ਬ੍ਰਿਟੇਨ ਦੀ ਖੋਜ: ਮਸ਼ਰੂਮ 'ਚ ਛੁਪਿਆ ਦਿਮਾਗ ਦਾ ਇਲਾਜ

By: ਏਬੀਪੀ ਸਾਂਝਾ | | Last Updated: Sunday, 29 October 2017 4:18 PM
ਬ੍ਰਿਟੇਨ ਦੀ ਖੋਜ: ਮਸ਼ਰੂਮ 'ਚ ਛੁਪਿਆ ਦਿਮਾਗ ਦਾ ਇਲਾਜ

ਨਵੀਂ ਦਿੱਲੀ: ਇੱਕ ਨਵੀਂ ਰਿਸਰਚ ‘ਚ ਦਾਅਵਾ ਕੀਤਾ ਗਿਆ ਹੈ ਕਿ ਸਿਲੋਕਾਇਬਿਨ ਮਸ਼ਰੂਮ ਬਹੁਤ ਚੰਗੀ ਤਰ੍ਹਾਂ ਡਿਪ੍ਰੈਸ਼ਨ ਦਾ ਇਲਾਜ ਕਰ ਸਕਦੀ ਹੈ। ਇਹ ਮਸ਼ਰੂਮ ਇਸ ਬੀਮਾਰੀ ਨਾਲ ਪ੍ਰੇਸ਼ਾਨ ਲੋਕਾਂ ਦੇ ਦਿਮਾਗ ਨੂੰ ਮੁੜ ਸ਼ੁਰੂ ਕਰਨ ‘ਚ ਕਾਮਯਾਬ ਰਹਿੰਦੀ ਹੈ।

 

ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਦਨ ਦੇ ਰਿਸਰਚਰਾਂ ਨੇ ਡਿਪ੍ਰੈਸ਼ਨ ਨਾਲ ਪੀੜਤ ਕੁਝ ਮਰੀਜ਼ਾਂ ਦੇ ਇਲਾਜ ਲਈ ਸਿਲੋਕਾਇਬਿਨ ਦਾ ਇਸਤੇਮਾਲ ਕੀਤਾ। ਇਹ ਉਹੀ ਮਰੀਜ਼ ਸਨ ਜਿਨ੍ਹਾਂ ਦਾ ਇਲਾਜ ਦਵਾਈਆਂ ਨਾਲ ਨਹੀਂ ਹੋ ਸਕਿਆ ਸੀ।

 

ਰਿਸਰਚ ਦੌਰਾਨ ਪਤਾ ਲੱਗਿਆ ਕਿ ਇਲਾਜ ਦੇ ਕਈ ਹਫਤਿਆਂ ਬਾਅਦ ਸਿਲੋਕਾਇਬਿਨ ਲੈਣ ਵਾਲੇ ਮਰੀਜ਼ਾਂ ਦੀ ਬੀਮਾਰੀ ਘੱਟ ਹੋਣ ਲੱਗੀ ਸੀ। ਇਹ ਰਿਸਰਚ ਸਾਇੰਟਿਫਿਕ ਰਿਪੋਰਟਸ ਮੈਗਜ਼ੀਨ ‘ਚ ਛਪੀ ਹੈ।

 

ਨੋਟ: ਇਹ ਸਾਰੇ ਦਾਅਵੇ ਰਿਸਰਚ ‘ਤੇ ਹਨ। ‘ਏਬੀਪੀ ਸਾਂਝਾ’ ਇਨ੍ਹਾਂ ਦਾਅਵਿਆਂ ਨੂੰ ਸਹੀ ਜਾਂ ਗਲਤ ਨਹੀਂ ਕਹਿੰਦਾ। ਜੇਕਰ ਤੁਸੀਂ ਕਿਸੇ ਸੁਝਾਅ ‘ਤੇ ਅਮਲ ਕਰਨਾ ਹੈ ਤਾਂ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਵੋ।

First Published: Sunday, 29 October 2017 4:18 PM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ