ਦੰਦਾਂ ਦੀਆਂ ਪਰੇਸ਼ਾਨੀਆਂ ਨੂੰ ਲੈ ਕੇ ਨਵੇਂ ਇਲਾਜ ਦਾ ਰਸਤਾ ਮਿਲ ਸਕਦਾ ਹੈ।

First Published: Saturday, 14 October 2017 2:01 PM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ