ਕੱਦੂ ਦੇ ਬੀਜ ਮਰਦਾਨਾ ਸ਼ਕਤੀ ਵਧਾਉਂਦੇ ਨੇ !

By: abp sanjha | | Last Updated: Saturday, 18 March 2017 12:08 PM
ਕੱਦੂ ਦੇ ਬੀਜ ਮਰਦਾਨਾ ਸ਼ਕਤੀ ਵਧਾਉਂਦੇ ਨੇ !

ਚੰਡੀਗੜ੍ਹ : ਕੱਦੂ ਦੇ ਬੀਜ ‘ਚ ਜ਼ਿੰਕ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਪ੍ਰਜਨਨ ਸਮਰੱਥਾ ਨੂੰ ਵਧਾਉਂਦਾ ਹੈ। ਇਸ ਲਈ ਕੱਦੂ ਦੇ ਬੀਜਾਂ ਦੀ ਵਰਤੋਂ ਕਰਨੀ ਪੁਰਸ਼ਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਨਾਮਰਦੀ ਦੇ ਸ਼ਿਕਾਰ ਪੁਰਸ਼ਾਂ ‘ਚ ਜ਼ਿੰਕ ਦੀ ਕਮੀ ਕਾਰਨ ਸੈਕਸ਼ੂਅਲ ਹਾਰਮੋਨਜ਼ ‘ਟੈਸਟੋਸਟੇਰੋਨ’ ਘੱਟ ਬਣਦਾ ਹੈ।

 

ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਆਯੁਰਵੈਦਿਕ ਪ੍ਰਣਾਲੀ ਨਾਲ ਬਿਮਾਰੀਆਂ ਦਾ ਇਲਾਜ਼ ਕਰਨ ਵਾਲੇ ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਆਯੁਰਵੈਦਿਕ ਹਕੀਮ ਦਾ ਕਹਿਣਾ ਹੈ ਕਿ ਕੱਦੂ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਸੈੱਕਸ ਲਾਈਫ਼ ਵਧੀਆ ਹੁੰਦੀ ਹੈ ਅਤੇ ਇਹ ਫ਼ਰਟਿਲਿਟੀ, ਪੋਟੇਂਸੀ ਅਤੇ ਸੈੱਕਸ ਡਰਾਈਵ ਨੂੰ ਵੀ ਵਧਾਉਂਦੇ ਹਨ।

 

ਕੱਦੂ ਦੇ ਬੀਜਾਂ ‘ਚ ਕਈ ਤਰ੍ਹਾਂ ਦੇ ਮਿਨਰਲਜ਼ ਪਾਏ ਜਾਂਦੇ ਹਨ ਜਿਵੇਂ ਮੈਗਨੀਜ਼ੀਅਮ, ਪੋਟਾਸੀਅਮ, ਫ਼ਾਸਫ਼ੋਰਸ, ਜ਼ਿੰਕ, ਫ਼ਾਈਬਰ, ਸੇਲੇਨਿਯਮ, ਆਦਿ। ਸੇਲੇਨਿਯਮ ਐਂਟੀਔਕਸੀਡੈਂਟ ਦਾ ਕੰਮ ਕਰਦਾ ਹੈ ਜੋ ਸ਼ਰੀਰ ਨੂੰ ਫ਼ਰੀ ਸੈੱਲ ਡੈਮੇਜ ਤੋਂ ਬਚਾਉਂਦਾ ਹੈ।

 

ਸੇਲੇਨਿਯਮ ਪੁਰਸ਼ਾਂ ਨੂੰ ਪ੍ਰੋਪਟ੍ਰੈਟ ਕੈਂਸਰ ਤੋਂ ਵੀ ਬਚਾਉਂਦਾ ਹੈ ਜੋ ਕਿ ਮਰਦਾਨਾ ਕਮਜ਼ੋਰੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕੱਦੂ ਦੇ ਬੀਜ ਪ੍ਰੋਸਟ੍ਰੇਟ ਦੇ ਸਿਹਤ ਲਈ ਬਹੁਤ ਚੰਗਾ ਸਪਲੀਮੈਂਟ ਹੈ। ਇਹ ਅੰਤੜੀਆਂ ‘ਚ ਪਾਏ ਜਾਣ ਵਾਲੇ ਕੀੜਿਆਂ ਜਿਵੇਂ ਕੀ ਟੇਪਵਾਰਮ ਆਦਿ ਨੂੰ ਖ਼ਤਮ ਕਰ ਦਿੰਦੇ ਹਨ। ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਖ਼ਾਸੀ ਨੂੰ ਘੱਟ ਕਰ ਕੇ ਸਰੀਰ ਨੂੰ ਇਨਫ਼ੈਕਸ਼ਨ ਤੋਂ ਬਚਾਉਂਦੇ ਹਨ।

First Published: Saturday, 18 March 2017 11:02 AM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ