ਨਵੀਂ ਖੋਜ: ਹੁਣ ਬੱਸ ਇੱਕ ਗੋਲੀ ਘਟਾਏਗੀ ਵਧੀ ਹੋਈ ਗੋਗੜ

By: ABP SANJHA | | Last Updated: Thursday, 4 May 2017 7:07 PM
ਨਵੀਂ ਖੋਜ: ਹੁਣ ਬੱਸ ਇੱਕ ਗੋਲੀ ਘਟਾਏਗੀ ਵਧੀ ਹੋਈ ਗੋਗੜ

ਨਵੀਂ ਦਿੱਲੀ: ਹੁਣ ਭਾਰ ਘੱਟ ਕਰਨ ਲਈ ਡਾਟਿੰਗ ਜਾਂ ਜਿੰਮ ਵਿੱਚ ਕਸਰਤ ਕਰਨ ਦੀ ਲੋੜ ਨਹੀਂ, ਬੱਸ ਇੱਕ ਗੋਲੀ ਖਾਓ ਤੇ ਭਾਰ ਘਟਾਓ। ਇਸ ਗੋਲੀ ਨੂੰ ਨਾਮ ਦਿੱਤਾ ਗਿਆ ਹੈ “ਐਕਸਰਸਾਇਜ਼ ਪਿਲ’ (exercise pill)।
“ਐਕਸਰਸਾਇਜ਼ ਪਿਲ’ ਤੁਹਾਨੂੰ ਬਿਨਾ ਕਸਰਤ ਕੀਤੇ ਨਾ ਸਿਰਫ਼ ਤੰਦਰੁਸਤ ਰੱਖੇਗੀ ਸਗੋਂ ਤੁਹਾਡਾ ਭਾਰ ਵੀ ਆਸਾਨੀ ਨਾਲ ਘੱਟ ਕਰੇਗੀ। ਰੋਜ਼ਾਨਾ ਇੱਕ ਗੋਲ਼ੀ ਖਾਓ ਤੇ ਭਾਰ ਘਟਾਓ। ਖੋਜਕਰਤਾਵਾਂ ਅਨੁਸਾਰ ਦੌੜਨ ਦੌਰਾਨ ਐਕਟਿਵ ਹੋਣ ਵਾਲੇ ਜੀਨ ਨੂੰ ਕੁਝ ਕੈਮੀਕਲਜ਼ ਜ਼ਰੀਏ ਬਿਨਾ ਕੁਝ ਕੀਤੇ ਵੀ ਐਕਟਿਵ ਕੀਤਾ ਜਾ ਸਕਦਾ ਹੈ। ਸਿਰਫ਼ ਇਸ ਗੋਲੀ ਦੇ ਜ਼ਰੀਏ। “ਐਕਸਰਸਾਇਜ਼ ਪਿਲ’ ਨਾ ਸਿਰਫ਼ ਭਾਰ ਕੰਟਰੋਲ ਕਰੇਗੀ, ਸਗੋਂ ਇਹ ਦਿਲ ਦੀਆਂ ਬਿਮਾਰੀਆਂ, ਟਾਈਪ 2 ਸ਼ੂਗਰ, ਪਲਮੋਨਰੀ ਡਿਜ਼ੀਜ ਤੇ ਸਿਹਤ ਸਬੰਧੀ ਕਈ ਹੋਰ ਸਮੱਸਿਆਵਾਂ ਤੋਂ ਨਿਜਾਤ ਮੁਕਤੀ ਦੇਵੇਗੀ।
ਇਸ ਦਵਾਈ ਦੀ ਖੋਜ ਕਰਨ ਵਾਲੇ ਪ੍ਰੋਫੈਸਰ ਵੇਵੀ ਫਨ ਦਾ ਕਹਿਣਾ ਹੈ ਕਿ ਕਸਰਤ ਦੇ ਦੌਰਾਨ ਐਕਟਿਵ ਹੋਣ ਵਾਲੇ ਜੀਨ ਨੂੰ ਇਸ ਗੋਲੀ ਨਾਲ ਵੀ ਐਕਟਿਵ ਕੀਤਾ ਜਾ ਸਕਦਾ ਹੈ। ਇਸ ਪਿੱਲ ਵਿੱਚ ਜੋ ਕੈਮੀਕਲ ਕੰਪਾਊਡ ਹੈ। ਉਹ GW1516 (GW) ਦੇ ਨਾਮ ਨਾਲ ਜਾਣੇ ਜਾਂਦੇ ਹਨ।
ਇਸ ਗੋਲੀ ਦਾ ਤਜਰਬਾ ਚੂਹਿਆਂ ਉੱਤੇ ਕੀਤਾ ਗਿਆ ਜੋ ਪੂਰੀ ਤਰ੍ਹਾਂ ਕਾਮਯਾਬ ਰਿਹਾ। ਖੋਜ ਦੌਰਾਨ ਚੂਹਿਆਂ ਦੇ ਜੀਨ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਹੋਇਆ। ਖੋਜ ਵਿੱਚ ਇਹ ਵੀ ਦੇਖਿਆ ਗਿਆ 270 ਮਿੰਟ ਟਰੇਡ ਮਿੱਲ ਉੱਤੇ ਭੱਜਣ ਤੇ ਇਸ ਦਵਾਈ ਦੇ ਖਾਣ ਨਾਲ ਕਿਸ ਤਰ੍ਹਾਂ ਦਾ ਬਦਲਾਅ ਆਇਆ। ਇਸ ਖੋਜ ਉੱਤੇ  ABP ਸਾਂਝਾ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
First Published: Thursday, 4 May 2017 7:07 PM

Related Stories

ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?
ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?

ਚੰਡੀਗੜ੍ਹ: ਤੁਸੀਂ ਦੇਖਿਆ ਹੋਵੇਗਾ ਤਕਰੀਬਨ 25 ਫੀਸਦੀ ਲੋਕਾਂ ਦੀ ਵਿਆਹ ਤੋਂ ਬਾਅਦ

ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ
ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ...

ਨਵੀਂ ਦਿੱਲੀ: ਦਿਨੋ-ਦਿਨ ਵਧ ਰਹੀ ਗਰਮੀ ਵਿੱਚ ਏਅਰ ਕੰਡੀਸ਼ਨਰ ਆਪਣੀ ਠੰਢੀ ਹਵਾ ਨਾਲ

ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!
ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!

ਚੰਡੀਗੜ੍ਹ: ਕੀ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ? ਜੇ ਅਜਿਹਾ ਹੈ ਤਾਂ ਇਹ ਜਾਣਨਾ

ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ
ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ

ਚੰਡੀਗੜ੍ਹ : ਦਿਲ ਦੀਆਂ ਬਿਮਾਰੀਆਂ ਦੇ ਵੱਧਦੇ ਖ਼ਤਰੇ ਦਾ ਹੁਣ ਆਨਲਾਈਨ ਅਨੁਮਾਨ

ਪੜ੍ਹੋ ..ਸਿਹਤ ਸੰਭਾਲਣ ਦਾ ਸਭ ਤੋਂ ਸੌਖਾ ਤਰੀਕਾ 
ਪੜ੍ਹੋ ..ਸਿਹਤ ਸੰਭਾਲਣ ਦਾ ਸਭ ਤੋਂ ਸੌਖਾ ਤਰੀਕਾ 

ਟੋਕੀਓ : ਜਪਾਨੀ ਵਿਗਿਆਨਕਾਂ ਨੇ ਸਿਹਤ ਦੀ ਨਿਗਰਾਨੀ ਲਈ ਨਵਾਂ ਹਾਈਪੋਐਲਰਜੈਨਿਕ

ਬੱਚਾ ਹੋਣ 'ਤੇ ਪਿਓ ਨੂੰ ਵੀ ਮਿਲੇਗੀ 3 ਮਹੀਨੇ ਦੀ ਛੁੱਟੀ
ਬੱਚਾ ਹੋਣ 'ਤੇ ਪਿਓ ਨੂੰ ਵੀ ਮਿਲੇਗੀ 3 ਮਹੀਨੇ ਦੀ ਛੁੱਟੀ

ਨਵੀਂ ਦਿੱਲੀ: ਮੁਕਾਬਲੇ ਦੇ ਦੌਰ ਵਿੱਚ ਹਰ ਕੰਪਨੀ ਆਪਣੇ ਮੁਲਾਜ਼ਮਾਂ ਲਈ ਹਰ ਸੰਭਵ

ਜਿੰਮ 'ਚ ਵਰਕ ਆਊਟ ਕਰਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜਿੰਮ 'ਚ ਵਰਕ ਆਊਟ ਕਰਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜਿੰਮ ਵਿੱਚ ਸਹੀ ਢੰਗ ਨਾਲ ਵਰਕ ਆਊਟ ਨਾ ਕਰਨ ਕਰਕੇ ਮੌਤ ਤੱਕ ਹੋ ਸਕਦੀ

ਚਿਕਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
ਚਿਕਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਚਿਕਨ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ।  ਬਰੈਲਰ ਚਿਕਨ ਦੀਆਂ

ਸਾਵਧਾਨ! ਕਿਤੇ ਜਨਮ ਵੇਲੇ ਬੱਚੇ ਦਾ ਭਾਰ ਜ਼ਿਆਦਾ ਤਾਂ ਨਹੀਂ ?
ਸਾਵਧਾਨ! ਕਿਤੇ ਜਨਮ ਵੇਲੇ ਬੱਚੇ ਦਾ ਭਾਰ ਜ਼ਿਆਦਾ ਤਾਂ ਨਹੀਂ ?

ਨਵੀਂ ਦਿੱਲੀ: ਹਾਲ ਹੀ ਵਿੱਚ ਆਈ ਇੱਕ ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਦਾ ਜਨਮ ਸਮੇਂ