ਸਾਵਧਾਨ! ਕਿਤੇ ਜਨਮ ਵੇਲੇ ਬੱਚੇ ਦਾ ਭਾਰ ਜ਼ਿਆਦਾ ਤਾਂ ਨਹੀਂ ?

By: abp sanjha | | Last Updated: Friday, 14 July 2017 2:15 PM
ਸਾਵਧਾਨ! ਕਿਤੇ ਜਨਮ ਵੇਲੇ ਬੱਚੇ ਦਾ ਭਾਰ ਜ਼ਿਆਦਾ ਤਾਂ ਨਹੀਂ ?

ਨਵੀਂ ਦਿੱਲੀ: ਹਾਲ ਹੀ ਵਿੱਚ ਆਈ ਇੱਕ ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਦਾ ਜਨਮ ਸਮੇਂ ਵਜ਼ਨ ਜ਼ਿਆਦਾ ਹੁੰਦਾ ਹੈ, ਉਨ੍ਹਾਂ ਦੇ ਬਾਅਦ ਵਿੱਚ ਮੋਟੇ ਹੋਣ ਦੀ ਅਸ਼ੰਕਾ ਵੱਧ ਹੁੰਦੀ ਹੈ। ਇਹ ਖੋਜ ਅਮਰੀਕੀ ਵਰਜੀਨੀਆ ਯੂਨੀਵਰਸਿਟੀ ਦੇ ਚਿਲਡਰਨਜ਼ ਹੌਸਪੀਟਲ ਦੇ ਮਾਰਕ ਡੇਬੋਅਰ ਨੇ ਕੀਤੀ ਹੈ।

 

ਡੇਬੋਅਰ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਦੀ ਮਦਦ ਨਾਲ ਡਾਕਟਰਾਂ, ਪਰਿਵਾਰਾਂ ਤੇ ਉਨ੍ਹਾਂ ਦੇ ਛੋਟੇ ਬੱਚਿਆਂ ਵਿੱਚ ਵਜ਼ਨ ਵਧਣ ਸਬੰਧੀ ਸਮੱਸਿਆਵਾਂ ਨੂੰ ਹੈਲਦੀ ਲਾਈਫ ਸਟਾਈਲ ਅਪਣਾ ਕੇ ਸ਼ੁਰੂਆਤ ਵਿੱਛ ਹੀ ਕੰਟਰੋਲ ਕੀਤਾ ਜਾ ਸਕੇਗਾ। ‘ਪੀਡੀਆਟ੍ਰਿਕ ਓਬੈਸਿਟੀ’ ਮੈਗਜ਼ੀਨ ਵਿੱਚ ਪਬਲਿਸ਼ ਹੋਈ ਇਸ ਖੋਜ ਨੂੰ ਅਮਰੀਕਾ ਦੇ 10,186 ਬੱਚਿਆਂ ‘ਤੇ ਕੀਤਾ ਗਿਆ। ਇਸ ਵਿੱਚ ਪ੍ਰੀਮੈਚਿਓਰ ਤੇ ਸਮੇਂ ‘ਤੇ ਜਨਮ ਲੈਣ ਵਾਲੇ ਦੋਵੇਂ ਤਰ੍ਹਾਂ ਦੇ ਬੱਚਿਆਂ ‘ਤੇ ਸਟੱਡੀ ਹੋਈ।

 

ਖੋਜ ਦੇ ਨਤੀਜਿਆਂ ਵਿੱਚ ਪਾਇਆ ਗਿਆ ਕਿ ਤੈਅ ਸਮੇਂ ‘ਤੇ ਵੱਧ ਵਜ਼ਨ ਨਾਲ ਜਨਮ ਲੈਣ ਵਾਲੇ ਬੱਚਿਆਂ ਦੇ ਮੋਟਾ ਹੋਣ ਹੋਣ ਦਾ ਵੱਧ ਖਦਸ਼ਾ ਵੇਖਿਆ ਗਿਆ। ਆਮ ਵਜ਼ਨ ਵਾਲਿਆਂ ਵਿੱਚ ਇਹ ਸੰਭਾਵਨਾ ਘੱਟ ਦਿੱਸੀ। ਇਸ ਤੋਂ ਇਲਾਵਾ ਪ੍ਰੀਮੈਚਿਓਰ ਬੱਚੇ ਜੋ ਜ਼ਿਆਦਾਵਜ਼ਨੀ ਸਨ, ਵਿੱਚ ਵੀ ਮੋਟੇ ਹੋਣ ਦੇ ਲੱਛਣ ਦਿੱਸੇ। ਖੋਜ ਵਿੱਚ ਵੇਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਦਾ ਜਨਮ ਵੇਲੇ ਵਜ਼ਨ 4.5 ਕਿਲੋ ਤੋਂ ਜ਼ਿਆਦਾ ਸੀ, ਉਨ੍ਹਾਂ ਵਿੱਚ ਔਸਤ ਵਜ਼ਨ ਵਾਲੇ ਬੱਚਿਆਂ ਦੀ ਤੁਲਣਾ ਵਿੱਚ 69 ਫੀਸਦੀ ਜ਼ਿਆਦਾ ਮੋਟਾਪਾ ਹੋਣ ਦੀ ਆਸ਼ੰਕਾ ਹੈ।

First Published: Friday, 14 July 2017 2:15 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ