ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼

By: ABP SANJHA | | Last Updated: Wednesday, 17 May 2017 5:52 PM
ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼

ਨਵੀਂ ਦਿੱਲੀ: ਖੂਬਸੂਰਤੀ ਹਰ ਕੋਈ ਚਾਹੁੰਦਾ ਹੈ ਤੇ ਹਰ ਕਿਸੇ ਨੂੰ ਖੂਬਸੂਰਤੀ ਖਿੱਚਦੀ ਵੀ ਹੈ। ਦੁਨੀਆ ਦਾ ਹਰ ਇਨਸਾਨ ਚਾਹੇ ਮਰਦ ਹੋਵੇ ਜਾਂ ਔਰਤ ਆਪਣੇ ਆਪ ਵਿੱਚ ਵਧੀਆ ਦਿਖਣ ਲਈ ਕਈ ਤਰ੍ਹਾਂ ਨੁਸਖੇ ਵੀ ਅਪਣਾਉਂਦਾ ਹੈ। ਵਿਗਿਆਨੀਆਂ ਮੁਤਾਬਕ ਖੂਬਸੂਰਤੀ ਦਾ ਰਾਜ਼ ਸਿਰਫ ਨੀਂਦ ਨਾਲ ਜੁੜਿਆ ਹੈ। ਜੇ ਤੁਸੀਂ ਪੂਰੀ ਨੀਂਦ ਲੈਂਦੇ ਹੋ ਤਾਂ ਤੁਹਾਡੇ ਚਿਹਰੇ ਦੀ ਖੂਬਸੂਰਤੀ ਖੁਦ-ਬ-ਖੁਦ ਚਮਕੇਗੀ।

 

ਜੋ ਲੋਕ ਨੀਂਦ ਪੂਰੀ ਨਹੀਂ ਲੈ ਸਕਦੇ ਜਾਂ ਕਿਸੇ ਕਾਰਨ ਘੱਟ ਮਾਤਰਾ ਵਿੱਚ ਨੀਂਦ ਲੈ ਪਾਉਂਦੇ ਹਨ, ਉਹ ਦੂਜਿਆਂ ਦੇ ਮੁਕਾਬਲੇ ਘੱਟ ਆਕਰਸ਼ਿਤ ਕਰਦੇ ਹਨ। ਲੋਕਾਂ ਦੇ ਸੌਣ ਦੇ ਤਰੀਕਿਆਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇੱਕ-ਦੋ ਰਾਤਾਂ ਦੀ ਖਰਾਬ ਨੀਂਦ ਕਿਸੇ ਵੀ ਇਨਸਾਨ ਦੇ ਚਿਹਰੇ ਦਾ ਆਕਾਰ ਵਿਗਾੜਨ ਲਈ ਕਾਫੀ ਹੁੰਦੀ ਹੈ। ਘੱਟ ਨੀਂਦ ਕਾਰਨ ਅੱਖਾਂ ਦੇ ਕਾਲੇ ਘੇਰੇ ਵੀ ਪੈ ਜਾਂਦੇ ਹਨ।

 

ਵਿਗਿਆਨੀਆਂ ਮੁਤਾਬਕਾਂ ਨੀਂਦ ਪੂਰੀ ਨਾ ਹੋਣ ਕਾਰਨ ਲੋਕ ਦੂਜਿਆਂ ਨਾਲ ਘੁਲਣ-ਮਿਲਣ ਤੋਂ ਵੀ ਕਤਰਾਉਂਦੇ ਹਨ ਭਾਵ ਉਹ ਘੱਟ ਦੋਸਤਾਨਾ ਹੋ ਜਾਂਦੇ ਹਨ। ਸਰਵੇ ਕਰਨ ਵਾਲਿਆਂ ਨੇ ਇਸ ਲਈ ਇੱਕ ਯੂਨੀਵਰਸਿਟੀ ਦੇ 25 ਵਿਦਿਆਰਥੀਆਂ (ਮਰਦ-ਔਰਤਾਂ) ਨੂੰ ਚੁਣ ਕੇ ਸਰਵੇ ਕੀਤਾ। ਇਨ੍ਹਾਂ 25 ਵਿਦਿਆਰਥੀਆਂ ਨੂੰ ਦੋ ਦਿਨ ਪੂਰੀ ਨੀਂਦ, ਦੋ ਦਿਨ ਸਿਰਫ 4 ਘੰਟੇ ਦੀ ਨੀਂਦ ਲੈਣ ਦਿੱਤੀ ਗਈ।

 

ਇਨ੍ਹਾਂ ਦੋਵਾਂ ਹਾਲਤਾਂ ਵਿੱਚ ਵਿਦਿਆਰਥੀਆਂ ਦੀਆਂ ਤਸਵੀਰਾਂ ਵੀ ਲਈਆਂ ਗਈਆਂ। ਫਿਰ ਇਨ੍ਹਾਂ ਤਸਵੀਰਾਂ ਨੂੰ 122 ਅਜਨਬੀ ਲੋਕਾਂ ਨੂੰ ਦਿਖਾ ਕੇ ਰਾਏ ਮੰਗੀ ਗਈ ਤੇ ਆਕਰਸ਼ਿਤ, ਸਿਹਤਮੰਦ, ਨੀਂਦ ਤੇ ਭਰੋਸਾ ਕਰਨ ਦੀ ਰੇਟਿੰਗ ਦੇਣ ਲਈ ਕਿਹਾ ਗਿਆ। ਇਸੇ ਰੇਟਿੰਗ ਦੇ ਆਧਾਰ ‘ਤੇ ਸਿੱਧ ਹੋਇਆ ਕਿ ਚੰਗੀ ਤੇ ਲੋੜੀਂਦੀ ਨੀਂਦ ਇਨਸਾਨ ਦੀ ਖੂਬਸੂਰਤੀ ਦਾ ਰਾਜ਼ ਹੈ।

First Published: Wednesday, 17 May 2017 5:52 PM

Related Stories

ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ
ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ।

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ