ਖਤਰਨਾਕ ਬਿਮਾਰੀ ਤੋਂ ਬਚਣਾ ਤਾਂ ਵਿਆਹ ਜ਼ਰੂਰੀ !

By: ਏਬੀਪੀ ਸਾਂਝਾ | | Last Updated: Thursday, 12 April 2018 12:51 PM
ਖਤਰਨਾਕ ਬਿਮਾਰੀ ਤੋਂ ਬਚਣਾ ਤਾਂ ਵਿਆਹ ਜ਼ਰੂਰੀ !

ਵਾਸ਼ਿੰਗਟਨ: ਵਿਆਹ ਬਾਰੇ ਲੋਕਾਂ ਦੀ ਵੱਖ-ਵੱਖ ਖਿਆਲ ਹਨ। ਕੁਝ ਲੋਕ ਵਿਆਹ ਨੂੰ ਮੁਸੀਬਤਾਂ ਦੀ ਜੜ੍ਹ ਦੱਸਦੇ ਹਨ ਤੇ ਕਈ ਵਿਆਹ ਨੂੰ ਜੀਵਨ ਦਾ ਅਹਿਮ ਹਿੱਸਾ ਮੰਨਦੇ ਹਨ। ਅਜਿਹੇ ਵਿੱਚ ਵਿਆਹ ਬਾਰੇ ਨਵਾਂ ਖੁਲਾਸਾ ਹੋਇਆ ਹੈ। ਇੱਕ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਘੱਟ ਆਮਦਨ ਵਾਲੇ ਲੋਕ ਵਿਆਹ ਕਰਵਾ ਕੇ ਡਿਪਰੈਸ਼ਨ ਤੋਂ ਬਚ ਸਕਦੇ ਹਨ।

ਇਸ ਅਧਿਐਨ ਮੁਤਾਬਕ ਸਾਲਾਨਾ 60 ਹਜ਼ਾਰ ਡਾਲਰ ਤੋਂ ਘੱਟ ਆਮਦਨ ਵਾਲੇ ਵਿਆਹੇ-ਵਰ੍ਹੇ ਲੋਕਾਂ ਵਿੱਚ ਇੰਨੀ ਹੀ ਆਮਦਨ ਵਾਲੇ ਅਣਵਿਆਹਿਆਂ ਨਾਲੋਂ ਡਿਪਰੈਸ਼ਨ ਦੀਆਂ ਅਲਾਮਤਾਂ ਘੱਟ ਪਾਈਆਂ ਗਈਆਂ। ਦੂਜੇ ਪਾਸੇ ਵੱਧ ਆਮਦਨ ਵਾਲੇ ਜੋੜਿਆਂ ਵਿੱਚ ਵਿਆਹ ਦਾ ਅਜਿਹਾ ਹਾਂ-ਪੱਖੀ ਅਸਰ ਦੇਖਣ ਨੂੰ ਨਹੀਂ ਮਿਲਿਆ। ਅਮਰੀਕਾ ਦੀ ਜੌਰਜੀਆ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੇ ਇਸ ਅਧਿਐਨ ਦੀਆਂ ਲੱਭਤਾਂ ‘ਸੋਸ਼ਲ ਸਾਇੰਸ ਰਿਸਰਚ’ ਨਾਮੀ ਪਰਚੇ ਵਿੱਚ ਛਪੀਆਂ ਹਨ। ਦੂਜੇ ਪਾਸੇ 60 ਹਜ਼ਾਰ ਸਾਲਾਨਾ ਤੋਂ ਵੱਧ ਕਮਾਈ ਵਾਲੇ ਵਿਆਹਿਆਂ ਵਿੱਚ ਅਣਵਿਆਹਿਆਂ ਨਾਲੋਂ ਡਿਪਰੈਸ਼ਨ ਦੇ ਲੱਛਣ ਵੱਧ ਪਾਏ ਗਏ।

ਇਹ ਅਧਿਐਨ ਅਮਰੀਕਾ ਭਰ ਵਿੱਚ ਕਈ ਸਾਲਾਂ ਦੌਰਾਨ 24 ਤੋਂ 89 ਸਾਲ ਉਮਰ ਦੇ 3617 ਬਾਲਗ਼ਾਂ ਦੀਆਂ ਇੰਟਰਵਿਊਜ਼ ਉਤੇ ਆਧਾਰਤ ਹਨ। ਅਧਿਐਨ ਵਿੱਚ ਸਮਾਜਿਕ, ਮਨੋਵਿਗਿਆਨਿਕ, ਮਾਨਸਿਕ ਤੇ ਜਿਸਮਾਨੀ ਸਿਹਤ ਦੇ ਵੱਖੋ-ਵੱਖ ਪੱਖਾਂ ਨੂੰ ਘੋਖਿਆ ਗਿਆ। ਇਸ ਵਿੱਚ ਅਣਵਿਆਹੇ, ਵਿਆਹੇ ਤੇ ਸੱਜ-ਵਿਆਹੇ ਲੋਕਾਂ ਦੇ ਜਵਾਬਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫ਼ੈਸਰ ਬੈੱਨ ਲਿਨੌਕਸ ਕਾਇਲ ਨੇ ਕਿਹਾ, ‘‘ਅਸੀਂ ਅਧਿਐਨ ਦੌਰਾਨ ਵਿਆਹ, ਆਮਦਨ ਤੇ ਡਿਪਰੈਸ਼ਨ ਦੇ ਆਪਸੀ ਸਬੰਧ ਲੱਭਣ ਦੀ ਕੋਸ਼ਿਸ਼ ਕੀਤੀ। ਅਸੀਂ ਪਾਇਆ ਕਿ ਔਸਤ ਜਾਂ ਘੱਟ ਕਮਾਈ ਵਾਲਿਆਂ ਲਈ ਡਿਪਰੈਸ਼ਨ ਪੱਖੋਂ ਵਿਆਹ ਫ਼ਾਇਦੇਮੰਦ ਰਹਿੰਦਾ ਹੈ।’’

First Published: Thursday, 12 April 2018 12:51 PM

Related Stories

ਬਲਾਤਕਾਰ ਪੀੜਤਾ ਦੀ ਜਾਂਚ ਦੇ ਨਾਂ 'ਤੇ ਹੋਣ ਵਾਲੇ 'ਰੇਪ' 'ਤੇ ਲਾਈ ਰੋਕ
ਬਲਾਤਕਾਰ ਪੀੜਤਾ ਦੀ ਜਾਂਚ ਦੇ ਨਾਂ 'ਤੇ ਹੋਣ ਵਾਲੇ 'ਰੇਪ' 'ਤੇ ਲਾਈ ਰੋਕ

ਢਾਕਾ: ਬੰਗਲਾਦੇਸ਼ ਦੀ ਇੱਕ ਹਾਈਕੋਰਟ ਨੇ ਪੀੜਤਾ ਦੇ ਬਲਾਤਕਾਰ ਦੀ ਪੁਸ਼ਟੀ ਲਈ ਕੀਤੇ

ਵਿਗਿਆਨ ਦਾ ਚਮਤਕਾਰ: ਮਾਪਿਆਂ ਦੀ ਮੌਤ ਤੋਂ ਚਾਰ ਸਾਲ ਬਾਅਦ ਬੱਚੇ ਦਾ ਜਨਮ
ਵਿਗਿਆਨ ਦਾ ਚਮਤਕਾਰ: ਮਾਪਿਆਂ ਦੀ ਮੌਤ ਤੋਂ ਚਾਰ ਸਾਲ ਬਾਅਦ ਬੱਚੇ ਦਾ ਜਨਮ

ਨਵੀਂ ਦਿੱਲੀ: ਸਾਲ 2013 ਵਿੱਚ ਕਾਰ ਹਾਦਸੇ ਵਿੱਚ ਮਾਰੇ ਗਏ ਜੋੜੇ ਦੇ ਬੱਚੇ ਨੇ ਵਿਗਿਆਨ

ਪੌਸਟਿਕ ਭੋਜਨ ਹੀ ਨਹੀਂ ਯਾਰੀ ਵੀ ਬਣਾਉਂਦੀ ਸਿਹਤਮੰਦ
ਪੌਸਟਿਕ ਭੋਜਨ ਹੀ ਨਹੀਂ ਯਾਰੀ ਵੀ ਬਣਾਉਂਦੀ ਸਿਹਤਮੰਦ

ਨਵੀਂ ਦਿੱਲੀ: ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਨਾਲ

ਪਤਲੇ ਹੋਣ ਲਈ ਸਿਰਫ ਕਸਰਤ ਹੀ ਨਹੀਂ ਜ਼ਰੂਰੀ! ਜਾਣੋ ਅਸਲ ਰਾਜ਼
ਪਤਲੇ ਹੋਣ ਲਈ ਸਿਰਫ ਕਸਰਤ ਹੀ ਨਹੀਂ ਜ਼ਰੂਰੀ! ਜਾਣੋ ਅਸਲ ਰਾਜ਼

ਨਵੀਂ ਦਿੱਲੀ: ਕੈਲੋਰੀ ਘਟਾਉਣ ਤੇ ਤੰਦਰੁਸਤ ਰਹਿਣ ਲਈ ਕਸਰਤ ਜ਼ਰੂਰੀ ਹੈ, ਪਰ ਇੱਕ

ਚੁਕੰਦਰ ਬੜੇ ਕੰਮ ਦੀ ਚੀਜ਼, ਅਜ਼ਮਾ ਕੇ ਵੇਖੋ
ਚੁਕੰਦਰ ਬੜੇ ਕੰਮ ਦੀ ਚੀਜ਼, ਅਜ਼ਮਾ ਕੇ ਵੇਖੋ

ਨਵੀਂ ਦਿੱਲੀ: ਵੈਸੇ ਤਾਂ ਚੁਕੰਦਰ ਸਲਾਦ ਦੇ ਨਾਲ ਹੀ ਪੀਣ ਵਾਲੇ ਪਦਾਰਥਾਂ ਵਿੱਚ ਪਾ

ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਦੇਸ਼ 'ਚ ਨਹੀਂ ਮਿਲ ਰਿਹਾ ਸਾਫ ਪਾਣੀ !
ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਦੇਸ਼ 'ਚ ਨਹੀਂ ਮਿਲ ਰਿਹਾ ਸਾਫ ਪਾਣੀ !

ਚੰਡੀਗੜ੍ਹ: ਸੱਤਾ ਸੰਭਾਲਣ ਤੋਂ ਸੱਤ ਦਹਾਕਿਆਂ ਮਗਰੋਂ ਵੀ ਭਾਰਤ ਦੇ ਸਾਰੇ

PM ਮੋਦੀ ਨੇ 36 ਲੱਖ ਖਰਚ ਕੇ ਕੀਤਾ ਪ੍ਰਦੂਸ਼ਣ ਦਾ 'ਹੱਲ'
PM ਮੋਦੀ ਨੇ 36 ਲੱਖ ਖਰਚ ਕੇ ਕੀਤਾ ਪ੍ਰਦੂਸ਼ਣ ਦਾ 'ਹੱਲ'

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਫ਼ਤਰ ਨੇ ਹਵਾ ਨੂੰ ਸ਼ੁੱਧ ਕਰਨ

ਹਰੀ ਮਿਰਚ: ਜਿੰਨੀ ਤਿੱਖੀ ਉਨੀ ਹੀ ਸਿਹਤ ਲਈ ਮਿੱਠੀ
ਹਰੀ ਮਿਰਚ: ਜਿੰਨੀ ਤਿੱਖੀ ਉਨੀ ਹੀ ਸਿਹਤ ਲਈ ਮਿੱਠੀ

ਚੰਡੀਗੜ੍ਹ: ਹਰੀ ਮਿਰਚ ਕੁਝ ਲੋਕ ਤਾਂ ਬਹੁਤ ਖਾਂਦੇ ਹਨ ਪਰ ਕੁਝ ਲੋਕ ਇਸ ਤੋਂ ਦੂਰੋਂ

ਬੱਚਿਆਂ ਵਿੱਚ ਲਹੂ ਦੀ ਕਮੀ ਹੈ। ਕੀ ਉਪਾਅ ਕਰੀਏ?
ਬੱਚਿਆਂ ਵਿੱਚ ਲਹੂ ਦੀ ਕਮੀ ਹੈ। ਕੀ ਉਪਾਅ ਕਰੀਏ?

ਜਵਾਬ : ਭਾਰਤ ਵਿੱਚ ਜਵਾਨ ਹੋ ਰਹੇ ਬੱਚਿਆਂ, ਖ਼ਾਸਕਰ ਦੋ ਤਿਹਾਈ ਵਿੱਚ, ਲਹੂ ਦੀ ਕਮੀ