ਮਸ਼ਹੂਰ ਕੰਪਨੀਆਂ ਦੀਆਂ ਦਵਾਈਆਂ ਦੇ ਨਮੂਨੇ ਫੇਲ੍ਹ

By: ਏਬੀਪੀ ਸਾਂਝਾ | | Last Updated: Friday, 13 October 2017 9:20 AM
ਮਸ਼ਹੂਰ ਕੰਪਨੀਆਂ ਦੀਆਂ ਦਵਾਈਆਂ ਦੇ ਨਮੂਨੇ ਫੇਲ੍ਹ

ਚੰਡੀਗੜ੍ਹ: ਦੇਸ਼ ਦੀਆਂ ਕਈ ਨਾਮੀ ਦਵਾਈ ਕੰਪਨੀਆਂ ਵਿਚ ਬਣੀਆਂ ਦਵਾਈਆਂ ਤਾਜ਼ਾ ਨਿਰੀਖਣ ਦੌਰਾਨ ਮਾਨਕਾਂ ‘ਤੇ ਖਰੀਆਂ ਨਹੀਂ ਉਤਰੀਆਂ। ਸਤੰਬਰ ਵਿਚ ਵੱਖ-ਵੱਖ ਥਾਵਾਂ ਤੋਂ ਲਏ ਗਏ 22 ਕੰਪਨੀਆਂ ਦੀਆਂ ਦਵਾਈਆਂ ਦੇ ਨਮੂਨੇ ਵਿਚ ਖੋਟ ਮਿਲੀ। ਇਨ੍ਹਾਂ ਦੇ ਨਮੂਨੇ ਲੈਬ ਵਿਚ ਫੇਲ੍ਹ ਹੋ ਗਏ। ਜਿਨ੍ਹਾਂ ਕੰਪਨੀਆਂ ਦੀ ਦਵਾਈ ਖ਼ਰਾਬ ਪਾਈ ਗਈ ਉਨ੍ਹਾਂ ਵਿਚ ਕੈਡੀਲਾ, ਐਨਰੋਜ਼, ਸਨ ਫਾਰਮਾ, ਜੈਕਸਨ, ਮੈਡੀਪੋਲ ਵਰਗੀਆਂ ਨਾਮੀ ਕੰਪਨੀਆਂ ਸ਼ਾਮਿਲ ਹਨ।

 

 

ਇਹ ਕੰਪਨੀਆਂ ਐਂਟੀ ਬਾਇਓਟਿਕ, ਬੁਖਾਰ, ਡਾਇਬਟੀਜ਼ ਅਤੇ ਗੈਸਟਿਕ ਦੀਆਂ ਦਵਾਈਆਂ ਬਣਾਉਂਦੀਆਂ ਹਨ। ਕੇਂਦਰੀ ਦਵਾਈ ਮਾਨਕ ਕੰਟਰੋਲ ਸੰਗਠਨ (ਸੀਡੀਐੱਸਸੀਓ) ਨੇ ਦੇਸ਼ ਭਰ ਵਿਚ ਡਰੱਗ ਅਲਰਟ ਜਾਰੀ ਕਰ ਕੇ ਸਬੰਧਿਤ ਰਾਜਾਂ ਦੇ ਦਵਾਈ ਕੰਟਰੋਲਰਾਂ ਨੂੰ ਸੁਚੇਤ ਕੀਤਾ। ਸਾਰੀਆਂ ਕੰਪਨੀਆਂ ਤੋਂ ਜਵਾਬ ਮੰਗਣ ਅਤੇ ਖ਼ਰਾਬ ਬੈਚ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਗਿਆ। ਸੀਡੀਐੱਸਸੀਓ ਅਨੁਸਾਰ ਜਾਂਚ ਵਿਚ ਹਿਮਾਚਲ ਪ੍ਰਦੇਸ਼ ਦੀਆਂ 10 ਦਵਾਈ ਕੰਪਨੀਆਂ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੀਆਂ ਪਾਈਆਂ ਗਈਆਂ।

 

 

ਹਿਮਾਚਲ ਪ੍ਰਦੇਸ਼ ਦੇ ਬਰੋਟੀਵਾਲਾ ਸਥਿਤ ਐਨਰੋਜ਼ ਫਾਰਮਾ ਵਿਚ ਤਿਆਰ ਸੀਮੋਕਸ 250 ਡੀਟੀ, ਬੱਦੀ ਦੇ ਗੁੱਲਰਵਾਲਾ ਸਥਿਤ ਐਫੀ ਪੈਰੇਂਟਰਲਸ ਵਿਚ ਤਿਆਰ ਐੱਲਸੀਟਾਪਮ ਐੱਸ-10 ਅਤੇ ਵਿੰਗਸ ਬਾਇਓਟੈਕ ਵਿਚ ਤਿਆਰ ਪੈਂਟੋਪ੍ਰੈਜੋਲ ਦਵਾਈ ਕੋਲਕਾਤਾ ਵਿਚ ਮਾਨਕਾਂ ‘ਤੇ ਖਰੀ ਨਹੀਂ ਉਤਰੀ। ਕਾਂਗੜਾ ਦੇ ਸੰਸਾਰਪੁਰ ਟੈਰੇਸ ਸਥਿਤ ਟੈਰੇਸ ਫਾਰਮਾਸਿਊਟੀਕਲ ਵਿਚ ਤਿਆਰ ਆਰਪਿਕ-20 ਦਵਾਈ ਦਾ ਨਮੂਨਾ ਮੁੰਬਈ ਵਿਚ ਫੇਲ੍ਹ ਪਾਇਆ ਗਿਆ ਹੈ।

 

 

ਸਿਰਮੌਰ ਦੇ ਪਾਉਂਟਾ ਸਾਹਿਬ ਸਥਿਤ ਤਿਰੂਪਤੀ ਮੈਡੀਕੇਅਰ ਵਿਚ ਤਿਆਰ ਇਸਪਾਘੁਲਾ ਹਸਕ ਦਵਾਈ ਨੂੰ ਚੰਡੀਗੜ੍ਹ ਲੈਬ ਵਿਚ ਫੇਲ੍ਹ ਕਰਾਰ ਦਿੱਤਾ ਹੈ। ਸਿਰਮੌਰ ਦੇ ਹਾਰੀਜਨ ਬਾਇਓਸਿਊਟੀਕਲਸ ਵਿਚ ਨਿਰਮਿਤ ਡਿਕਲੋਫੀਨੇਕ ਪੋਟਾਸ਼ੀਅਮ ਦਾ ਪ੍ਰੀਖਣ ਚੰਡੀਗੜ੍ਹ ਵਿਚ ਫੇਲ੍ਹ ਹੋਇਆ। ਬੋਫਿਨ ਬਾਇਓਟੈਕ ਵਿਚ ਨਿਰਮਿਤ ਰੈਬਪ੍ਰਾਜੋਲ ਟੈਬਲੇਟ ਦਾ ਨਮੂਨਾ ਬੱਦੀ ਤੋਂ ਲਿਆ ਪਰ ਖ਼ਰਾਬ ਪਾਇਆ ਗਿਆ।

 

 

ਮੈਡੀਪੋਲ ਫਾਰਮਾਸਿਊਟੀਕਲ ਬੱਦੀ ਦੀ ਦਵਾਈ ਟਿਜਾਂਡਿਨ ਹਾਈਡ੍ਰੋ ਕਲੋਰਾਈਡ ਗਾਜ਼ੀਆਬਾਦ ਵਿਚ ਅਸਫਲ ਰਹੀ। ਐੱਚਐੱਲ ਹੈਲਥਕੇਅਰ ਉਦਯੋਗ ਗਗਰੇਟ ਵਿਚ ਤਿਆਰ ਐਸੀਕਲੋਫਿਨੇਕ ਪੈਰਾਸਿਟਾਮੋਲ ਦਵਾਈ ਦਿੱਲੀ, ਬੱਦੀ ਦੇ ਸਕਾਟ ਏਡਿਲ ਵਿਚ ਤਿਆਰ ਦਵਾਈ, ਸਿਲਵਰ ਸਲਫੇਡੀਆਜਿਨ ਦੇ ਨਮੂਨੇ ਚੰਡੀਗੜ੍ਹ ਵਿਚ ਫੇਲ੍ਹ ਹੋ ਗਏ।

First Published: Friday, 13 October 2017 9:20 AM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ