ਨਵੀਂ ਖੋਜ: ਚਾਹ ਪੀਣ ਦੇ ਨਵੇਂ ਫਾਇਦਿਆਂ ਬਾਰੇ ਲੱਗਾ ਪਤਾ

By: abp sanjha | | Last Updated: Tuesday, 19 December 2017 9:44 AM
ਨਵੀਂ ਖੋਜ: ਚਾਹ ਪੀਣ ਦੇ ਨਵੇਂ ਫਾਇਦਿਆਂ ਬਾਰੇ ਲੱਗਾ ਪਤਾ

ਲੰਡਨ- ਜੇ ਕਿਹਾ ਜਾਵੇ ਕਿ ਇੱਕ ਕੱਪ ਚਾਹ ਵਧਦੀ ਉਮਰ ਦੀਆਂ ਸਮੱਸਿਆਵਾਂ ਨੂੰ ਰੋਕ ਸਕਦੀ ਹੈ ਤੇ ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਤਾਂ ਇਸ ਨੂੰ ਸੱਚ ਮੰਨਣਾ ਮੁਸ਼ਕਲ ਹੋਵੇਗਾ ਪਰ ਇੱਕ ਖੋਜ ਵਿੱਚ ਚਾਹ ਦੇ ਜੋ ਗੁਣ ਦੱਸੇ ਗਏ ਹਨ, ਉਹ ਬਹੁਤ ਫਾਇਦੇ ਪਹੁੰਚਾਉਣ ਵਾਲੇ ਹਨ।
ਤਾਜ਼ਾ ਖੋਜ ਮੁਤਾਬਕ ਰੋਜ਼ ਇੱਕ ਕੱਪ ਚਾਹ ਪੀਣ ਨਾਲ ਅੱਖਾਂ ਦੀ ਰੋਸ਼ਨੀ ਨੂੰ ਕਮਜ਼ੋਰ ਹੋਣ ਤੋਂ ਰੋਕਿਆ ਜਾ ਸਕਦਾ ਹੈ।

 

 

ਇੰਨਾ ਹੀ ਨਹੀਂ, ਇਸ ਨਾਲ ਅੱਖਾਂ ਦੀ ਸਮੱਸਿਆ ਗਲੂਕੋਮਾ ਦੇ ਖਤਰੇ ਨੂੰ ਦੂਰ ਕੀਤਾ ਜਾ ਸਕਦਾ ਹੈ। ਚਾਹ ਦੇ ਲਾਭ ਬਾਰੇ ਬ੍ਰਿਟੇਨ ਵਿੱਚ ਛਪੀ ਖੋਜ ਵਿੱਚ ਕਿਹਾ ਗਿਆ ਹੈ ਕਿ ਉਮਰ ਵਧਣ ਦੇ ਨਾਲ-ਨਾਲ ਇਨਸਾਨ ਦੀਆਂ ਅੱਖਾਂ ਦੀ ਰੋਸ਼ਨੀ ਵੀ ਘੱਟ ਹੁੰਦੀ ਹੈ, ਪਰ ਜੇ ਤੁਸੀਂ ਰੋਜ਼ ਚਾਹ ਪੀਂਦੇ ਹੋ ਤਾਂ ਇਸ ਮੁਸ਼ਕਲ ਨੂੰ ਕਾਫੀ ਘੱਟ ਕਰ ਸਕਦੇ ਹੋ।

 

 

ਤਾਜ਼ਾ ਖੋਜ ਦੇ ਮੁਤਾਬਕ ਗਲੂਕੋਮਾ ਖਤਰਨਾਕ ਰੋਗ ਹੈ। ਇਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਇਨਸਾਨ ਨੂੰ ਅੰਨ੍ਹਾ ਬਣਾ ਸਕਦਾ ਹੈ। ਬ੍ਰਿਟੇਨ ਵਿੱਚ ਚਾਲੀ ਸਾਲ ਦੀ ਉਮਰ ਤੋਂ ਉਪਰ ਦੇ ਲਗਭਗ ਦੋ ਫੀਸਦੀ ਲੋਕ ਇਸ ਤੋਂ ਪੀੜਤ ਹਨ। ਕੁਝ ਦੂਸਰੇ ਮਾਹਰਾਂ ਨੇ ਇਸ ਖੋਜ ਦੀ ਆਲੋਚਨਾ ਕੀਤੀ ਹੈ।

 

 

ਯੂਨੀਵਰਸਿਟੀ ਕਾਲਜ ਲੰਡਨ ਦੇ ਡਾਕਟਰ ਗ੍ਰਾਹਮ ਵ੍ਹੀਲਰ ਨੇ ਕਿਹਾ ਕਿ ਚਾਹ ਦੇ ਫਾਇਦਿਆਂ ‘ਤੇ ਖੋਜ ਕਰਨ ਵਾਲਿਆਂ ਨੇ ਇਸ ‘ਤੇ ਡੂੰਘਾਈ ਨਾਲ ਅਧਿਐਨ ਨਹੀਂ ਕੀਤਾ ਅਤੇ ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਕਿਸੇ ਵਿਅਕਤੀ ਦੇ ਸਰੀਰ ਨੂੰ ਚਾਹ ਕਿਸ ਤਰ੍ਹਾਂ ਪ੍ਰਭਾਵਤ ਕਰਦੀ ਹੈ।

First Published: Tuesday, 19 December 2017 9:44 AM

Related Stories

ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ
ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ

ਚੰਡੀਗੜ੍ਹ: ਬਹੁਤ ਸਾਰੇ ਭੋਜਨ ਹਨ ਜੋ ਸਿਹਤ ਲਈ ਬਹੁਤ ਹੈਲਦੀ ਹਨ ਪਰ ਕੁਝ ਭੋਜਨ

ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?
ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?

ਚੰਡੀਗੜ੍ਹ: ਕੀ ਤੁਸੀ ਅਜਿਹਾ ਸੁਣਿਆ ਹੈ ਕਿ ਵਾਲਾਂ ਨੂੰ ਹਰ ਰੋਜ਼ ਤੇਲ ਲਾਉਣ ਨਾਲ ਇਹ

ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..
ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..

ਚੰਡੀਗੜ੍ਹ-ਸਰਦੀਆਂ ਵਿੱਚ ਧੁੱਪ ਵਿੱਚ ਮੂਲੀ ਨੂੰ ਕਾਲੇ ਨਮਕ ਦੇ ਨਾਲ ਖਾਣ ਨਾਲ ਇਸਦਾ

ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ
ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ

ਚੰਡੀਗੜ੍ਹ: ਤੁਸੀਂ ਗਰੀਨ ਟੀ, ਹਰਬਲ ਟੀ ਵਰਗੀਆਂ ਕਈ ਤਰ੍ਹਾਂ ਦੀਆਂ ਚਾਹਾਂ ਦੇ ਫਾਇਦੇ

ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ
ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ

ਚੰਡੀਗੜ੍ਹ: ਅਕਸਰ ਦੇਖਿਆ ਗਿਆ ਹੈ ਕਿ ਬਦਲਦੇ ਮੌਸਮ ਵਿੱਚ ਨੱਕ ਬੰਦ ਹੋ ਜਾਂਦਾ ਹੈ, ਪਰ

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ