ਨਵੀਂ ਖੋਜ: ਹੁਣ ਜੀਨ ਕਰੇਗਾ ਅੰਨ੍ਹੇਪਨ ਨੂੰ ਦੂਰ

By: abp sanjha | | Last Updated: Friday, 12 May 2017 3:38 PM
ਨਵੀਂ ਖੋਜ: ਹੁਣ ਜੀਨ ਕਰੇਗਾ ਅੰਨ੍ਹੇਪਨ ਨੂੰ ਦੂਰ

ਨਿਊਯਾਰਕ: ਹੁਣ ਜੀਨ ਦੀ ਮਦਦ ਨਾਲ ਅੰਨ੍ਹਾਪਨ ਦੂਰ ਹੋਵੇਗਾ।  ਵਿਗਿਆਨੀਆਂ ਨੇ ਅੰਨ੍ਹੇਪਨ ਨਾਲ ਜੁੜੀ ਜੈਨੇਟਿਕ ਬਿਮਾਰੀ ਨੂੰ ਦੂਰ ਕਰਨ ਦੀ ਦਿਸ਼ਾ ‘ਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਵਿਗਿਆਨੀਆਂ ਨੇ ਚੂਹੇ ‘ਚ ਨੈਨੋਪਾਰਟੀਕਲ ਦੀ ਮਦਦ ਨਾਲ ਜੀਨ ਥੇਰੈਪੀ ਜ਼ਰੀਏ ਬਿਮਾਰੀ ਨੂੰ ਠੀਕ ਕੀਤਾ।
ਅਮਰੀਕਾ ਦੀ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲੀਬਰ ਕੋਂਗੇਨਿਟਲ ਅਮਾਰੋਸਿਸ-2 (ਐਲਸੀਏ2) ‘ਤੇ ਅਧਿਐਨ ਕੀਤਾ। ਇਸ ਬਿਮਾਰੀ ‘ਚ ਇੱਕ ਜੀਨ ‘ਚ ਬਦਲਾਅ ਕਾਰਨ ਜਨਮ ਤੋਂ ਅੰਨ੍ਹਾਪਨ ਹੋ ਜਾਂਦਾ ਹੈ। ਬਦਲਿਆ ਹੋਇਆ ਜੀਨ ਆਰਪੀਈ-65 ਪ੍ਰੋਟੀਨ ਨਹੀਂ ਬਣ ਪਾਉਂਦਾ।
ਇਸੇ ਪ੍ਰੋਟੀਨ ਦੀ ਮਦਦ ਨਾਲ ਅੱਖਾਂ ਤੋਂ ਦਿਖਣ ਵਾਲੀਆਂ ਚੀਜ਼ਾਂ ਦਾ ਸੰਕੇਤ ਦਿਮਾਗ਼ ਤਕ ਪਹੁੰਚਦਾ ਹੈ। ਹੁਣ ਵਿਗਿਆਨੀਆਂ ਨੇ ਇੱਕ ਵਿਸ਼ੇਸ਼ ਨੈਨੋਪਾਰਟੀਕਲ ਦੀ ਮਦਦ ਨਾਲ ਸਹੀ ਜੀਨ ਨੂੰ ਸਿੱਧੇ ਸਬੰਧਤ ਕੋਸ਼ਿਕਾ ‘ਚ ਪਹੁੰਚਾਉਣ ਦਾ ਤਰੀਕਾ ਈਜਾਦ ਕੀਤਾ ਹੈ।
ਵਿਗਿਆਨੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਕਿਰਿਆ ‘ਚ ਕਈ ਵਾਰੀ ਮੋਡੀਫਾਈਡ ਵਾਇਰਸ ਦੀ ਮਦਦ ਨਾਲ ਜੀਨ ਨੂੰ ਸਹੀ ਥਾਂ ਪਹੁੰਚਾਇਆ ਜਾਂਦਾ ਹੈ ਪਰ ਇਹ ਸਾਰੇ ਮਾਮਲਿਆਂ ‘ਚ ਕਾਰਗਰ ਨਹੀਂ ਹੈ। ਨੈਨੋਪਾਰਟੀਕਲ ਇਸ ਕਮੀ ਨੂੰ ਦੂਰ ਕਰ ਦਿੰਦਾ ਹੈ।

 

First Published: Friday, 12 May 2017 3:37 PM

Related Stories

ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?
ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?

ਚੰਡੀਗੜ੍ਹ: ਤੁਸੀਂ ਦੇਖਿਆ ਹੋਵੇਗਾ ਤਕਰੀਬਨ 25 ਫੀਸਦੀ ਲੋਕਾਂ ਦੀ ਵਿਆਹ ਤੋਂ ਬਾਅਦ

ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ
ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ

ਨਵੀਂ ਦਿੱਲੀ: ਅਕਸਰ ਲੋਕ ਬਾਹਰੀ ਧੂੜ ਮਿੱਟੀ ਤੋਂ ਬਚਣ ਲਈ ਕਾਰ ਦੇ ਸ਼ੀਸ਼ੇ ਬੰਦ ਕਰ

ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!
ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!

ਨਵੀਂ ਦਿੱਲੀ: ਸਾਰਾ ਦਿਨ ਫੁਰਤੀਲਾ ਰਹਿਣ ਲਈ ਸਵੇਰੇ ਨਾਸ਼ਤਾ ਕਰਨਾ ਤਾਂ ਜ਼ਰੂਰੀ ਹੈ

ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਹਰ ਰੋਜ਼ 2 ਘੰਟੇ ਡ੍ਰਾਈਵਿੰਗ ਕਰਨ ਨਾਲ

ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!
ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!

ਨਵੀਂ ਦਿੱਲੀ: ਤੁਹਾਡੇ ਬੋਲਣ ਦੇ ਲਹਿਜ਼ੇ ਤੋਂ ਤੁਹਾਡੀ ਮਾਨਸਿਕ ਸਿਹਤ ਬਾਰੇ ਬਹੁਤ

ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ
ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ...

ਨਵੀਂ ਦਿੱਲੀ: ਦਿਨੋ-ਦਿਨ ਵਧ ਰਹੀ ਗਰਮੀ ਵਿੱਚ ਏਅਰ ਕੰਡੀਸ਼ਨਰ ਆਪਣੀ ਠੰਢੀ ਹਵਾ ਨਾਲ

ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!
ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!

ਚੰਡੀਗੜ੍ਹ: ਕੀ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ? ਜੇ ਅਜਿਹਾ ਹੈ ਤਾਂ ਇਹ ਜਾਣਨਾ

ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ
ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ

ਚੰਡੀਗੜ੍ਹ : ਦਿਲ ਦੀਆਂ ਬਿਮਾਰੀਆਂ ਦੇ ਵੱਧਦੇ ਖ਼ਤਰੇ ਦਾ ਹੁਣ ਆਨਲਾਈਨ ਅਨੁਮਾਨ