ਪੜ੍ਹੋ ..ਸਿਹਤ ਸੰਭਾਲਣ ਦਾ ਸਭ ਤੋਂ ਸੌਖਾ ਤਰੀਕਾ 

By: Harsharan K | | Last Updated: Wednesday, 19 July 2017 10:26 AM
ਪੜ੍ਹੋ ..ਸਿਹਤ ਸੰਭਾਲਣ ਦਾ ਸਭ ਤੋਂ ਸੌਖਾ ਤਰੀਕਾ 

ਟੋਕੀਓ : ਜਪਾਨੀ ਵਿਗਿਆਨਕਾਂ ਨੇ ਸਿਹਤ ਦੀ ਨਿਗਰਾਨੀ ਲਈ ਨਵਾਂ ਹਾਈਪੋਐਲਰਜੈਨਿਕ ਇਲੈਕਟ੍ਰਾਨਿਕ ਸੈਂਸਰ ਵਿਕਸਿਤ ਕੀਤਾ ਹੈ। ਇਸ ਈ-ਸਕਿਨ ਸੈਂਸਰ ਨੂੰ ਚਮੜੀ ‘ਤੇ ਲਗਾਇਆ ਜਾ ਸਕਦਾ ਹੈ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਦੀ ਮਦਦ ਨਾਲ ਲੰਬੇ ਸਮੇਂ ਤਕ ਸਿਹਤ ‘ਤੇ ਨਜ਼ਰ ਰੱਖੀ ਜਾ ਸਕਦੀ ਹੈ।

 
ਖੋਜਕਰਤਾਵਾਂ ਅਨੁਸਾਰ ਇਸ ਪਾਉਣ ਯੋਗ ਡਿਵਾਈਸ ‘ਚ ਇਲਾਸਟਿਕ ਇਲੈਕਟ੫ਾਡ ਹਨ। ਇਸ ਨਾਲ ਚਮੜੀ ਦੀ ਕਾਰਜ ਪ੍ਰਣਾਲੀ ‘ਤੇ ਕੋਈ ਅਸਰ ਨਹੀਂ ਪੈਂਦਾ ਅਤੇ ਸੋਜਸ ਤੋਂ ਵੀ ਬਚਾਅ ਹੁੰਦਾ ਹੈ। ਇਲੈਕਟ੫ਾਡ ‘ਚ ਪਾਣੀ ‘ਚ ਘੁਲਣਸ਼ੀਲ ਇਕ ਪਾਲੀਮਰ, ਪਾਲੀਵਿਨਾਈਲ ਅਲਕੋਹਲ (ਪੀਵੀਏ) ਅਤੇ ਸੋਨੇ ਦੀ ਪਰਤ ਹੁੰਦੀ ਹੈ। ਇਹ ਡਿਵਾਈਸ ਬਿਨਾਂ ਕਿਸੇ ਦਿੱਕਤ ਦੇ ਹਫ਼ਤੇ ਭਰ ਤਕ ਪਾਈ ਜਾ ਸਕਦੀ ਹੈ। ਹਾਲ ਹੀ ਦੇ ਸਾਲਾਂ ‘ਚ ਦਿਲ ਦੀ ਧੜਕਣ ਸਮੇਤ ਸਿਹਤ ਦੀ ਨਿਗਰਾਨੀ ਲਈ ਡਿਵਾਈਸ ਬਣਾਉਣ ਦੀ ਦਿਸ਼ਾ ‘ਚ ਪ੍ਰਗਤੀ ਹੋਈ ਹੈ। ਲਚੀਲੇ ਮੈਟੇਰੀਅਲ ਨਾਲ ਬਣੇ ਇਸ ਸੰਵੇਦਨਸ਼ੀਲ ਡਿਵਾਈਸ ਨੂੰ ਚਮੜੀ ‘ਤੇ ਪਾਇਆ ਜਾਂਦਾ ਹੈ। ਹਾਲਾਂਕਿ ਇਸ ਡਿਵਾਈਸ ‘ਚ ਬੇਹੱਦ ਪਤਲੀ ਫਿਲਮ ਅਤੇ ਰਬੜ ਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਕਿ ਚਮੜੀ ‘ਤੇ ਕੋਈ ਅਸਰ ਨਾ ਪਵੇ। ਇਸ ਦੇ ਬਾਵਜੂਦ ਇਹ ਲੰਬੇ ਸਮੇਂ ਤਕ ਇਸਤੇਮਾਲ ਲਈ ਅਸੁਰੱਖਿਅਤ ਮੰਨੀ ਜਾਂਦੀ ਹੈ।

 
ਟੋਕੀਓ ਯੂਨੀਵਰਸਿਟੀ ਦੇ ਪ੍ਰੋਫੈਸਰ ਤਕਾਓ ਸੋਮਇਆ ਨੇ ਕਿਹਾ ਕਿ ਜਿਨ੍ਹਾਂ ਡਿਵਾਈਸ ਨੂੰ ਹਫ਼ਤੇ ਭਰ ਜਾਂ ਲੰਬੇ ਸਮੇਂ ਤਕ ਪਾਇਆ ਜਾ ਸਕਦਾ ਹੈ ਉਨ੍ਹਾਂ ਨੂੰ ਡਾਕਟਰੀ ਦੇ ਲਿਹਾਜ਼ ਨਾਲ ਵਿਵਹਾਰਕ ਵਰਤੋਂ ਲਾਇਕ ਬਣਾਉਣ ਦੀ ਜ਼ਰੂਰਤ ਹੈ। ਇਸ ਨੂੰ ਧਿਆਨ ‘ਚ ਰੱਖ ਕੇ ਇਹ ਨਵਾਂ ਸੈਂਸਰ ਵਿਕਸਿਤ ਕੀਤਾ ਗਿਆ ਹੈ। ਇਸ ਨਾਲ ਬਿਨਾਂ ਕਿਸੇ ਤਣਾਅ ਜਾਂ ਪਰੇਸ਼ਾਨੀ ਦੇ ਰੋਗੀ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ।

First Published: Wednesday, 19 July 2017 10:13 AM

Related Stories

ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...
ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...

ਲੰਦਨ: ਖ਼ੋਜੀਆਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ

ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ
ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ