ਜਾਮਣ ਖਾਣ ਨਾਲ ਮਿਲਦੇ ਨੇ ਹੈਰਾਨੀਜਨਕ ਫਾਇਦੇ

By: ਏਬੀਪੀ ਸਾਂਝਾ | | Last Updated: Monday, 19 June 2017 9:22 AM
ਜਾਮਣ ਖਾਣ ਨਾਲ ਮਿਲਦੇ ਨੇ ਹੈਰਾਨੀਜਨਕ ਫਾਇਦੇ

ਚੰਡੀਗੜ੍ਹ: ਜਾਮਣ ਇਕ ਸ਼ਕਤੀਵਰਧਕ ਅਤੇ ਠੰਢਕ ਪ੍ਰਦਾਨ ਕਰਨ ਵਾਲੇ ਫਲ ਦੇ ਰੂਪ ਵਿਚ ਪ੍ਰਸਿੱਧ ਹੈ। ਦਵਾਈ ਗੁਣਾਂ ਨਾਲ ਭਰਪੂਰ ਇਸ ਨੂੰ ਹੇਠ ਦੱਸੇ ਅਨੁਸਾਰ ਸੇਵਨ ਕਰਨ ਨਾਲ ਰੋਗਾਂ ਦੇ ਇਲਾਜ ਵਿਚ ਲਾਭਦਾਇਕ ਹੈ।

 

1.ਡਾਇਰੀਆ ਦੇ ਇਲਾਜ ਵਿਚ : ਅੰਬ ਅਤੇ ਇਸ ਦੀ ਗੁਠਲੀ ਦੀ ਗਿਰੀ ਅਤੇ ਹਰੜ ਕਾਲੀ ਜਾਂ ਛੋਟੀ ਨੂੰ ਬਰਾਬਰ ਵਜ਼ਨ ਵਿਚ ਮਿਲਾਉਣ ਅਤੇ ਕਪੜੇ ਨਾਲ ਛਾਣ ਕੇ ਪਾਊਡਰ ਬਣਾਉਣ ਦੇ ਬਾਅਦ ਰੋਜ਼ ਸਵੇਰੇ-ਸ਼ਾਮ ਨਿਯਮਤ ਰੂਪ ਨਾਲ ਮੱਠੇ ਜਾਂ ਲੱਸੀ ਨਾਲ ਤਿੰਨ ਗ੍ਰਾਮ ਦੀ ਮਾਤਰਾ ਵਿਚ ਸੇਵਨ ਕਰਨ ਨਾਲ ਡਾਇਰੀਆ ਅਤੇ ਸ਼ੂਗਰ ਦੇ ਇਲਾਜ ਵਿਚ ਲਾਭਕਾਰੀ ਹੈ।

 

2.ਖੂਨੀ ਦਸਤਾਂ ਦੇ ਇਲਾਜ ਵਿਚ : ਨਿਰੰਤਰ ਤਿੰਨ ਹਫਤੇ ਤੱਕ ਸਵੇਰੇ-ਸ਼ਾਮ ਇਸ ਦੀ ਗੁਠਲੀ ਨਾਲ ਬਣੇ ਪਾਊਡਰ ਨੂੰ ਸੌ ਗ੍ਰਾਮ ਦੀ ਮਾਤਰਾ ਵਿਚ ਪਾਣੀ ਦੇ ਨਾਲ ਸੇਵਨ ਕਰਨਾ ਉਕਤ ਰੋਗ ਦੀ ਸਥਿਤੀ ਦੇ ਇਲਾਜ ਵਿਚ ਲਾਭਕਾਰੀ ਹੈ। ਕੁਝ ਦਿਨਾਂ ਤੱਕ ਲਗਾਤਾਰ ਤਿੰਨ ਗ੍ਰਾਮ ਦੀ ਮਾਤਰਾ ਵਿਚ ਇਸ ਦੀ ਗਿਟਕ ਦੀ ਮੀਂਗ ਨੂੰ ਪਾਣੀ ਵਿਚ ਘਸਾਉਣ ਦੇ ਬਾਅਦ ਸਵੇਰੇ-ਸ਼ਾਮ ਸੇਵਨ ਕਰਨਾ ਉਕਤ ਰੋਗ ਦੀ ਸਥਿਤੀ ਵਿਚ ਲਾਭਕਾਰੀ ਹੈ।

 

3. ਤਿੱਲੀ ਅਤੇ ਜਿਗਰ ਦੇ ਇਲਾਜ ਵਿਚ : ਕੁਝ ਦਿਨਾਂ ਤੱਕ ਨਿਰੰਤਰ ਇਸ ਦੇ ਸਿਰਕੇ ਦਾ ਸੇਵਨ ਕਰਨਾ ਉੱਕਤ ਰੋਗ ਦੀ ਸਥਿਤੀ ਸਮੇਤ ਮਿਹਦੇ ਦੇ ਰੋਗਾਂ ਦੇ ਇਲਾਜ ਵਿਚ ਗੁਣਕਾਰੀ ਹੈ।

 

4. ਜ਼ਿਆਦਾ ਮਾਤਰਾ ਵਿਚ ਮਾਸਿਕ ਰਿਸਾਵ ਹੋਣ ਦੇ ਇਲਾਜ ਵਿਚ : ਵੀਹ ਗ੍ਰਾਮ ਦੀ ਮਾਤਰਾ ਵਿਚ ਇਸ ਦੀ ਹਰੀ ਤਾਜ਼ੀ ਛਿੱਲ ਨੂੰ ਸਾਫ ਪਾਣੀ ਵਿਚ ਰਗੜਨ ਅਤੇ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਸਵੇਰੇ-ਸ਼ਾਮ ਸੇਵਨ ਕਰਨਾ ਉੱਕਤ ਰੋਗ ਦੀ ਸਥਿਤੀ ਵਿਚ ਇਲਾਜ ਵਿਚ ਲਾਭਕਾਰੀ ਹੈ।
ਸ਼ਵੇਤ ਪ੍ਰਦਰ ਦੇ ਇਲਾਜ ਵਿਚ : ਜਾਮਣ ਦੀ ਹਰੀ ਛਿੱਲ ਨੂੰ ਛਾਂ ਵਿਚ ਸੁਕਾਉਣ ਦੇ ਬਾਅਦ ਬਣਾਇਆ ਪਾਊਡਰ ਸ਼ਾਮ ਨੂੰ ਬੱਕਰੀ ਜਾਂ ਗਾਂ ਦੇ ਦੁੱਧ ਨਾਲ ਨਿਯਮਤ ਰੂਪ ਵਿਚ ਖਾਣ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।

 

5. ਦੰਦਾਂ ਦੀ ਸਫ਼ਾਈ ਦੇ ਇਲਾਜ ਵਿਚ : ਇਸ ਦੀ ਲੱਕੜੀ ਨੂੰ ਸਾੜ ਕੇ ਪਾਊਡਰ ਬਣਾਉਣ ਦੇ ਬਾਅਦ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਨਮਕ (ਸੇਂਧਾ) ਅਤੇ ਪਾਊਡਰ ਮਿਲਾਉਣ ਦੇ ਬਾਅਦ ਰੋਜ਼ ਮੰਜਨ ਦੇ ਰੂਪ ਵਿਚ ਵਰਤੋਂ ਕਰਨ ਨਾਲ ਦੰਦਾਂ ਵਿਚ ਮਜ਼ਬੂਤੀ ਸਮੇਤ ਸਫੈਦੀ ਤੇ ਚਮਕ ਆਉਂਦੀ ਹੈ।

 

6. ਦੰਦ ਦਰਦ, ਦੰਦਾਂ ਤੇ ਮਸੂੜਿਆਂ ਤੋਂ ਖੂਨ, ਮਸੂੜਿਆਂ ਦੀ ਸੋਜ ਤੇ ਦੰਦ ਹਿੱਲਣ ਦੇ ਇਲਾਜ ਵਿਚ : ਇਸ ਦੀਆਂ ਤਾਜ਼ੀਆਂ ਕਰੂੰਬਲਾਂ ਨਾਲ ਬਣਾਏ ਕਾੜੇ ਨਾਲ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਕੁਰਲਾ ਕਰਨ ਨਾਲ ਉੱਕਤ ਰੋਗ ਤੋਂ ਮੁਕਤੀ ਮਿਲਦੀ ਹੈ ਤੇ ਮਸੂੜੇ ਮਜ਼ਬੂਤ ਹੁੰਦੇ ਹਨ।

 

7. ਇਸ ਦੀ ਹਰੀ ਛਿੱਲ ਨਾਲ ਬਣਾਏ ਪਾਊਡਰ ਨੂੰ ਨਿਯਮਤ ਰੂਪ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਨ ਨਾਲ ਪਾਇਰੀਆ ਨਾਮੀ ਰੋਗ ਸਮੇਤ ਦੰਦਾਂ ਦੇ ਵੱਖ-ਵੱਖ ਰੋਗਾਂ ਦੇ ਇਲਾਜ ਵਿਚ ਫਾਇਦਾ ਹੁੰਦਾ ਹੈ।

First Published: Friday, 24 June 2016 3:07 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ