ਜਾਣੋ ਮੌਤ ਨਾਲ ਜੁੜੇ ਕੁਝ ਭਰਮ

By: abp sanjha | | Last Updated: Tuesday, 11 October 2016 3:43 PM
ਜਾਣੋ ਮੌਤ ਨਾਲ ਜੁੜੇ ਕੁਝ ਭਰਮ

ਚੰਡੀਗੜ੍ਹ : ਮੌਤ ਦੇ ਸਮੇਂ ਇਨਸਾਨ ਨੂੰ ਕੀ ਵਿਖਾਈ ਦਿੰਦਾ ਹੈ? ਉਸਨੂੰ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ? ਅਜਿਹੇ ਸਵਾਲਾਂ ਦੇ ਜਵਾਬ ਜਾਨਣ ਲਈ ਹਰ ਕੋਈ ਉਤਸੁਕ ਰਹਿੰਦਾ ਹੈ ਪਰ ਇਸਦਾ ਸਹੀ ਜਵਾਬ ਕੋਈ ਨਹੀਂ ਜਾਣਦਾ। ਹਾਂ, ਇਸ ਸਮੇਂ ਨਾਲ ਜੁੜੇ ਕੁਝ ਭਰਮ ਅਤੇ ਗੱਲਾਂ ਜਰੂਰ ਪ੍ਰਚੱਲਿਤ ਹਨ। ਆਓ, ਤੁਹਾਨੂੰ ਮੌਤ ਸਬੰਧੀ ਕੁਝ ਭਰਮਾਂ ਬਾਰੇ ਦੱਸੀਏ-

* ਮੌਤ ਦੁੱਖਦਾਈ ਹੁੰਦੀ ਹੈ ਮੌਤ ਸਬੰਧੀ ਸਭ ਤੋਂ ਵੱਡਾ ਭਰਮ ਇਹ ਹੈ ਕਿ ਮੌਤ ਅਤਿਅੰਤ ਦੁੱਖਦਾਈ ਹੁੰਦੀ ਹੈ। ਇਹੀ ਕਾਰਣ ਹੈ ਕਿ ਮੌਤ ਦੇ ਸਮੇਂ ਵਿਅਕਤੀ ਤੜਫਦਾ ਹੈ। ਅਜਿਹਾ ਇਸਲਈ ਕਿਹਾ ਜਾਂਦਾ ਹੈ ਕਿਉਂਕਿ ਮਰਨ ਵਾਲੇ ਵਿਅਕਤੀ ਦੇ ਕੋਲ ਬੈਠੇ ਲੋਕ ਉਸਨੂੰ ਮਰਨ ਸਮੇਂ ਤੜਫਦਾ ਹੋਇਆ ਵੇਖਦੇ ਹਨ। ਇਸਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਮੌਤ ਕਸ਼ਟਦਾਇਕ ਹੁੰਦੀ ਹੈ।

 

* ਕੀ ਡੁੱਬ ਕੇ ਮਰਨਾ ਸੌਖਾ ਹੈ? ਮਰਨ ਦਾ ਕਿਹੜਾ ਤਰੀਕਾ ਸੌਖਾ ਹੈ?

ਇਹ ਸਵਾਲ ਜਿੰਨਾ ਰੌਚਕ ਹੈ ਓਨਾ ਹੀ ਰਹੱਸਮਈ ਵੀ ਹੈ। ਡੁੱਬ ਕੇ ਮਰਨ ਵਾਲਾ ਵਿਅਕਤੀ ਬਚਣ ਲਈ ਹੱਥ-ਪੈਰ ਮਾਰਦਾ ਹੈ ਅਤੇ ਛਟਪਟਾਉਂਦਾ ਹੈ, ਫਿਰ ਵੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਡੁੱਬ ਕੇ ਮਰਨਾ ਸੌਖਾ ਹੈ। ਪਰ ਇਹ ਗੱਲ ਉਹੀ ਕਹਿ ਸਕਦਾ ਹੈ, ਜਿਸਨੇ ਕਿਸੇ ਵਿਅਕਤੀ ਨੂੰ ਬਹੁਤ ਨੇੜਿਓਂ ਡੁੱਬ ਕੇ ਮਰਦਿਆਂ ਵੇਖਿਆ ਹੋਵੇ।

 

*ਮੌਤ ਵੇਲੇ ਦਿਖਾਈ ਦਿੰਦੀ ਹੈ ਰੌਸ਼ਨੀ

ਅਸੀਂ ਅਕਸਰ ਸੁਣਦੇ ਹਾਂ ਕਿ ਮੌਤ ਵੇਲੇ ਅੱਖਾਂ ਅੱਗੇ ਸੰਘਣਾ ਹਨੇਰਾ ਛਾ ਜਾਂਦਾ ਹੈ ਅਤੇ ਫਿਰ ਇਕ ਰੌਸ਼ਨੀ ਵਿਖਾਈ ਦਿੰਦੀ ਹੈ। ਜਿਸ ਪਾਸਿਓਂ ਇਹ ਰੌਸ਼ਨੀ ਆਉਂਦੀ ਹੈ ਮਨੁੱਖ ਦੀ ਆਤਮਾ ਉਸੇ ਰਸਤੇ ਵੱਲ ਚਲੀ ਜਾਂਦੀ ਹੈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਰਨ ਵਾਲੇ ਵਿਅਕਤੀ ਨੂੰ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਅਜਿਹੀਆਂ ਚੀਜ਼ਾਂ ਵਿਖਾਈ ਦੇਣ ਲੱਗ ਜਾਂਦੀਆਂ ਹਨ ਜੋ ਪੂਰੀ ਤਰ੍ਹਾਂ ਸੱਚ ਨਹੀਂ ਹੁੰਦੀਆਂ।

 

*ਅੰਗ ਦਾਨ ਕਰਨ ਵਾਲੇ ਨੂੰ ਨਹੀਂ ਬਚਾਉਂਦੇ ਡਾਕਟਰ

ਮੌਤ ਨਾਲ ਜੁੜਿਆ ਇਕ ਭਰਮ ਇਹ ਵੀ ਹੈ ਕਿ ਜਿਸ ਵਿਅਕਤੀ ਨੇ ਆਪਣੇ ਅੰਗ ਦਾਨ ਕਰਨ ਲਈ ਫਾਰਮ ਭਰੇ ਹੋਣ, ਬਿਮਾਰੀ ਦੀ ਹਾਲਤ ਵਿਚ ਉਸਨੂੰ ਡਾਕਟਰ ਬਚਾਉਣ ਦਾ ਕੋਸਿਸ਼ ਨਹੀਂ ਕਰਦੇ ਪਰ ਅਜਿਹਾ ਨਹੀਂ ਹੁੰਦਾ।

 

*ਮਰਨ ਵਾਲੇ ਦੇ ਸਾਹਮਣੇ ਰੋਣਾ ਨਹੀਂ ਚਾਹੀਦਾ

ਲੋਕ ਇਹ ਵੀ ਮੰਨਦੇ ਹਨ ਕਿ ਮਰਨ ਵਾਲੇ ਵਿਅਕਤੀ ਦੇ ਕੋਲ ਬੈਠ ਕੇ ਰੋਣਾ ਜਾਂ ਉਸ ਨਾਲ ਪਿਆਰ ਜਤਾਉਣਾ ਚੰਗਾ ਨਹੀਂ ਹੁੰਦਾ। ਅਮਰੀਕਾ ਦੇ ਇਕ ਹਸਪਤਾਲ ਵਿਚ ਨਰਸਾਂ ਨੂੰ ਹਦਾਇਤ ਹੈ ਕਿ ਉਹ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਕੋਲ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਨਾ ਬੈਠਣ ਦੇਣ।

* ਅਚਾਨਕ ਮੌਤ ਨਾਲ ਜ਼ਿਆਦਾ ਦੁੱਖ ਹੁੰਦਾ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਆਪਣੇ ਦੀ ਅਚਾਨਕ ਮੌਤ ਹੋਣ ਨਾਲ ਜ਼ਿਆਦਾ ਦੁੱਖ ਹੁੰਦਾ ਹੈ ਜਦਕਿ ਅਜਿਹਾ ਨਹੀਂ ਹੁੰਦਾ। ਕਿਸੇ ਆਪਣੇ ਦੀ ਮੌਤ ਹੋਣ ਦਾ ਪਤਾ ਹੋਣ ‘ਤੇ ਵੀ ਓਨਾ ਹੀ ਦੁੱਖ ਹੁੰਦਾ ਹੈ। ਫਰਕ ਸਿਰਫ ਏਨਾ ਹੈ ਕਿ ਜਦੋਂ ਕਿਸੇ ਦੀ ਮੌਤ ਦਾ ਪਤਾ ਹੋਵੇ ਤਾਂ ਗਮ ਸਹਿਣ ਲਈ ਇਨਸਾਨ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਹੈ ਜਦਕਿ ਅਚਾਨਕ ਹੋਈ ਮੌਤ ਦਾ ਗਮ ਸਹਿਣਾ ਔਖਾ ਹੋ ਜਾਂਦਾ ਹੈ।

 

* ਬੱਚਿਆਂ ਨੂੰ ਮਰਨ ਵਾਲੇ ਵਿਅਕਤੀ ਤੋਂ ਦੂਰ ਰੱਖਣਾ

ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਮਰ ਰਹੇ ਵਿਅਕਤੀ ਦੇ ਕੋਲ ਬੱਚਿਆਂ ਨੂੰ ਨਹੀਂ ਜਾਣ ਦੇਣਾ ਚਾਹੀਦਾ, ਬੱਚਿਆਂ ‘ਤੇ ਇਸਦਾ ਬੁਰਾ ਅਸਰ ਪੈਂਦਾ ਹੈ ਜਦਕਿ ਅਜਿਹਾ ਨਹੀਂ ਹੁੰਦਾ ਸਗੋਂ ਜੇਕਰ ਬੱਚੇ ਕਿਸੇ ਦੀ ਮੌਤ ਨੂੰ ਨੇੜਿਓਂ ਵੇਖਣਗੇ ਤਾਂ ਉਹ ਇਸਤੋਂ ਘਬਰਾਉਣਗੇ ਨਹੀਂ।

* ਜੋ ਜਿਵੇਂ ਜਿਉਂਦਾ ਹੈ ਉਵੇਂ ਹੀ ਮਰਦਾ ਹੈ ਮੌਤ ਸਬੰਧੀ ਇਹ ਵੀ ਵਿਚਾਰ ਹੈ ਕਿ ਜੋ ਵਿਅਕਤੀ ਜਿਵੇਂ ਜਿਉਂਦਾ ਹੈ ਉਵੇਂ ਹੀ ਮਰਦਾ ਹੈ ਭਾਵ ਜੋ ਮਨੁੱਖ ਜ਼ਿੰਦਗੀ ਵਿਚ ਕਿਸੇ ਹਾਲਾਤ ਤੋਂ ਨਹੀਂ ਘਬਰਾਉਂਦਾ ਉਹ ਮੌਤ ਤੋਂ ਵੀ ਨਹੀਂ ਡਰਦਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੋ ਮਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ ਉਹ ਮਰਨ ਵੇਲੇ ਉਸਨੂੰ ਗਲੇ ਲਗਾਉਣਾ ਚਾਹੁੰਦੀ ਹੈ।

 

* ਇੱਛਾ ਖਤਮ ਹੋਣ ਨਾਲ ਹੁੰਦੀ ਹੈ ਮੌਤ

ਮੌਤ ਸਬੰਧੀ ਇਕ ਭਰਮ ਇਹ ਵੀ ਹੈ ਕਿ ਜਦੋਂ ਮਨੁੱਖ ਵਿਚ ਜਿਉਣ ਦੀ ਇੱਛਾ ਖਤਮ ਹੋ ਜਾਂਦੀ ਹੈ ਤਾਂ ਉਸਦੀ ਮੌਤ ਹੋ ਜਾਂਦੀ ਹੈ। * ਤਣਾਅ ਕਰਕੇ ਲੋਕ ਮੰਗਦੇ ਹਨ ਮੌਤ ਇਕ ਭਰਮ ਇਹ ਵੀ ਹੈ ਕਿ ਕੁਝ ਲੋਕ ਤਣਾਅ ਕਰਕੇ ਮਰਨਾ ਚਾਹੁੰਦੇ ਹਨ। ਅਮਰੀਕਾ ਵਿਖੇ ਜੋ ਲੋਕ ਮਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਕਿਸੇ ਦੋ ਹੱਥੋਂ ਮਰਨ ਦੀ ਆਜ਼ਾਦੀ ਹੁੰਦੀ ਹੈ।

 

* ਕੀ ਹਸਪਤਾਲ ‘ਚ ਆਰਾਮਦਾਇਕ ਮੌਤ ਹੁੰਦੀ ਹੈ?

ਜਦੋਂ ਲੋਕ ਆਰਾਮ ਨਾਲ ਮਰਨ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿਚ ਹਸਪਤਾਲ ਦਾ ਇਕ ਕਮਰਾ ਆਉਂਦਾ ਹੈ ਅਤੇ ਉਹ ਸੋਚਦੇ ਹਨ ਕਿ ਲੇਟੇ ਹੋਏ ਆਰਾਮ ਨਾਲ ਉਨ੍ਹਾਂ ਦੀ ਜਾਨ ਨਿਕਲੇ ਪਰ ਇਹ ਸੱਚ ਨਹੀਂ ਕਿ ਹਸਪਤਾਲ ਵਿਚ ਹੋਣ ਵਾਲੀ ਮੌਤ ਆਰਾਮਦਾਇਕ ਹੋਵੇ ਕਿਉਂਕਿ ਡਾਕਟਰਾਂ ਕੋਲ ਇਸ ਸਬੰਧੀ ਕੋਈ ਦਿਵਾਈ ਨਹੀਂ।

First Published: Tuesday, 11 October 2016 3:42 PM