ਜਾਮਣ ਖਾਣ ਨਾਲ ਮਿਲਦੇ ਨੇ ਹੈਰਾਨੀਜਨਕ ਫਾਇਦੇ

By: ਏਬੀਪੀ ਸਾਂਝਾ | | Last Updated: Monday, 19 June 2017 9:22 AM
ਜਾਮਣ ਖਾਣ ਨਾਲ ਮਿਲਦੇ ਨੇ ਹੈਰਾਨੀਜਨਕ ਫਾਇਦੇ

ਚੰਡੀਗੜ੍ਹ: ਜਾਮਣ ਇਕ ਸ਼ਕਤੀਵਰਧਕ ਅਤੇ ਠੰਢਕ ਪ੍ਰਦਾਨ ਕਰਨ ਵਾਲੇ ਫਲ ਦੇ ਰੂਪ ਵਿਚ ਪ੍ਰਸਿੱਧ ਹੈ। ਦਵਾਈ ਗੁਣਾਂ ਨਾਲ ਭਰਪੂਰ ਇਸ ਨੂੰ ਹੇਠ ਦੱਸੇ ਅਨੁਸਾਰ ਸੇਵਨ ਕਰਨ ਨਾਲ ਰੋਗਾਂ ਦੇ ਇਲਾਜ ਵਿਚ ਲਾਭਦਾਇਕ ਹੈ।

 

1.ਡਾਇਰੀਆ ਦੇ ਇਲਾਜ ਵਿਚ : ਅੰਬ ਅਤੇ ਇਸ ਦੀ ਗੁਠਲੀ ਦੀ ਗਿਰੀ ਅਤੇ ਹਰੜ ਕਾਲੀ ਜਾਂ ਛੋਟੀ ਨੂੰ ਬਰਾਬਰ ਵਜ਼ਨ ਵਿਚ ਮਿਲਾਉਣ ਅਤੇ ਕਪੜੇ ਨਾਲ ਛਾਣ ਕੇ ਪਾਊਡਰ ਬਣਾਉਣ ਦੇ ਬਾਅਦ ਰੋਜ਼ ਸਵੇਰੇ-ਸ਼ਾਮ ਨਿਯਮਤ ਰੂਪ ਨਾਲ ਮੱਠੇ ਜਾਂ ਲੱਸੀ ਨਾਲ ਤਿੰਨ ਗ੍ਰਾਮ ਦੀ ਮਾਤਰਾ ਵਿਚ ਸੇਵਨ ਕਰਨ ਨਾਲ ਡਾਇਰੀਆ ਅਤੇ ਸ਼ੂਗਰ ਦੇ ਇਲਾਜ ਵਿਚ ਲਾਭਕਾਰੀ ਹੈ।

 

2.ਖੂਨੀ ਦਸਤਾਂ ਦੇ ਇਲਾਜ ਵਿਚ : ਨਿਰੰਤਰ ਤਿੰਨ ਹਫਤੇ ਤੱਕ ਸਵੇਰੇ-ਸ਼ਾਮ ਇਸ ਦੀ ਗੁਠਲੀ ਨਾਲ ਬਣੇ ਪਾਊਡਰ ਨੂੰ ਸੌ ਗ੍ਰਾਮ ਦੀ ਮਾਤਰਾ ਵਿਚ ਪਾਣੀ ਦੇ ਨਾਲ ਸੇਵਨ ਕਰਨਾ ਉਕਤ ਰੋਗ ਦੀ ਸਥਿਤੀ ਦੇ ਇਲਾਜ ਵਿਚ ਲਾਭਕਾਰੀ ਹੈ। ਕੁਝ ਦਿਨਾਂ ਤੱਕ ਲਗਾਤਾਰ ਤਿੰਨ ਗ੍ਰਾਮ ਦੀ ਮਾਤਰਾ ਵਿਚ ਇਸ ਦੀ ਗਿਟਕ ਦੀ ਮੀਂਗ ਨੂੰ ਪਾਣੀ ਵਿਚ ਘਸਾਉਣ ਦੇ ਬਾਅਦ ਸਵੇਰੇ-ਸ਼ਾਮ ਸੇਵਨ ਕਰਨਾ ਉਕਤ ਰੋਗ ਦੀ ਸਥਿਤੀ ਵਿਚ ਲਾਭਕਾਰੀ ਹੈ।

 

3. ਤਿੱਲੀ ਅਤੇ ਜਿਗਰ ਦੇ ਇਲਾਜ ਵਿਚ : ਕੁਝ ਦਿਨਾਂ ਤੱਕ ਨਿਰੰਤਰ ਇਸ ਦੇ ਸਿਰਕੇ ਦਾ ਸੇਵਨ ਕਰਨਾ ਉੱਕਤ ਰੋਗ ਦੀ ਸਥਿਤੀ ਸਮੇਤ ਮਿਹਦੇ ਦੇ ਰੋਗਾਂ ਦੇ ਇਲਾਜ ਵਿਚ ਗੁਣਕਾਰੀ ਹੈ।

 

4. ਜ਼ਿਆਦਾ ਮਾਤਰਾ ਵਿਚ ਮਾਸਿਕ ਰਿਸਾਵ ਹੋਣ ਦੇ ਇਲਾਜ ਵਿਚ : ਵੀਹ ਗ੍ਰਾਮ ਦੀ ਮਾਤਰਾ ਵਿਚ ਇਸ ਦੀ ਹਰੀ ਤਾਜ਼ੀ ਛਿੱਲ ਨੂੰ ਸਾਫ ਪਾਣੀ ਵਿਚ ਰਗੜਨ ਅਤੇ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਸਵੇਰੇ-ਸ਼ਾਮ ਸੇਵਨ ਕਰਨਾ ਉੱਕਤ ਰੋਗ ਦੀ ਸਥਿਤੀ ਵਿਚ ਇਲਾਜ ਵਿਚ ਲਾਭਕਾਰੀ ਹੈ।
ਸ਼ਵੇਤ ਪ੍ਰਦਰ ਦੇ ਇਲਾਜ ਵਿਚ : ਜਾਮਣ ਦੀ ਹਰੀ ਛਿੱਲ ਨੂੰ ਛਾਂ ਵਿਚ ਸੁਕਾਉਣ ਦੇ ਬਾਅਦ ਬਣਾਇਆ ਪਾਊਡਰ ਸ਼ਾਮ ਨੂੰ ਬੱਕਰੀ ਜਾਂ ਗਾਂ ਦੇ ਦੁੱਧ ਨਾਲ ਨਿਯਮਤ ਰੂਪ ਵਿਚ ਖਾਣ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।

 

5. ਦੰਦਾਂ ਦੀ ਸਫ਼ਾਈ ਦੇ ਇਲਾਜ ਵਿਚ : ਇਸ ਦੀ ਲੱਕੜੀ ਨੂੰ ਸਾੜ ਕੇ ਪਾਊਡਰ ਬਣਾਉਣ ਦੇ ਬਾਅਦ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਨਮਕ (ਸੇਂਧਾ) ਅਤੇ ਪਾਊਡਰ ਮਿਲਾਉਣ ਦੇ ਬਾਅਦ ਰੋਜ਼ ਮੰਜਨ ਦੇ ਰੂਪ ਵਿਚ ਵਰਤੋਂ ਕਰਨ ਨਾਲ ਦੰਦਾਂ ਵਿਚ ਮਜ਼ਬੂਤੀ ਸਮੇਤ ਸਫੈਦੀ ਤੇ ਚਮਕ ਆਉਂਦੀ ਹੈ।

 

6. ਦੰਦ ਦਰਦ, ਦੰਦਾਂ ਤੇ ਮਸੂੜਿਆਂ ਤੋਂ ਖੂਨ, ਮਸੂੜਿਆਂ ਦੀ ਸੋਜ ਤੇ ਦੰਦ ਹਿੱਲਣ ਦੇ ਇਲਾਜ ਵਿਚ : ਇਸ ਦੀਆਂ ਤਾਜ਼ੀਆਂ ਕਰੂੰਬਲਾਂ ਨਾਲ ਬਣਾਏ ਕਾੜੇ ਨਾਲ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਕੁਰਲਾ ਕਰਨ ਨਾਲ ਉੱਕਤ ਰੋਗ ਤੋਂ ਮੁਕਤੀ ਮਿਲਦੀ ਹੈ ਤੇ ਮਸੂੜੇ ਮਜ਼ਬੂਤ ਹੁੰਦੇ ਹਨ।

 

7. ਇਸ ਦੀ ਹਰੀ ਛਿੱਲ ਨਾਲ ਬਣਾਏ ਪਾਊਡਰ ਨੂੰ ਨਿਯਮਤ ਰੂਪ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਨ ਨਾਲ ਪਾਇਰੀਆ ਨਾਮੀ ਰੋਗ ਸਮੇਤ ਦੰਦਾਂ ਦੇ ਵੱਖ-ਵੱਖ ਰੋਗਾਂ ਦੇ ਇਲਾਜ ਵਿਚ ਫਾਇਦਾ ਹੁੰਦਾ ਹੈ।

First Published: Friday, 24 June 2016 3:07 PM

Related Stories

 ਸ਼ੂਗਰ ਰੋਗੀਆਂ ਲਈ ਖੁਸ਼ਖਬਰੀ, ਵਿਗਿਆਨੀਆਂ ਦੀ ਨਵੀਂ ਖੋਜ
ਸ਼ੂਗਰ ਰੋਗੀਆਂ ਲਈ ਖੁਸ਼ਖਬਰੀ, ਵਿਗਿਆਨੀਆਂ ਦੀ ਨਵੀਂ ਖੋਜ

ਨਵੀਂ ਦਿੱਲੀ: ਵਿਗਿਆਨੀਆਂ ਨੇ ਪਸੀਨੇ ਰਾਹੀਂ ਡਾਇਬਟੀਜ਼ ‘ਤੇ ਨਜ਼ਰ ਰੱਖਣ ਲਈ ਘੱਟ

ਵਿਆਹ ਤੋਂ ਪਹਿਲਾਂ ਖਾਓ ਦੱਬ ਕੇ ਪਪੀਤਾ....
ਵਿਆਹ ਤੋਂ ਪਹਿਲਾਂ ਖਾਓ ਦੱਬ ਕੇ ਪਪੀਤਾ....

ਨਵੀਂ ਦਿੱਲੀ: ਵਿਆਹ ਤੋਂ ਪਹਿਲਾਂ ਜੋੜੇ ਨੂੰ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ

ਇਹ ਖ਼ਬਰ ਪੜ੍ਹਨ ਮਗਰੋਂ ਤੁਸੀਂ ਯੂਜਡ ਕੰਡੋਮ ਸੁੱਟੋਗੇ ਨਹੀਂ..
ਇਹ ਖ਼ਬਰ ਪੜ੍ਹਨ ਮਗਰੋਂ ਤੁਸੀਂ ਯੂਜਡ ਕੰਡੋਮ ਸੁੱਟੋਗੇ ਨਹੀਂ..

ਚੰਡੀਗੜ੍ਹ: ਉਂਜ ਅਸੀਂ ਸਾਰੇ ਜਾਣਦੇ ਹਾਂ ਕਿ ਸਪਰਮ ਕੁਦਰਤ ਦੀ ਬਹੁਮੁੱਲੀ ਦੇਣ ਹੈ ਪਰ

ਨੇਪਾਲ ਸਰਕਾਰ ਦਾ ਬਾਬਾ ਰਾਮਦੇਵ ਨੂੰ ਵੱਡਾ ਝਟਕਾ
ਨੇਪਾਲ ਸਰਕਾਰ ਦਾ ਬਾਬਾ ਰਾਮਦੇਵ ਨੂੰ ਵੱਡਾ ਝਟਕਾ

ਕਾਠਮੰਡੂ: ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਨੇਪਾਲ ਸਰਕਾਰ ਨੇ ਬਾਬਾ ਰਾਮਦੇਵ ਨੂੰ

 ਕੈਨੇਡਾ 'ਤੇ ਕੈਂਸਰ ਦਾ ਸਾਇਆ, ਰਿਪੋਰਟ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ
ਕੈਨੇਡਾ 'ਤੇ ਕੈਂਸਰ ਦਾ ਸਾਇਆ, ਰਿਪੋਰਟ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਵਿਨੀਪੈਗ: ਇੱਕ ਸੁਸਾਇਟੀ ਦੀ ਰਿਪੋਰਟ ਨੇ ਕੈਨੇਡਾ ਵਾਸੀਆਂ ਦੇ ਪੈਰਾਂ ਹੇਠੋਂ ਜ਼ਮੀਨ

ਵਾਰ-ਵਾਰ ਭੁੱਖ ਲੱਗਦੀ ਤਾਂ ਖਾਓ ਅਖਰੋਟ 
ਵਾਰ-ਵਾਰ ਭੁੱਖ ਲੱਗਦੀ ਤਾਂ ਖਾਓ ਅਖਰੋਟ 

ਨਵੀਂ ਦਿੱਲੀ: ਅਖਰੋਟ ਖਾਣ ਨਾਲ ਭੁੱਖ ਕੰਟਰੋਲ ਕਰਨ ‘ਚ ਮਦਦ ਮਿਲ ਸਕਦੀ ਹੈ। ਨਵੀਂ

ਥੋੜ੍ਹੇ ਸਮੇਂ ਦਾ ਗੁਣਕਾਰੀ ਫਲ, ਚੱਕ ਲਵੋੇ ਫਾਇਦੇ
ਥੋੜ੍ਹੇ ਸਮੇਂ ਦਾ ਗੁਣਕਾਰੀ ਫਲ, ਚੱਕ ਲਵੋੇ ਫਾਇਦੇ

ਚੰਡੀਗੜ੍ਹ : ਜਾਮਣ ਇੱਕ ਅਜਿਹਾ ਫ਼ਲ ਹੈ ਜਿਹੜਾ ਮੌਸਮ ਅਨੁਸਾਰ ਸਾਰੇ ਭਾਰਤ ਵਿੱਚ

ਸਾਵਧਾਨ! ਕਿਤੇ ਅੰਬਾਂ ਦੀ ਥਾਂ ਤੁਸੀਂ ਜ਼ਹਿਰ ਤਾਂ ਨਹੀਂ ਖਾ ਰਹੇ?
ਸਾਵਧਾਨ! ਕਿਤੇ ਅੰਬਾਂ ਦੀ ਥਾਂ ਤੁਸੀਂ ਜ਼ਹਿਰ ਤਾਂ ਨਹੀਂ ਖਾ ਰਹੇ?

ਚੰਡੀਗੜ੍ਹ: ਬਾਜ਼ਾਰ ਵਿੱਚ ਫਲਾਂ ਦੀਆਂ ਰੇਹੜ੍ਹੀਆਂ ‘ਤੇ ਪਏ ਪੀਲੇ ਤੇ ਰਸੀਲੇ ਅੰਬ

ਫਲੇਵਰਡ ਪਾਣੀ ਨਾਲ ਹੁੰਦੇ ਹੈਰਾਨਕੁੰਨ ਫਾਇਦੇ, ਜਾਣੋ
ਫਲੇਵਰਡ ਪਾਣੀ ਨਾਲ ਹੁੰਦੇ ਹੈਰਾਨਕੁੰਨ ਫਾਇਦੇ, ਜਾਣੋ

ਚੰਡੀਗੜ੍ਹ: ਪਾਣੀ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਤੋਂ ਬਿਨਾਂ ਜੀਵਨ ਅਧੂਰਾ

ਮੋਟਾਪੇ ਤੋਂ ਛੁਟਕਾਰਾ ਪਾਉਣ ਦੇ  ਅਸਰਦਾਰ 15 ਘਰੇਲੂ ਨੁਸਖੇ
ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਅਸਰਦਾਰ 15 ਘਰੇਲੂ ਨੁਸਖੇ

ਚੰਡੀਗੜ੍ਹ: ਭਾਰ ਘਟਾਉਣ ਦੀ ਚਾਹਤ ‘ਚ ਤੁਹਾਨੂੰ ਸਵੇਰੇ ਉੱਠ ਕੇ ਸੈਰ ਕਰਨੀ ਪੈਂਦੀ