ਨਵੀਂ ਖੋਜ: ਹੁਣ ਬੱਸ ਇੱਕ ਗੋਲੀ ਘਟਾਏਗੀ ਵਧੀ ਹੋਈ ਗੋਗੜ

By: ABP SANJHA | | Last Updated: Thursday, 4 May 2017 7:07 PM
ਨਵੀਂ ਖੋਜ: ਹੁਣ ਬੱਸ ਇੱਕ ਗੋਲੀ ਘਟਾਏਗੀ ਵਧੀ ਹੋਈ ਗੋਗੜ

ਨਵੀਂ ਦਿੱਲੀ: ਹੁਣ ਭਾਰ ਘੱਟ ਕਰਨ ਲਈ ਡਾਟਿੰਗ ਜਾਂ ਜਿੰਮ ਵਿੱਚ ਕਸਰਤ ਕਰਨ ਦੀ ਲੋੜ ਨਹੀਂ, ਬੱਸ ਇੱਕ ਗੋਲੀ ਖਾਓ ਤੇ ਭਾਰ ਘਟਾਓ। ਇਸ ਗੋਲੀ ਨੂੰ ਨਾਮ ਦਿੱਤਾ ਗਿਆ ਹੈ “ਐਕਸਰਸਾਇਜ਼ ਪਿਲ’ (exercise pill)।
“ਐਕਸਰਸਾਇਜ਼ ਪਿਲ’ ਤੁਹਾਨੂੰ ਬਿਨਾ ਕਸਰਤ ਕੀਤੇ ਨਾ ਸਿਰਫ਼ ਤੰਦਰੁਸਤ ਰੱਖੇਗੀ ਸਗੋਂ ਤੁਹਾਡਾ ਭਾਰ ਵੀ ਆਸਾਨੀ ਨਾਲ ਘੱਟ ਕਰੇਗੀ। ਰੋਜ਼ਾਨਾ ਇੱਕ ਗੋਲ਼ੀ ਖਾਓ ਤੇ ਭਾਰ ਘਟਾਓ। ਖੋਜਕਰਤਾਵਾਂ ਅਨੁਸਾਰ ਦੌੜਨ ਦੌਰਾਨ ਐਕਟਿਵ ਹੋਣ ਵਾਲੇ ਜੀਨ ਨੂੰ ਕੁਝ ਕੈਮੀਕਲਜ਼ ਜ਼ਰੀਏ ਬਿਨਾ ਕੁਝ ਕੀਤੇ ਵੀ ਐਕਟਿਵ ਕੀਤਾ ਜਾ ਸਕਦਾ ਹੈ। ਸਿਰਫ਼ ਇਸ ਗੋਲੀ ਦੇ ਜ਼ਰੀਏ। “ਐਕਸਰਸਾਇਜ਼ ਪਿਲ’ ਨਾ ਸਿਰਫ਼ ਭਾਰ ਕੰਟਰੋਲ ਕਰੇਗੀ, ਸਗੋਂ ਇਹ ਦਿਲ ਦੀਆਂ ਬਿਮਾਰੀਆਂ, ਟਾਈਪ 2 ਸ਼ੂਗਰ, ਪਲਮੋਨਰੀ ਡਿਜ਼ੀਜ ਤੇ ਸਿਹਤ ਸਬੰਧੀ ਕਈ ਹੋਰ ਸਮੱਸਿਆਵਾਂ ਤੋਂ ਨਿਜਾਤ ਮੁਕਤੀ ਦੇਵੇਗੀ।
ਇਸ ਦਵਾਈ ਦੀ ਖੋਜ ਕਰਨ ਵਾਲੇ ਪ੍ਰੋਫੈਸਰ ਵੇਵੀ ਫਨ ਦਾ ਕਹਿਣਾ ਹੈ ਕਿ ਕਸਰਤ ਦੇ ਦੌਰਾਨ ਐਕਟਿਵ ਹੋਣ ਵਾਲੇ ਜੀਨ ਨੂੰ ਇਸ ਗੋਲੀ ਨਾਲ ਵੀ ਐਕਟਿਵ ਕੀਤਾ ਜਾ ਸਕਦਾ ਹੈ। ਇਸ ਪਿੱਲ ਵਿੱਚ ਜੋ ਕੈਮੀਕਲ ਕੰਪਾਊਡ ਹੈ। ਉਹ GW1516 (GW) ਦੇ ਨਾਮ ਨਾਲ ਜਾਣੇ ਜਾਂਦੇ ਹਨ।
ਇਸ ਗੋਲੀ ਦਾ ਤਜਰਬਾ ਚੂਹਿਆਂ ਉੱਤੇ ਕੀਤਾ ਗਿਆ ਜੋ ਪੂਰੀ ਤਰ੍ਹਾਂ ਕਾਮਯਾਬ ਰਿਹਾ। ਖੋਜ ਦੌਰਾਨ ਚੂਹਿਆਂ ਦੇ ਜੀਨ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਹੋਇਆ। ਖੋਜ ਵਿੱਚ ਇਹ ਵੀ ਦੇਖਿਆ ਗਿਆ 270 ਮਿੰਟ ਟਰੇਡ ਮਿੱਲ ਉੱਤੇ ਭੱਜਣ ਤੇ ਇਸ ਦਵਾਈ ਦੇ ਖਾਣ ਨਾਲ ਕਿਸ ਤਰ੍ਹਾਂ ਦਾ ਬਦਲਾਅ ਆਇਆ। ਇਸ ਖੋਜ ਉੱਤੇ  ABP ਸਾਂਝਾ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
First Published: Thursday, 4 May 2017 7:07 PM